11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਭਾਕਿਯੂ ਸਿੱਧੂਪੁਰ ਵਲੋਂ ਫ਼ੰਡ ਇਕੱਠੇ ਕਰਨ 'ਤੇ ਜਥੇਬੰਦੀ ਦਾ ਵਿਸਥਾਰ ਕਰਨ ਸਬੰਧੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਗਿੱਦੜਬਾਹਾ, 28 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਭਾਕਿਯੂ (ਏਕਤਾ) ਸਿੱਧੂਪੁਰ ਬਲਾਕ ਗਿੱਦੜਬਾਹਾ ਦੀ ਮੀਟਿੰਗ ਬਲਾਕ ਪ੍ਰਧਾਨ ਠਾਣਾ ਸਿੰਘ ਬੁਬਾਣੀਆਂ ਦੀ ਪ੍ਰਧਾਨਗੀ ਹੇਠ ਗਿੱਦੜਬਾਹਾ ਵਿਖੇ ਨਰਮਾ ਮੰਡੀ 'ਚ ਕੀਤੀ ਗਈ | ਜਿਸ 'ਚ ਪਿੰਡਾਂ ਦੀਆਂ ਇਕਾਈਆਂ ਵਲੋਂ ਸ਼ਮੂਲੀਅਤ ਕੀਤੀ ਗਈ | ਪ੍ਰਧਾਨ ਠਾਣਾ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਜਥੇਬੰਦੀ ਦੀਆਂ ਆਉਣ ਵਾਲੇ ਦਿਨਾਂ 'ਚ ਸਰਗਰਮੀਆਂ ਸਬੰਧੀ ਜਾਣੂੰ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਜਥੇਬੰਦੀ ਲਈ ਫ਼ੰਡ ਇਕੱਠਾ ਕਰਨ ਤੇ ਜਥੇਬੰਦੀ ਦਾ ਹੋਰ ਵਿਸਥਾਰ ਕਰਨ ਲਈ ਵੀ ਵਿਚਾਰਾਂ ਕੀਤੀਆਂ ਗਈਆਂ ਹਨ | ਇਸ ਮੌਕੇ ਬਲਜੀਤ ਸਿੰਘ ਬੋਦੀਵਾਲਾ ਤੇ ਬੇਅੰਤ ਸਿੰਘ ਨੇ ਵੀ ਸੰਬੋਧਨ ਕੀਤਾ | ਇਸੇ ਦੌਰਾਨ ਪਿੰਡਾਂ ਦੀਆਂ ਸਾਰੀਆਂ ਹੀ ਇਕਾਈਆਂ ਹਾਜ਼ਰ ਸਨ | ਇਸ ਮੌਕੇ ਜਗਮੀਤ ਸਿੰਘ, ਅੰਗਰੇਜ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਭੂਦਨ ਵਿਖੇ ਤਿੰਨ ਜਣਿਆਂ ਦੀ ਮੌਤ ਦਾ ਮਾਮਲਾ ਪੁਲਿਸ ਪ੍ਰਸ਼ਾਸਨ ਲਈ ਬਣਿਆ ਗਲੇ ਦੀ ਹੱਡੀ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਰਾਜਨੀਤਿਕ ਸਰਗਰਮੀਆਂ ਤੇਜ਼
Ad Position 24