04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਰਿਸ਼ੀ ਮਾਡਲ ਸਕੂਲ 'ਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਸ਼ਨ ਮੁਕਾਬਲੇ ਕਰਵਾਏ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਪੰਜਗਰਾੲੀਂ ਕਲਾਂ, 23 ਦਸੰਬਰ (ਸੁਖਮੰਦਰ ਸਿੰਘ ਬਰਾੜ)-ਰਿਸ਼ੀ ਮਾਡਲ ਸਕੂਲ ਪੰਜਗਰਾੲੀਂ ਕਲਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਹੀਦੀ ਦਿਹਾੜੇ ਮੌਕੇ ਅੰਤਰ ਹਾਊਸ ਭਾਸ਼ਣ ਮੁਕਾਬਲੇ ਕਰਵਾਏ ਗਏ | ਜੂਨੀਅਰ ਅਤੇ ਸੀਨੀਅਰ ਵਰਗ 'ਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ 'ਚ ਸਕੂਲ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਮੁਕਾਬਲਿਆਂ ਦੇ ਪਹਿਲੇ ਪੜ੍ਹਾਅ 'ਚ ਜੂਨੀਅਰ ਵਰਗ ਦੇ ਮੁਕਾਬਲੇ ਵਿਚ ਡਾ. ਏ.ਪੀ.ਜੇ. ਅਬਦੁਲ ਕਲਾਮ ਹਾਊਸ ਦੀ ਜਸਕੀਰਤ ਕੌਰ ਨੇ ਪਹਿਲਾ, ਕਲਪਨਾ ਚਾਵਲਾ ਹਾਊਸ ਦੀ ਆਲੀਆ ਖਾਨ ਨੇ ਦੂਜਾ ਤੇ ਸੁਨੀਤਾ ਵਿਲੀਅਮਜ਼ ਹਾਊਸ ਦੀ ਰਮਨਦੀਪ ਸ਼ਰਮਾ ਨੇ ਤੀਜਾ ਸਥਾਨ ਹਾਸਿਲ ਕੀਤਾ | ਸੀਨੀਅਰ ਵਰਗ ਦੇ ਮੁਕਾਬਲੇ 'ਚ ਕਲਪਨਾ ਚਾਵਲਾ ਹਾਊਸ ਦੀ ਬੇਅੰਤ ਕੌਰ ਨੇ ਪਹਿਲਾ, ਸੁਨੀਤਾ ਵਿਲੀਅਮਜ਼ ਹਾਊਸ ਦੀ ਰਾਜਵੀਰ ਕੌਰ ਨੇ ਦੂਜਾ ਅਤੇ ਡਾ.ਏ.ਪੀ.ਜੇ. ਅਬਦੁਲ ਕਲਾਮ ਹਾਊਸ ਦੀ ਨਵਜੋਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਮੁਕਾਬਲਿਆਂ ਦੌਰਾਨ ਸਕੂਲ ਦੀ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਨੇ ਵਿਦਿਆਰਥੀਆਂ ਨੂੰ ਸ਼ਹੀਦੀ ਦਿਹਾੜਿਆਂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਹਮੇਸ਼ਾ ਯਾਦ ਰੱਖਣ ਦੀ ਅਪੀਲ ਕੀਤੀ | ਸਮਾਗਮ ਦੇ ਅਖ਼ੀਰ ਵਿਚ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਗਗਨਦੀਪ ਸਿੰਘ ਨੇ ਜਿੱਥੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਉੱਥੇ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਵਾਂਗ ਆਪਣੇ ਅਕੀਦੇ 'ਚ ਦਿ੍ੜ ਰਹਿਣ ਅਤੇ ਹੱਕ-ਸੱਚ ਲਈ ਲੜਨ ਦੀ ਪ੍ਰੇਰਨਾ ਦਿੱਤੀ | ਇਨ੍ਹਾਂ ਮੁਕਾਬਲਿਆਂ 'ਚ ਵਾਈਸ ਪਿ੍ੰਸੀਪਲ ਸੁਖਮੰਦਰ ਸਿੰਘ ਬਰਾੜ ਅਤੇ ਕੋਆਰਡੀਨੇਟਰ ਜਸਪਿੰਦਰ ਕੌਰ ਨੇ ਨਿਰਣਾਇਕਾਂ ਦੀ ਭੂਮਿਕਾ ਨਿਭਾਈ | ਇਸ ਮੌਕੇ ਪਰਦੀਪ ਸਿੰਘ ਚਹਿਲ, ਤੇਜਿੰਦਰ ਸ਼ਰਮਾ, ਉਪਿੰਦਰ ਕੌਰ ਬਰਾੜ, ਮਨਦੀਪ ਸਿੰਘ ਕੈਂਥ, ਸਰਬਜੀਤ ਕੌਰ ਸੰਧੂ, ਮਨਜੀਤ ਸਿੰਘ (ਚਾਰੇ ਹਾਊਸ ਇੰਚਾਰਜ), ਭੁਪਿੰਦਰਪਾਲ ਕੌਰ ਡੀ.ਪੀ.ਈ., ਹਰਵਿੰਦਰ ਪਾਲ ਡੀ.ਪੀ.ਈ., ਨਿਸ਼ਾ ਸ਼ਰਮਾ , ਰਜਨੀ ਬਾਲਾ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ 353 ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਮੈਗਾ ਮਾਪੇ-ਅਧਿਆਪਕ ਮਿਲਣੀ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ 28 ਨੂੰ
Ad Position 24