18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਕਿਸਾਨ ਆਗੂ ਰਣ ਸਿੰਘ ਚੱਠਾ ਸਾਥੀਆਂ ਸਮੇਤ ਗਿ੍ਫ਼ਤਾਰ ਸੰਘਰਸ਼ੀ ਲੋਕਾਂ 'ਤੇ ਅੱਤਿਆਚਾਰ ਕਰ ਕੇ ਅਤੇ ਜੇਲ੍ਹਾਂ 'ਚ ਬੰਦ ਕਰ ਕੇ ਸੰਘਰਸ਼ਾਂ ਨੂੰ ਦਬਾਇਆ ਨਹੀਂ ਜਾ ਸਕਦਾ-ਚੱਠਾ <br/>

Ad Position 21
No active advertisement
ਅਜੀਤ ਡੈਸਕ 04-06-2025

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 3 ਜੂਨ (ਰੁਪਿੰਦਰ ਸਿੰਘ ਸੱਗੂ, ਹਰੀਸ਼ ਗੱਖੜ)-ਪੰਜਾਬ ਸਰਕਾਰ ਸੰਘਰਸ਼ੀ ਲੋਕਾਂ 'ਤੇ ਅੱਤਿਆਚਾਰ ਕਰ ਕੇ, ਜੇਲ੍ਹਾਂ 'ਚ ਬੰਦ ਕਰ ਕੇ ਉਨ੍ਹਾਂ ਦੇ ਮਨੋਬਲ ਨੂੰ ਡੇਗਣਾ ਚਾਹੁੰਦੀ ਹੈ ਜੋ ਕਿ ਸਰਕਾਰ ਦਾ ਭੁਲੇਖਾ ਹੈ ਕਿਉਂਕਿ ਅਜੇ ਤੱਕ ਕਦੇ ਵੀ ਡੰਡੇ ਦੇ ਜ਼ੋਰ ਨਾਲ ਸੰਘਰਸ਼ਾਂ ਨੂੰ ਦਬਾਇਆ ਨਹੀਂ ਜਾ ਸਕਿਆ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਨੇ ਬਠਿੰਡਾ ਜ਼ਿਲ੍ਹਾ ਦੇ ਪਿੰਡ ਘਸੋਖਾਨਾ ਵਿਚੋਂ ਸਰਕਾਰ ਵਲੋਂ ਧੱਕੇ ਨਾਲ ਪਾਈ ਜਾ ਰਹੀ ਸੀਵਰੇਜ ਦੇ ਗੰਦੇ ਪਾਣੀ ਦੀ ਪਾਈਪ ਦੇ ਵਿਰੋਧ ਵਿਚ ਅਤੇ ਜੇਲ੍ਹੀਂ ਡੱਕੇ ਸੈਂਕੜੇ ਕਿਸਾਨਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਸਾਥੀਆਂ ਸਮੇਤ ਹੋਈ ਗਿ੍ਫ਼ਤਾਰੀ ਉਪਰੰਤ ਕੀਤਾ ਨੌਜਵਾਨ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਫ਼ੋਨ 'ਤੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲੇ੍ਹ ਦੇ ਪਿੰਡ ਘਸੋਖਾਨਾ ਦੇ ਲੋਕਾਂ ਨਾਲ ਜਿੱਥੇ ਪ੍ਰਸ਼ਾਸਨ ਵਲੋਂ ਮੌੜ ਮੰਡੀ ਦੇ ਸੀਵਰੇਜ ਦਾ ਗੰਦਾ ਪਾਣੀ ਕੱਢਣ ਲਈ ਸੀਵਰੇਜ ਪਾਈਪ ਸੜਕ ਦੇ ਨਾਲ-ਨਾਲ ਲਿਜਾ ਕੇ ਸਿੱਧਾ ਡਰੇਨ ਵਿਚ ਸੁੱਟਣ ਦੀ ਬਜਾਏ ਪਿੰਡ ਵਾਸੀਆਂ ਦੇ ਵਿਰੋਧ ਦੇ ਬਾਵਜੂਦ ਧੱਕੇ ਨਾਲ ਪਿੰਡ ਦੇ ਵਿਚਕਾਰੋਂ ਪਾਈ ਜਾ ਰਹੀ ਹੈ | ਉਨ ੍ਹਾਂ ਕਿਹਾ ਕਿ ਹਾਕਮਾਂ ਨੇ ਗੱਲ ਸੁਣਨ ਦੀ ਬਜਾਏ ਪਿੰਡ ਵਾਸੀਆਂ, ਕਿਸਾਨ ਆਗੂਆਂ ਤੇ ਬੀਬੀਆਂ ਭੈਣਾਂ 'ਤੇ ਅੱਤਿਆਚਾਰ ਕਰ ਕੇ ਜੇਲ੍ਹਾਂ 'ਚ ਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿੱਥੇ ਕਾਕਾ ਸਿੰਘ ਕੋਟੜਾ ਸਮੇਤ ਦਰਜਨਾਂ ਕਿਸਾਨਾਂ ਵਲੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ | ਗਿ੍ਫ਼ਤਾਰ ਕੀਤੇ ਗਏ ਕਿਸਾਨ ਕਰਮ ਸਿੰਘ ਨਮੋਲ, ਸਾਧਾ ਸਿੰਘ ਨਮੋਲ, ਮਹਿੰਦਰ ਸਿੰਘ ਨਮੋਲ, ਜਰਨੈਲ ਸਿੰਘ ਸ਼ਾਹਪੁਰ ਕਲਾਂ, ਸਤਨਾਮ ਸਿੰਘ ਸ਼ਾਹਪੁਰ ਕਲਾਂ, ਭਾਨ ਸਿੰਘ ਸ਼ਾਹਪੁਰ ਕਲਾਂ, ਦਰਸ਼ਨ ਸਿੰਘ ਛਾਜਲਾ, ਭੋਲਾ ਸਿੰਘ ਚੱਠਾ, ਦਰਸ਼ਨ ਸਿੰਘ ਛਾਜਲਾ, ਹਰਬਾਗ ਸਿੰਘ ਖਡਿਆਲ, ਦਰਸ਼ਨ ਸਿੰਘ ਮਹਿਲਾ, ਰੁਲਦੂ ਸਿੰਘ ਖਡਿਆਲ, ਜਗਰਾਜ ਸਿੰਘ ਮਹਿਲਾ, ਨੈਬ ਸਿੰਘ ਸ਼ਾਹਪੁਰ ਕਲਾਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੁਣ ਡਿਸਕਾਊਾਟ ਬੋਰਡ ਲਗਾਉਣ ਵਾਲੇ ਕੈਮਿਸਟਾਂ ਦੀ ਖ਼ੈਰ ਨਹੀਂ ਅਗਲੀ ਖ਼ਬਰ ਮਜ਼ਦੂਰਾਂ ਦੀ ਕਿੱਲਤ ਤੇ ਪਨੀਰੀ ਛੋਟੀ ਹੋਣ ਕਾਰਨ ਬਹੁਤੇ ਕਿਸਾਨ ਕੱਲ੍ਹ ਤੋਂ ਨਹੀਂ ਸ਼ੁਰੂ ਕਰ ਸਕਣਗੇ ਝੋਨੇ ਦੀ ਲਵਾਈ ਮੀ...
Ad Position 24