29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨਸ਼ਿਆਂ ਖ਼ਿਲਾਫ਼ 'ਆਪ' ਦੀ ਮੁਹਿੰਮ ਪੰਜਵੀਂ ਵਾਰ ਵੀ ਫ਼ੇਲ੍ਹ ਹੋਈ-ਮਲਿਕ

Ad Position 21
No active advertisement
ਅਜੀਤ ਡੈਸਕ 02-06-2025

ਪੰਜਾਬ ਭਾਜਪਾ ਵਲੋਂ 'ਪੰਜਾਬ ਬਚਾਓ ਅੰਦੋਲਨ' ਸ਼ੁਰੂ ਕਰਨ ਦਾ ਐਲਾਨ
<br/>
ਜਲੰਧਰ, 1 ਜੂਨ (ਸ਼ਿਵ)-ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਰਾਜ-ਸਭਾ ਮੈਂਬਰ ਸ਼ਵੇਤ ਮਲਿਕ ਨੇ ਸੂਬੇ ਦੀ 'ਆਪ' ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਜਿਸ 'ਆਪ' ਦੇ ਕਨਵੀਨਰ ਅਤੇ ਸੂਬੇ ਦੇ ਮੁੱਖ ਮੰਤਰੀ ਵਲੋਂ 2020 ਤੋਂ 2022 ਵਿਚ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹ ਸੂਬੇ ਵਿਚ ਸਰਕਾਰ ਬਣਦੇ ਸਾਰ ਹੀ ਇਕ ਮਹੀਨੇ ਵਿਚ ਨਸ਼ਾ ਖ਼ਤਮ ਕਰ ਦੇਣਗੇ ਪਰ ਸੂਬਾ ਸਰਕਾਰ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਅਤੇ ਨਸ਼ਿਆਂ ਖ਼ਿਲਾਫ਼ ਪੰਜਵੀਂ ਮੁਹਿੰਮ ਚਲਾਉਣ ਦੇ ਬਾਵਜੂਦ ਸੂਬੇ ਨੂੰ ਨਸ਼ਾ ਮੁਕਤ ਕਰਨ ਵਿਚ ਅਸਫਲ ਰਹੀ ਹੈ | ਭਾਜਪਾ ਆਗੂਆਂ ਦੀ ਹਾਜ਼ਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਿਕ ਨੇ ਕਿਹਾ ਕਿ 'ਆਪ' ਵਲੋਂ ਨਸ਼ਿਆਂ ਖ਼ਿਲਾਫ਼ ਸਮੇਂ-ਸਮੇਂ ਸਿਰ ਚਲਾਈ ਗਈ ਮੁਹਿੰਮ ਜੇਕਰ ਸਫਲ ਹੋਈ ਹੁੰਦੀ ਤਾਂ ਨਸ਼ਾ ਮੁਕਤੀ ਕੇਂਦਰਾਂ ਵਿਚ ਲਾਈਨਾਂ ਲੱਗਣੀਆਂ ਚਾਹੀਦੀਆਂ ਸੀ ਪਰ ਇਸ ਤਰ੍ਹਾਂ ਦਾ ਮਾਹੌਲ ਕਦੇ ਵੀ ਨਹੀਂ ਦੇਖਿਆ ਗਿਆ | ਇਹ ਮੁਹਿੰਮ ਸਿਰਫ ਸਿਆਸੀ ਸਟੰਟ ਹੀ ਸਾਬਤ ਹੋਈ ਹੈ | ਸ਼ਵੇਤ ਮਲਿਕ ਨੇ ਕਿਹਾ ਕਿ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਨਾਲ ਨਸ਼ਿਆਂ ਦੀ ਕੋਈ ਸਪਲਾਈ ਲਾਈਨ ਨਹੀਂ ਟੁੱਟ ਸਕੀ ਤੇ ਚਿੰਤਾਜਨਕ ਗੱਲ ਹੈ ਕਿ ਸੂਬੇ ਵਿਚ ਨਸ਼ਾ ਘਰ-ਘਰ ਪਹੁੰਚ ਗਿਆ ਹੈ ਤੇ ਹੁਣ ਛੋਟੀਆਂ ਬੱਚੀਆਂ ਵਲੋਂ ਨਸ਼ੇ ਕਰਨ ਦੇ ਚਿੰਤਾਜਨਕ ਮਾਮਲੇ ਸਾਹਮਣੇ ਆ ਰਹੇ ਹਨ | ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬਾਰੇ ਸ਼ਵੇਤ ਮਲਿਕ ਨੇ ਕਿਹਾ ਕਿ ਇਹ ਮੁਹਿੰਮ ਦਿੱਲੀ ਵਿਚ ਹਾਰਨ ਤੋਂ ਬਾਅਦ ਅਤੇ ਪੰਜਾਬ ਵਿਚ ਆਪਣਾ ਆਧਾਰ ਖਿਸਕਣ ਤੋਂ ਬਾਅਦ ਤੇ ਲੁਧਿਆਣਾ ਉਪ ਚੋਣ ਕਰਕੇ ਚਲਾਈ ਗਈ ਸੀ ਪਰ ਇਸ ਦੇ ਬਾਵਜੂਦ 'ਆਪ' ਨੂੰ ਇਸ ਦਾ ਫ਼ਾਇਦਾ ਮਿਲਣ ਵਾਲਾ ਨਹੀਂ | ਮਲਿਕ ਨੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਤੋਂ ਸਵਾਲ ਕੀਤਾ ਕਿ ਜਦੋਂ ਉਕਤ ਆਗੂ ਸੱਤਾ ਵਿਚ ਨਹੀਂ ਸੀ ਤਾਂ ਉਸ ਵੇਲੇ ਉਹ ਕਾਂਗਰਸ ਅਤੇ ਅਕਾਲੀ ਆਗੂਆਂ 'ਤੇ ਦੋਸ਼ ਲਗਾਉਂਦੇ ਸਨ ਕਿ ਉਕਤ ਪਾਰਟੀ ਦੇ ਆਗੂ ਨਸ਼ੇ ਵਿਕਵਾ ਰਹੇ ਹਨ ਤਾਂ ਹੁਣ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਸੂਬੇ ਵਿਚ ਹੁਣ ਕੌਣ ਨਸ਼ੇ ਵਿਕਵਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ ਬੀ.ਐਸ.ਐਫ. ਨੂੰ ਸੂਬੇ ਵਿਚ 50 ਕਿੱਲੋਮੀਟਰ ਤੱਕ ਅੰਦਰ ਜਾ ਕੇ ਜਾਂਚ ਕਰਨ ਦੇ ਅਧਿਕਾਰ ਦੇਣ ਦਾ ਫ਼ੈਸਲਾ ਕੇਂਦਰ ਵਲੋਂ ਲਾਗੂ ਕੀਤਾ ਸੀ ਤਾਂ ਉਸ ਵੇਲੇ ਕਾਂਗਰਸ ਅਤੇ 'ਆਪ' ਨੇ ਇਸ ਦਾ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਸੀ ਜਦਕਿ ਕੇਂਦਰ ਵਲੋਂ ਨਸ਼ਾ ਅੱਤਵਾਦ ਨੂੰ ਖ਼ਤਮ ਕਰਨ ਲਈ ਇਹ ਅਹਿਮ ਫ਼ੈਸਲਾ ਲਾਗੂ ਕੀਤਾ ਗਿਆ ਸੀ | ਉਨ੍ਹਾਂ ਨੇ 'ਆਪ' ਅਤੇ ਕਾਂਗਰਸ ਵਿਚਕਾਰ ਆਪਸ ਵਿਚ ਨੂਰਾ ਕੁਸ਼ਤੀ ਖੇਡਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਸੂਬੇ ਵਿਚ ਲੋਕਾਂ ਦੇ ਮੁੱਦੇ ਉਠਾਉਣ ਵਿਚ ਅਸਫਲ ਰਹੀ ਹੈ ਕਿਉਂਕਿ ਸੂਬੇ ਵਿਚ ਨਸ਼ਿਆਂ, ਗੈਂਗਸਟਰ, ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਦੇ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਹੁਣ ਲੋਕਾਂ ਨੂੰ ਸਿਰਫ਼ ਵਿਰੋਧੀ ਪਾਰਟੀ ਭਾਜਪਾ 'ਤੇ ਆਸ ਹੈ ਜਿਸ ਕਰਕੇ 'ਆਪ' ਸਰਕਾਰ ਦੇ ਧੱਕੇ ਅਤੇ ਹਰ ਤਰ੍ਹਾਂ ਦੇ ਮਾਫ਼ੀਆ ਖ਼ਿਲਾਫ਼ ਲੜਾਈ ਲੜਨ ਲਈ ਅੱਜ ਤੋਂ ਭਾਜਪਾ ਵਲੋਂ ਪੰਜਾਬ ਬਚਾਓ ਅੰਦੋਲਨ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਜਗਬੀਰ ਸਿੰਘ ਬਰਾੜ, ਮਨਜੀਤ ਸਿੰਘ ਟੀਟੂ, ਅਸ਼ੋਕ ਸਰੀਨ ਹਿੱਕੀ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਆਈ. ਸੰਗਠਨ ਦਾ ਪਰਦਾਫਾਸ਼ ਪਿਸਤੌਲ ਸਮੇਤ 2 ਗਿ੍ਫ਼ਤਾਰ <br/> ਅਗਲੀ ਖ਼ਬਰ 'ਆਪ' ਸਰਕਾਰ ਦੀ ਪੰਜਵੀਂ ਸਮਾਂ-ਹੱਦ ਵੀ ਲੰਘ ਗਈ, ਪਰ ਪੰਜਾਬ ਨਸ਼ਾ-ਮੁਕਤ ਨਹੀਂ ਹੋਇਆ-ਵਿਨੀਤ ਜੋਸ਼ੀ <br/>
Ad Position 24