ਪਟਿਆਲਾ, 2 ਜੂਨ (ਗੁਰਪ੍ਰੀਤ ਸਿੰਘ ਚੱਠਾ)-ਅਦਾਰਾ 'ਅਜੀਤ' ਨਾਲ ਦਹਾਕਿਆਂ ਤੋਂ ਜੁੜੇ ਸੀਨੀਅਰ ਪੱਤਰਕਾਰ ਭਗਵਾਨ ਦਾਸ ਗੁਪਤਾ ਦੇ ਪੁੱਤਰ ਸਾਬਕਾ ਡਾਇਰੈਕਟਰ ਹੈਲਥ ਸਰਵਿਸ ਪੰਜਾਬ ਡਾ. ਰਾਕੇਸ਼ ਗੁਪਤਾ ਨਮਿਤ ਅੱਜ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਪਾਇਆ ਗਿਆ | ਭੋਗ ਸਮਾਗਮ ਰਾਜਪੁਰਾ ਰੋਡ ਸਥਿਤ ਐਸ. ਡੀ. ਕੇ. ਐਸ. ਭਵਨ ਵਿਖੇ ਹੋਇਆ | ਜਿਥੇ ਰਾਜਨੀਤਕ, ਪ੍ਰਸ਼ਾਸਨਿਕ ਤੇ ਸਮਾਜਿਕ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਵਲੋਂ ਵੱਡੀ ਗਿਣਤੀ 'ਚ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਉਥੇ ਸਿਹਤ ਵਿਭਾਗ ਨਾਲ ਜੁੜੇ ਵੱਡੀ ਗਿਣਤੀ 'ਚ ਡਾਕਟਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ | ਇਸ ਮੌਕੇ ਉਚੇਚੇ ਤੌਰ 'ਤੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਵੀ ਭਗਵਾਨ ਦਾਸ ਗੁਪਤਾ ਤੇ ਉਨ੍ਹਾਂ ਦੀ ਨੂੰ ਹ ਅੰਜੂ ਗੁਪਤਾ ਸਾਬਕਾ ਮੈਡੀਕਲ ਸੁਪਰਡੈਂਟ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਦਰਸ਼ਨ ਸਿੰਘ ਰੱਖੜਾ ਨੇ ਵੀ ਭਗਵਾਨ ਦਾਸ ਗੁਪਤਾ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਭਗਵਾਨ ਦਾਸ ਗੁਪਤਾ ਵਲੋਂ ਦਿੱਤੇ ਮਾਰਗ ਦਰਸ਼ਨ 'ਤੇ ਚਲਦਿਆਂ ਸਵਰਗੀ ਡਾ. ਰਾਕੇਸ਼ ਗੁਪਤਾ ਨੇ ਹਮੇਸ਼ਾ ਹੀ ਸਮਾਜ ਦੀ ਭਲਾਈ ਦੇ ਮੱਦੇਨਜ਼ਰ ਆਪਣੀ ਸਰਕਾਰੀ ਨੌਕਰੀ ਬੜੀ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਈ ਹੈ | ਇਸ ਮੌਕੇ ਡਾ. ਰਾਕੇਸ਼ ਗੁਪਤਾ ਦੇ ਬੇਟੇ ਆਰਤਿਨ ਗੁਪਤਾ ਅਤੇ ਉਨ੍ਹਾਂ ਦੀ ਨੂੰ ਹ ਆਂਤਰਾ ਗੁਪਤਾ ਨਾਲ ਪਹੁੰਚੀਆਂ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ | ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ, ਸਤਨਾਮ ਸਿੰਘ ਬਹਿਰੂ, ਡਾ. ਸੁਧੀਰ ਵਰਮਾ, ਡਾ. ਨਵਦੀਪ ਵਾਲੀਆ, ਡਾ. ਜੇ.ਪੀ.ਐਸ. ਵਾਲੀਆ, ਡਾ. ਸਚਦੇਵਾ, ਧਰਮ ਬਾਂਸਲ ਆਦਿ ਵੀ ਹਾਜ਼ਰ ਸਨ |