30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸੁਖਦੇਵ ਸਿੰਘ ਢੀਂਡਸਾ ਦਾ ਅੰਗੀਠਾ ਸੰਭਾਲਣ ਮੌਕੇ ਲੌਂਗੋਵਾਲ, ਸਿੰਗਲਾ, ਖੰਨਾ, ਫੂਲਕਾ ਸਮੇਤ ਅਨੇਕ ਆਗੂ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 02-06-2025


ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ 8 ਨੂੰ
<br/>

ਸੰਗਰੂਰ, 1 ਜੂਨ (ਸੁਖਵਿੰਦਰ ਸਿੰਘ ਫੁੱਲ)- ਮਰਹੂਮ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਦਾ ਅੰਗੀਠਾ ਸੰਭਾਲਣ ਦੀ ਰਸਮ ਮੌਕੇ ਸਿਆਸੀ, ਧਾਰਮਿਕ, ਸਮਾਜਿਕ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ | ਸ. ਢੀਂਡਸਾ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ, ਪੋਤਰੇ ਚਿਰਾਗਵੀਰ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼ੋ੍ਰਮਣੀ ਕਮੇਟੀ, ਸੀਨੀਅਰ ਭਾਜਪਾ ਆਗੂ ਅਰਵਿੰਦ ਖੰਨਾ, ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਐਚ.ਐਸ. ਫੂਲਕਾ, ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਪ੍ਰਕਾਸ਼ ਚੰਦ ਗਰਗ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ, ਵਿਧਾਇਕ ਸੁਖਵਿੰਦਰ ਸਿੰਘ ਔਲਖ ਮਾਨਸਾ, ਜਸਵਿੰਦਰ ਸਿੰਘ ਪਿ੍ੰਸ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਸਾਬਕਾ ਮੰਤਰੀ ਨੁਸਰਤ ਅਲੀ ਬੱਗੇ ਖਾਨ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਗੁਰਜੀਵਨ ਸਿੰਘ ਸਰੌਦ, ਅਜੀਤ ਸਿੰਘ ਚੰਦੂਰਾਈਆਂ, ਧਰਮਿੰਦਰ ਸਿੰਘ ਦੁੱਲਟ ਜ਼ਿਲ੍ਹਾ ਪ੍ਰਧਾਨ ਭਾਜਪਾ, ਦਿਆ ਸਿੰਘ ਲਹੋਰੀਆ, ਕੁਲਵੰਤ ਸਿੰਘ ਕਾਂਤਾ, ਭੋਲਾ ਸਿੰਘ ਵਿਰਕ, ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਸੁਖਵੰਤ ਸਿੰਘ ਸਰੌਦ, ਜਥੇਦਾਰ ਮਲਕੀਤ ਸਿੰਘ ਚੰਗਾਲ, ਭੁਪਿੰਦਰ ਸਿੰਘ ਭਲਵਾਨ, ਜਸਵੰਤ ਸਿੰਘ ਪੜੈਨ, ਕੇਵਲ ਸਿੰਘ ਬਾਦਲ, ਹਰਦੇਵ ਸਿੰਘ ਰੋਗਲਾ, ਜਸਵਿੰਦਰ ਸਿੰਘ ਖਾਲਸਾ, ਗੁਰਮੀਤ ਸਿੰਘ ਜੌਹਲ, ਵਰਿੰਦਰਪਾਲ ਸਿੰਘ ਟੀਟੂ, ਹਰਪ੍ਰੀਤ ਸਿੰਘ ਢੀਂਡਸਾ, ਰਾਮਪਾਲ ਸਿੰਘ ਬਹਿਣੀਵਾਲ, ਭੂਰਾ ਸਿੰਘ ਉੱਭੇਵਾਲ, ਮੇਘ ਸਿੰਘ ਗੁਆਰਾ, ਕੈਪਟਨ ਭੁਪਿੰਦਰ ਸਿੰਘ ਪੂਨੀਆ, ਹੈਪੀ ਕੰਡਾ, ਦੀਪਕ ਅਗਰਵਾਲ, ਸੁਰਿੰਦਰ ਸ਼ਰਮਾ, ਅਜਮੇਰ ਸਿੰਘ ਮੇਹਰਕਲਾਂ, ਸੰਤ ਹਾਕਮ ਸਿੰਘ ਗੱਡੇਵਾਲ, ਮਨਜੀਤ ਸਿੰਘ ਬੱਪੀਆਣਾ, ਏ.ਪੀ ਸਿੰਘ ਬਾਬਾ, ਕੇਵਲ ਸਿੰਘ ਜਲਾਨ, ਪਿ੍ਤਪਾਲ ਸਿੰਘ ਆਹਲੂਵਾਲੀਆ, ਸੁਖਵਿੰਦਰ ਸਿੰਘ ਮਾਣਕੀ, ਬੇਅੰਤ ਸਿੰਘ ਸੇਖੋਂ, ਪ੍ਰੋ . ਗੁਰਬੀਰ ਸਿੰਘ, ਅਮਰ ਸਿੰਘ ਚਹਿਲ, ਅਮਰਜੀਤ ਸਿੰਘ ਬਡਰੁੱਖਾਂ, ਵਿਜੇ ਸਾਹਨੀ, ਕਰਮਜੀਤ ਸਿੰਘ ਬਾਲੀਆ, ਗੁਰਜੰਟ ਸਿੰਘ ਦੁੱਗਾਂ, ਅਗਰ ਸਿੰਘ ਵਿਜੇ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਮਹਿੰਦਰ ਸਿੰਘ ਗਿੱਲ ਐਡਵੋਕੇਟ, ਹਰਕੇਵਲ ਸਿੰਘ ਸੰਜੂਮਾ ਐਡਵੋਕੇਟ, ਬਲਵੰਤ ਸਿੰਘ ਢੀਂਡਸਾ ਐਡਵੋਕੇਟ, ਦਲਜੀਤ ਸਿੰਘ ਸੇਖੋਂ ਐਡਵੋਕੇਟ, ਸੁਰਜੀਵਨ ਜਿੰਦਲ, ਅਮਰੀਕ ਸਿੰਘ ਨਾਗਰਾ, ਗੁਰਲਾਲ ਸਿੰਘ ਫਤਹਿਗੜ੍ਹ, ਸਤਿਗੁਰ ਸਿੰਘ ਨਮੋਲ, ਵਿਕਰਮ ਸੈਣੀ, ਮੱਖਣ ਸ਼ਰਮਾ, ਜਸਵੀਰ ਸਿੰਘ ਦਿਓਲ, ਰਾਜੇਸ਼ ਥਰੇਜਾ, ਚਰਨਜੀਤ ਸਿੰਘ ਗੱਗੜਪੁਰ, ਭੁਪਿੰਦਰ ਸਿੰਘ ਗਰੇਵਾਲ, ਹਰਵਿੰਦਰ ਸਿੰਘ ਹੈਪੀ, ਦਲਵੀਰ ਸਿੰਘ ਸਿੱਧੂ, ਬਲਦੇਵ ਸਿੰਘ ਭੰਮਾਬੱਧੀ, ਪਰਮਜੀਤ ਸਿੰਘ ਪੰਮਾ ਬਾਠ, ਭਗਵੰਤ ਰਾਏ ਜੋਸ਼ੀ, ਮਲਕੀਤ ਸਿੰਘ ਉੱਭਾਵਾਲ, ਪਾਲੀ ਸਿੰਘ ਕਮਲ, ਰਜਿੰਦਰ ਸਿੰਘ ਮੈਨੇਜਰ ਗੁਰਦੁਆਰਾ ਨਾਨਕਿਆਣਾ ਸਾਹਿਬ, ਮਲਕੀਤ ਸਿੰਘ ਢਿੱਲੋਂ ਮੈਨੇਜਰ, ਹਰਬੰਸ ਸਿੰਘ ਅਕੌਈ, ਜਗਰੂਪ ਸਿੰਘ ਲੱਡਾ, ਪਿ੍ੰ. ਵਿਜੇ ਪਲਾਹਾ, ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਜਗਰੂਪ ਸਿੰਘ ਢੀਂਡਸਾ ਉੱਭਾਵਾਲ, ਮੁਹੰਮਦ ਤੁਫੈਲ, ਮਨਿੰਦਰ ਸਿੰਘ ਲਖਵੀਰਵਾਲਾ, ਸੋਹਨ ਸਿੰਘ ਭੰਗੂ, ਹਰਦੇਵ ਸਿੰਘ ਰੋਗਲਾ ਅਤੇ ਹੋਰ ਸ਼ਖ਼ਸੀਅਤਾਂ ਨੇ ਸੁਖਦੇਵ ਸਿੰਘ ਢੀਂਡਸਾ ਦੀਆਂ ਅਸਥੀਆਂ ਨੂੰ ਕੀਰਤਪੁਰ ਸਾਹਿਬ ਲਈ ਹੰਝੂ ਭਰੀਆਂ ਅੱਖਾਂ ਨਾਲ ਵਿਦਾਇਗੀ ਦਿੱਤੀ | ਉਨ੍ਹਾਂ ਦੇ ਪੋਤਰੇ ਚਿਰਾਗਵੀਰ ਸਿੰਘ ਢੀਂਡਸਾ ਨੇ ਆਪਣੇ ਦਾਦਾ ਦੀਆਂ ਅਸਥੀਆਂ ਆਪਣੀ ਝੋਲੀ ਪਾਈਆਂ ਅਤੇ ਪਰਿਵਾਰ ਸਮੇਤ ਕੀਰਤਪੁਰ ਸਾਹਿਬ ਲਈ ਰਵਾਨਾ ਹੋਏ | ਇਸ ਮੌਕੇ ਪਰਿਵਾਰਕ ਮੈਂਬਰਾਂ ਵਿਚ ਸ. ਢੀਂਡਸਾ ਦੇ ਪਤਨੀ ਬੀਬੀ ਹਰਜੀਤ ਕੌਰ ਢੀਂਡਸਾ, ਜਵਾਈ ਤਜਿੰਦਰ ਸਿੰਘ ਸੰਧੂ ਅਤੇ ਐਚ.ਐਸ. ਬਰਾੜ, ਬੇਟੀ ਮਨਦੀਪ ਕੌਰ ਅਤੇ ਰਣਦੀਪ ਕੌਰ, ਨੂੰਹ ਗਗਨਜੀਤ ਕੌਰ ਢੀਂਡਸਾ ਅਤੇ ਸਾਂਢੂ ਮਾਸਟਰ ਨਿਹਾਲ ਸਿੰਘ ਅਤੇ ਪੋਤਰੀ ਅਮਾਨਤ ਕੌਰ ਵੀ ਸ਼ਾਮਲ ਸਨ | ਜਸਵਿੰਦਰ ਸਿੰਘ ਪਿ੍ੰਸ ਅਤੇ ਗੁਰਮੀਤ ਸਿੰਘ ਜੌਹਲ ਨੇ ਦੱਸਿਆ ਕਿ ਸ. ਢੀਂਡਸਾ ਨਮਿੱਤ ਪਾਠ ਦਾ ਭੋਗ 8 ਜੂਨ ਨੂੰ ਉਨ੍ਹਾਂ ਦੇ ਘਰ ਪਾਏ ਜਾਣ ਪਿੱਛੋਂ ਸ਼ਰਧਾਂਜਲੀ ਸਮਾਰੋਹ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਪੀ.ਟੀ.ਸੀ. ਪੰਜਾਬੀ 'ਤੇ ਨਵਾਂ ਧਮਾਕੇਦਾਰ ਪਰਿਵਾਰਕ ਗੇਮ ਸ਼ੋਅ 'ਪੱਕੀ ਪੰਜਾਬਣ' ਅੱਜ ਤੋਂ <br/> ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਰਾਜਦੇਵ ਸਿੰਘ ਖ਼ਾਲਸਾ ਸਮੇਤ ਪੰਜ ਮੁੱਖ ਬੁਲਾਰਿਆਂ ਦੀ ਨਿਯੁਕਤੀ
Ad Position 24