13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮਾਨਸਿਕ ਪ੍ਰੇਸ਼ਾਨੀ ਅਤੇ ਦੁਰਵਿਵਹਾਰ ਕਾਰਨ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਕੀਤਾ ਵਾਪਸ-ਰੇਚਲ ਗੁਪਤਾ <br/>

Ad Position 21
No active advertisement
ਅਜੀਤ ਡੈਸਕ 03-06-2025

ਜਲੰਧਰ, 2 ਜੂਨ (ਹਰਵਿੰਦਰ ਸਿੰਘ ਫੁੱਲ)-ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਅਤੇ ਜਲੰਧਰ ਦੀ 20 ਸਾਲਾ ਮਾਡਲ ਰੇਚਲ ਗੁਪਤਾ ਨੇ ਆਪਣਾ ਤਾਜ ਵਾਪਸ ਕਰ ਦਿੱਤਾ ਹੈ¢ ਸਥਾਨਕ ਹੋਟਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੇਚਲ ਨੇ ਪ੍ਰਬੰਧਕਾਂ 'ਤੇ ਵਾਅਦੇ ਦੀ ਉਲੰਘਣਾ ਅਤੇ ਦੁਰਵਿਵਹਾਰ ਵਰਗੇ ਗੰਭੀਰ ਦੋਸ਼ ਲਗਾਏ | ਰੇਚਲ ਨੇ ਕਿਹਾ ਕਿ ਇਸ ਖ਼ਿਤਾਬ ਨੂੰ ਜਿੱਤਣ ਲਈ ਉਸ ਨੇ ਕਿੰਨੀਆਂ ਕੋਸ਼ਿਸ਼ਾਂ ਅਤੇ ਮਿਹਨਤ ਕੀਤੀ ਹੈ, ਬਦਲੇ 'ਚ ਉਸ ਨੂੰ ਸਿਰਫ਼ ਲਗਾਤਾਰ ਪ੍ਰੇਸ਼ਾਨੀ, ਮਾਨਸਿਕ ਤਸੀਹੇ ਅਤੇ ਦੁਰਵਿਵਹਾਰ ਹੀ ਮਿਲਿਆ | ਰੇਚਲ ਗੁਪਤਾ ਨੇ ਅੱਗੇ ਕਿਹਾ ਕਿ ਮੇਰੀ ਜਿੱਤ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਮੈਨੂੰ ਜਨਤਾ ਦਾ ਭਰਪੂਰ ਸਮਰਥਨ ਮਿਲਿਆ | ਰੇਚਲ ਨੇ ਕਿਹਾ ਕਿ ਉਸ ਨੂੰ ਬਹੁਤ ਅਫ਼ਸੋਸ ਹੋ ਰਿਹਾ ਹੈ, ਮੈਂ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਆਪਣਾ ਤਾਜ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ | ਤਾਜ ਪਹਿਨਣਾ ਮੇਰੀ ਜ਼ਿੰਦਗੀ ਦੇ ਸਭ ਤੋਂ ਮਿੱਠੇ ਸੁਪਨਿਆਂ ਵਿਚੋਂ ਇੱਕ ਸੀ ਅਤੇ ਮੈਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਅਤੇ ਇਤਿਹਾਸ ਰਚਣ ਦੀ ਉਮੀਦ ਅਤੇ ਮਾਣ ਨਾਲ ਭਰੀ ਹੋਈ ਸੀ | ਉਸ ਨੇ ਕਿਹਾ ਕਿ ਉਹ ਹਮੇਸ਼ਾ ਮਹਿਲਾ ਸ਼ਕਤੀਕਰਨ, ਮਾਣ ਅਤੇ ਸਚਾਈ ਲਈ ਲੜਦੀ ਰਹੇਗੀ | ਇੱਥੇ ਵਰਨਣਯੋਗ ਹੈ ਕਿ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖ਼ਿਤਾਬ ਅਕਤੂਬਰ 2024 ਵਿਚ ਬੈਂਕਾਕ ਵਿਚ ਹੋਏ ਮੁਕਾਬਲੇ 'ਚ ਰੇਚਲ ਵਲੋਂ ਜਿੱਤਿਆ ਗਿਆ ਸੀ¢ ਇਸ ਤੋਂ ਪਹਿਲਾਂ, ਉਸ ਨੇ ਅਗਸਤ 2024 ਵਿਚ ਜੈਪੁਰ ਵਿਚ ਹੋਏ ਮਿਸ ਗ੍ਰੈਂਡ ਇੰਡੀਆ 2024 ਮੁਕਾਬਲੇ ਵਿਚ ਜੇਤੂ ਬਣ ਕੇ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕੀਤੀ ਸੀ¢

Ad Position 22
No active advertisement
ਪਿਛਲੀ ਖ਼ਬਰ ਖੂਨਦਾਨ ਕੈਂਪ ਭਲਕੇ ਅਗਲੀ ਖ਼ਬਰ ਦਮਦਮੀ ਟਕਸਾਲ ਵਿਖੇ ਸ਼ਹੀਦੀ ਹਫ਼ਤੇ ਦੇ ਦੂਸਰੇ ਦਿਨ ਸਜੇ ਭਾਰੀ ਧਾਰਮਿਕ ਦੀਵਾਨ
Ad Position 24