ਚੰਡੀਗੜ੍ਹ, 1 ਜੂਨ (ਅਜੀਤ ਬਿਊਰੋ)- ਪੀ.ਟੀ.ਸੀ. ਪੰਜਾਬੀ ਇਕ ਨਵਾਂ ਧਮਾਕੇਦਾਰ ਪਰਿਵਾਰਕ ਗੇਮ ਸ਼ੋਅ 'ਪੱਕੀ ਪੰਜਾਬਣ' ਲੈ ਕੇ ਆ ਰਿਹਾ ਹੈ | ਇਹ ਇਕ ਰੰਗੀਨ, ਮਨੋਰੰਜਕ ਅਤੇ ਪਰਿਵਾਰਕ ਖੇਡ ਸ਼ੋਅ ਹੈ, ਜਿੱਥੇ ਪੰਜਾਬੀ ਮਾਣ, ਸਮਝ-ਬੂਝ ਤੇ ਕੁੱਝ ਕਰ ਗੁਜ਼ਰਨ ਵਾਲੀਆਂ ਔਰਤਾਂ ਦੀ ਤਾਕਤ ਚਮਕਦੀ ਹੈ | ਪੰਜਾਬ ਦੇ ਦਿਲ ਮੋਹਾਲੀ ਸਟੂਡੀਓ 'ਚ ਫਿਲਮਾਏ ਗਏ ਸ਼ੋਅ 'ਪੱਕੀ ਪੰਜਾਬਣ' 'ਚ ਦੋ ਜੋਸ਼ੀਲੇ ਪੰਜਾਬੀ ਪਰਿਵਾਰ ਦਿਮਾਗ, ਹੌਸਲੇ ਅਤੇ ਹਿੰਮਤ ਦੇ ਮੁਕਾਬਲੇ ਵਿਚ ਇੱਕ-ਦੂਜੇ ਦੇ ਸਾਹਮਣੇ ਆਉਂਦੇ ਹਨ | ਹਰ ਟੀਮ ਵਿਚ ਤਿੰਨ ਪੱਕੇ ਇਰਾਦੇ ਵਾਲੀਆਂ ਪੰਜਾਬੀ ਔਰਤਾਂ ਹੁੰਦੀਆਂ ਹਨ, ਜੋ ਦੱਸਦੀਆਂ ਹਨ ਕਿ ਅਸਲ 'ਪੱਕੀ ਪੰਜਾਬਣ' ਕਿਵੇਂ ਦੀ ਹੁੰਦੀ ਹੈ | 'ਪੱਕੀ ਪੰਜਾਬਣ' ਜਿੱਥੇ ਹਰ ਰੋਜ਼ ਦੀ ਔਰਤ ਇਕ ਹੀਰੋ ਬਣ ਜਾਂਦੀ ਹੈ ਅਤੇ ਹਰ ਪੰਜਾਬੀ ਘਰ ਮਾਣ ਨਾਲ ਚਮਕਦਾ ਹੈ, ਇਹ ਉਤਸ਼ਾਹ ਭਰਿਆ ਖੇਡ ਪ੍ਰੋਗਰਾਮ ਹੈ | ਹਰ ਐਪੀਸੋਡ ਵਿਚ ਦੋ ਪਰਿਵਾਰ ਹੁੰਦੇ ਹਨ, ਹਰ ਟੀਮ ਵਿਚ ਤਿੰਨ ਸ਼ੇਰਦਿਲ ਔਰਤਾਂ, ਜੋ ਆਪਣੀ ਸਮਝ, ਤਾਕਤ ਅਤੇ ਟੀਮ ਵਰਕ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹਨ | ਕਈ ਤਰ੍ਹਾਂ ਦੇ ਰਾਊਾਡ, ਤੇਜ਼-ਤਰਾਰ ਸਵਾਲ, ਮਨੋਰੰਜਕ ਟਾਸਕ, ਰੋਜ਼ਾਨਾ ਨਕਦ ਇਨਾਮ ਅਤੇ ਅੰਤ ਵਿਚ ਇਕ ਵੱਡਾ ਗ੍ਰੈਂਡ ਫਿਨਾਲੇ, ਜਿਸ ਵਿਚ 'ਪੱਕੀ ਪੰਜਾਬਣ' ਦਾ ਤਾਜ ਮਿਲੇਗਾ | ਗ੍ਰੈਂਡ ਫਿਨਾਲੇ ਵਿਚ ਜੋ ਟੀਮ ਸਭ ਤੋਂ ਤੇਜ਼, ਤਾਕਤਵਰ ਅਤੇ ਚਲਾਕ ਹੋਏਗੀ, ਉਹ ਅਸਲ 'ਪੱਕੀ ਪੰਜਾਬਣ' ਬਣੇਗੀ | ਪੀ.ਟੀ.ਸੀ. ਨੈਟਵਰਕ ਦੇ ਐਮ.ਡੀ. ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਨੇ ਕਿਹਾ ਕਿ 'ਪੱਕੀ ਪੰਜਾਬਣ' ਇਕ ਵਿਲੱਖਣ ਸ਼ੋਅ ਹੈ, ਜੋ ਹਰ ਪੰਜਾਬੀ ਅਤੇ ਭਾਰਤੀ ਪਰਿਵਾਰ ਦੀ ਔਰਤ ਦੀ ਸ਼ਾਨ ਦਰਸਾਉਂਦਾ ਹੈ | ਇਹ ਪਹਿਲਾ ਅਜਿਹਾ ਸ਼ੋਅ ਹੈ ਜਿਥੇ ਸਿਰਫ ਔਰਤਾਂ ਹੀ ਭਾਗ ਲੈਂਦੀਆਂ ਹਨ ਅਤੇ ਆਪਣੀ ਸੋਚ, ਮਨੋਬਲ ਅਤੇ ਤਾਕਤ ਨਾਲ ਦਿਖਾਉਂਦੀਆਂ ਹਨ ਕਿ ਉਹ ਕਿਸੇ ਤੋਂ ਘੱਟ ਨਹੀਂ | ਇਸ ਸ਼ੋਅ ਦੀ ਮੇਜ਼ਬਾਨ ਮਸ਼ਹੂਰ ਟੀ.ਵੀ. ਐਂਕਰ ਮਿਸ਼ਾ ਸਰੌਵਾਲ ਆਪਣੇ ਧਮਾਕੇਦਾਰ ਅੰਦਾਜ਼ ਨਾਲ ਇਹ ਸ਼ੋਅ ਹੋਰ ਵੀ ਮਨੋਰੰਜਕ ਬਣਾ ਰਹੀ ਹੈ | 2 ਜੂਨ ਤੋਂ ਹਰ ਸੋਮਵਾਰ ਤੋਂ ਸਨਿਚਰਵਾਰ ਸ਼ਾਮ 7 ਵਜੇ ਪੀ.ਟੀ.ਸੀ. ਪੰਜਾਬੀ ਚੈਨਲ 'ਤੇ ਇਹ 50 ਐਪੀਸੋਡਾਂ ਵਾਲਾ ਸ਼ੋਅ ਫਿਲਮਾਇਆ ਜਾ ਰਿਹਾ ਹੈ |
ਪੀ.ਟੀ.ਸੀ. ਪੰਜਾਬੀ 'ਤੇ ਨਵਾਂ ਧਮਾਕੇਦਾਰ ਪਰਿਵਾਰਕ ਗੇਮ ਸ਼ੋਅ 'ਪੱਕੀ ਪੰਜਾਬਣ' ਅੱਜ ਤੋਂ <br/>
ਅਜੀਤ ਡੈਸਕ
02-06-2025