04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਗੁਰਸ਼ਰਨਜੀਤ ਸਿੰਘ (ਮੈਥ ਮਾਸਟਰ) ਦੀ ਸਟੇਟ ਯੰਗ ਟੀਚਰ ਐਵਾਰਡ 2026 ਲਈ ਚੋਣ

ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)-ਗੁਰਸ਼ਰਨਜੀਤ ਸਿੰਘ ਮੈਥ ਮਾਸਟਰ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਿਚ ਬਤੌਰ ਮੈਥ ਮਾਸਟਰ ਮਿਤੀ 05-11-2016 ਨੂੰ ਸਰਕਾਰੀ ਹਾਈ ਸਕੂਲ ਜਨੇਰੀਆਂ (ਫ਼ਰੀਦਕੋਟ) ਵਿਖੇ ਜੁਆਇਨ ਕੀਤਾ ਸੀ। ਪੰਜ ਸਾਲ ਸਰਕਾਰੀ ਹਾਈ ਸਕੂਲ ਜਨੇਰੀਆਂ ਵਿਖੇ ਆਪਣੀਆਂ ਸੇਵਾਵਾਂ ਦੇਣ ਉਪਰੰਤ ਸਾਲ 2021 ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂ ਵਾਲਾ ਕਲਾਂ (ਫ਼ਰੀਦਕੋਟ) ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)-ਗੁਰਸ਼ਰਨਜੀਤ ਸਿੰਘ ਮੈਥ ਮਾਸਟਰ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਿਚ ਬਤੌਰ ਮੈਥ ਮਾਸਟਰ ਮਿਤੀ 05-11-2016 ਨੂੰ ਸਰਕਾਰੀ ਹਾਈ ਸਕੂਲ ਜਨੇਰੀਆਂ (ਫ਼ਰੀਦਕੋਟ) ਵਿਖੇ ਜੁਆਇਨ ਕੀਤਾ ਸੀ। ਪੰਜ ਸਾਲ ਸਰਕਾਰੀ ਹਾਈ ਸਕੂਲ ਜਨੇਰੀਆਂ ਵਿਖੇ ਆਪਣੀਆਂ ਸੇਵਾਵਾਂ ਦੇਣ ਉਪਰੰਤ ਸਾਲ 2021 ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂ ਵਾਲਾ ਕਲਾਂ (ਫ਼ਰੀਦਕੋਟ) ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਮੈਥ ਵਿਸ਼ੇ ਵਿਚ ਮਜ਼ਬੂਤ ਪਕੜ ਹੋਣ ਕਾਰਨ ਅਤੇ ਮਿਹਨਤੀ ਸੁਭਾਅ ਦੇ ਹੋਣ ਕਾਰਨ ਸਕੂਲ ਨੇ ਅਕਾਦਮਿਕ ਅਤੇ ਹੋਰ ਗਤੀਵਿਧੀਆਂ ਵਿਚ ਬਹੁਤ ਮੱਲਾਂ ਮਾਰੀਆਂ ਹਨ। ਇਸ ਅਧਿਆਪਕ ਦੇ ਨਤੀਜੇ ਹਰ ਸਾਲ 10 0 ਪ੍ਰਤੀਸ਼ਤ ਆਉਂਦੇ ਹਨ ਅਤੇ ਸਾਲ 2022-23 ਵਿਚ ਤਿੰਨ ਵਿਦਿਆਰਥੀਆਂ ਦੇ 100 ਵਿਚੋਂ 100 ਅੰਕ ਪ੍ਰਾਪਤ ਕੀਤੇ। ਇਸ ਮਿਹਨਤੀ ਅਧਿਆਪਕ ਸਦਕਾ ਸਕੂਲ ਨੇ ਅਕਾਦਮਿਕ ਪੱਧਰ ’ਤੇ ਬਹੁਤ ਹੀ ਪ੍ਰਾਪਤੀਆਂ ਕੀਤੀਆਂ। ਸਟੇਟ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ ਕਿ ਐਨ.ਐਮ.ਐਮ.ਐਸ., ਪੀ.ਐਸ.ਟੀ.ਐਸ.ਹੀ ਅਤੇ ਸਕੂਲ ਆਫ਼ ਐਮੀਨੈਂਸ ਵਿਚ ਵਿਦਿਆਰਥੀਆਂ ਦੀ ਚੋਣ ਕਰਵਾਈ ਜਾਂਦੀ ਹੈ। ਖੇਡਾਂ ਵਿਚ ਵੀ ਰੁਚੀ ਹੋਣ ਕਾਰਨ ਇਸ ਅਧਿਆਪਕ ਦੁਆਰਾ ਸਕੂਲ ਦੀ ਬੈਡਮਿੰਟਨ, ਕਬੱਡੀ ਟੀਮ ਤਿਆਰ ਕਰਨ ਵਿਚ ਮਦਦ ਕੀਤੀ ਗਈ ਅਤੇ ਸ਼ਾਮ ਨੂੰ ਜਾਂ ਛੁੱਟੀਆਂ ਵਿਚ ਵਿਦਿਆਰਥੀਆਂ ਨੂੰ ਪ੍ਰੈਕਟਿਸ ਕਰਵਾਈ ਜਾਂਦੀ ਹੈ। ਸਕੂਲ ਨੂੰ ਸਮਾਰਟ ਬਣਾਉਣ ਵਿਚ ਵੀ ਇਸ ਅਧਿਆਪਕ ਦਾ ਬਹੁਤ ਹੈ ਸਹਿਯੋਗ ਰਿਹਾ ਹੈ। ਗੁਰਸ਼ਰਨਜੀਤ ਸਿੰਘ ਨੂੰ ਸਟੇਟ ਯੰਗ ਟੀਚਰ ਐਵਾਰਡ 2026 ਮਿਲਣ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂ ਵਾਲਾ ਕਲਾਂ (ਫ਼ਰੀਦਕੋਟ) ਦਾ ਨਾਮ ਪੰਜਾਬ ਪੱਧਰ ’ਤੇ ਰੌਸ਼ਨ ਕਰਨ ਲਈ ਪੰਜਾਬੀ ਲੈਕ ਚਰਾਰ ਗੁਰਮੀਤ ਸਿੰਘ ਅਤੇ ਸਮੂਹ ਸਟਾਫ਼ ਨੇ ਮੁਬਾਰਕਬਾਦ ਦਿੱਤੀ। ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਅੰਜਨਾ ਕੌਸ਼ਲ, ਬਲਾਕ ਨੋਡਲ ਅਫ਼ਸਰ ਰਾਜਵਿੰਦਰ ਕੌਰ, ਜ਼ਿਲ੍ਹਾ ਗਾਈਡੈਂਸ ਕੌਂਸਲਰ ਜਸਬੀਰ ਸਿੰਘ ਜੱਸੀ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਕਰਮਜੀਤ ਸਿੰਘ, ਮੈਥ ਟੀਚਰਜ਼ ਐਸੋਸੀਏਸ਼ਨ ਫ਼ਰੀਦਕੋਟ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਫ਼ਰੀਦਕੋਟ, ਹੈਡ ਮਾਸਟਰ ਨਵਦੀਪ ਸ਼ਰਮਾ, ਹੈਡ ਮਾਸਟਰ ਅਕਾਸ਼ ਅਗਰਵਾਲ, ਹੈਡ ਮਾਸਟਰ ਰਵਿੰਦਰ ਸਿੰਘ, ਸਟੇਟ ਰਿਸੋਰਸ ਪਰਸਨ ਪੰਜਾਬੀ ਗੁਰਪ੍ਰੀਤ ਸਿੰਘ ਰੂਪਰਾ, ਸ਼ਮਿੰਦਰ ਸਿੰਘ ਮਾਨ ਨੇ ਅਧਿਆਪਕ ਨੂੰ ਇਸ ਉਪਲੱਬਧੀ ’ਤੇ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੁਰ-ਆਂਗਨ ਅੱਜ ਮਨਾਏਗੀ ‘ਸੰਗੀਤ ਅਧਿਆਪਕ ਸਨਮਾਨ ਉਤਸਵ’ : ਡਾ. ਰਾਜੇਸ਼ ਮੋਹਨ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਨਸ਼ਿਆਂ ਦੇ ਦਲ-ਦਲ ’ਚ ਧਕੇਲਿਆ : ਸੂਬਾ ਸਿੰਘ ਬਾਦਲ
Ad Position 24