21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਹਾਈ ਕੋਰਟ ਵਲੋਂ ਪਠਾਨਕੋਟ ਦੇ ਜੱਜ ਲਈ ਲਾਜ਼ਮੀ ਸੇਵਾ ਮੁਕਤੀ ਦੀ ਸਿਫ਼ਾਰਿਸ਼ ਹਰਿਆਣਾ ਏ.ਡੀ.ਐਸ.ਜੇ. ਦੀ ਸੇਵਾ ਸਮਾਪਤੀ ਦੀ ਵੀ ਸਿਫ਼ਾਰਿਸ਼ <br/>

Ad Position 21
No active advertisement
ਅਜੀਤ ਡੈਸਕ 04-06-2025
ਚੰਡੀਗੜ੍ਹ, 3 ਜੂਨ (ਸੰਦੀਪ ਕੁਮਾਰ ਮਾਹਨਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿਆਂ ਪ੍ਰਣਾਲੀ 'ਚ ਅਨੁਸ਼ਾਸਨ ਅਤੇ ਸ਼ੁੱਧਤਾ ਨੂੰ ਤਰਜੀਹ ਦਿੰਦੇ ਹੋਏ ਦੋ ਸੀਨੀਅਰ ਨਿਆਂਇਕ ਅਧਿਕਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ | ਇਸ ਵਿਚ ਇਕ ਨਾਮ ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇਜਵਿੰਦਰ ਸਿੰਘ ਦਾ ਹੈ, ਉਨ੍ਹਾਂ ਨੂੰ ਲਾਜ਼ਮੀ ਸੇਵਾ ਮੁਕਤੀ ਦੀ ਸਿਫ਼ਾਰਸ਼ ਕੀਤੀ ਗਈ ਹੈ | ਤੇਜਵਿੰਦਰ ਸਿੰਘ ਉਹੀ ਜੱਜ ਹਨ ਜਿਨ੍ਹਾਂ ਨੇ 2019 ਵਿਚ ਬਹੁਤ ਚਰਚਾ ਵਿਚ ਆਏ ਕਠੂਆ ਜਬਰ ਜਨਾਹ ਅਤੇ ਕਤਲ ਕੇਸ ਵਿਚ ਇਤਿਹਾਸਕ ਫ਼ੈਸਲਾ ਸੁਣਾਇਆ ਸੀ ਅਤੇ ਸੱਤ 'ਚੋਂ ਛੇ ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਸੀ | ਜਾਣਕਾਰੀ ਅਨੁਸਾਰ, ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਜੋ ਉਸ ਸਮੇਂ ਪਠਾਨਕੋਟ ਸੈਸ਼ਨ ਕੋਰਟ ਦੇ ਨਿਰੀਖਣ ਜੱਜ ਸਨ, ਨੇ ਤੇਜਵਿੰਦਰ ਸਿੰਘ ਵਿਰੁੱਧ ਇਕ ਪ੍ਰਸ਼ਾਸਕੀ ਟਿੱਪਣੀ ਕੀਤੀ ਸੀ | ਇਸ ਆਧਾਰ 'ਤੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ | ਦੋਸ਼ ਹੈ ਕਿ ਤੇਜਵਿੰਦਰ ਸਿੰਘ ਨੇ ਜ਼ਰੂਰੀ ਇਜਾਜ਼ਤ ਤੋਂ ਬਿਨਾਂ ਘਰ ਬਣਵਾਇਆ, ਜਿਸ ਨੂੰ ਸੇਵਾ ਨਿਯਮਾਂ ਦੀ ਉਲੰਘਣਾ ਮੰਨਿਆ ਗਿਆ | ਨਤੀਜੇ ਵਜੋਂ, ਹਾਈ ਕੋਰਟ ਦੇ ਪੂਰੇ ਬੈਂਚ ਨੇ ਇਕ ਪ੍ਰਸ਼ਾਸਕੀ ਮੀਟਿੰਗ ਵਿਚ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਸੇਵਾਮੁਕਤ ਕਰਨ ਦਾ ਫ਼ੈਸਲਾ ਕੀਤਾ | ਇਸ ਤੋਂ ਇਲਾਵਾ ਹਰਿਆਣਾ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਆਰ.ਕੇ. ਜੈਨ ਵਿਰੁੱਧ ਸੇਵਾ ਸਮਾਪਤੀ ਦੀ ਸਿਫ਼ਾਰਸ਼ ਕੀਤੀ ਗਈ ਹੈ | ਹਾਈ ਕੋਰਟ ਦੀ ਵਿਜੀਲੈਂਸ ਸ਼ਾਖਾ ਨੇ ਉਨ੍ਹਾਂ ਵਿਰੁੱਧ ਪ੍ਰਾਪਤ ਸ਼ਿਕਾਇਤਾਂ ਦੀ ਜਾਂਚ ਕੀਤੀ, ਜਿਸ ਵਿਚ ਪਹਿਲੀ ਨਜ਼ਰ ਵਿਚ ਗੰਭੀਰ ਬੇਨਿਯਮੀਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਅਨੁਸ਼ਾਸਨੀ ਕਾਰਵਾਈ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਸਾਡੇ ਬਿਨਾਂ ਭਾਰਤ 'ਚ ਨਹੀਂ ਚਲਦੀਆਂ ਪੰਜਾਬੀ ਫ਼ਿਲਮਾਂ-ਪਾਕਿ ਕਾਮੇਡੀਅਨ ਅਗਲੀ ਖ਼ਬਰ ਪਿੰਕੀ ਧਾਲੀਵਾਲ ਦਾ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਹੋਇਆ ਸਮਝੌਤਾ
Ad Position 24