ਅੰਮਿ੍ਤਸਰ, 3 ਜੂਨ (ਕੋਛੜ)-ਪਹਿਲਗਾਮ ਹਮਲੇ ਦੇ ਜਵਾਬ ਵਿਚ ਭਾਰਤ ਵਲੋਂ ਪਾਕਿਸਤਾਨ 'ਤੇ ਕੀਤੇ ਗਏ 'ਆਪਰੇਸ਼ਨ ਸੰਧੂਰ' ਦੌਰਾਨ ਭਾਰਤ ਖਿਲਾਫ ਜ਼ਹਿਰ ਉਗਲਣ ਵਾਲੇ ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਨੇ ਇਕ ਵਾਰ ਫਿਰ ਭਾਰਤ ਦੀ ਪੰਜਾਬੀ ਇੰਡਸਟਰੀ 'ਤੇ ਨਿਸ਼ਾਨਾ ਸਾਧਿਆ ਹੈ | ਠਾਕੁਰ ਵਲੋਂ ਭਾਰਤ ਖਿਲਾਫ਼ ਗਲਤ ਬਿਆਨਬਾਜ਼ੀ ਕਰਨ 'ਤੇ ਭਾਰਤੀ ਕਲਾਕਾਰਾਂ ਵਲੋਂ ਉਸ ਨੂੰ ਆਪਣੀਆਂ ਫਿਲਮਾਂ 'ਚ ਨਾ ਲੈਣ ਬਾਰੇ ਐਲਾਨ ਕਰਨ ਦੇ ਬਾਅਦ ਉਸ ਨੇ ਬੌਖਲਾਹਟ 'ਚ ਆਪਣੇ ਤਾਜ਼ਾ ਬਿਆਨ 'ਚ ਸ਼ੇਖੀ ਮਾਰਦਿਆਂ ਕਿਹਾ ਕਿ ਪਾਕਿਸਤਾਨੀ ਕਲਾਕਾਰਾਂ ਬਿਨਾਂ ਉਨ੍ਹਾਂ (ਭਾਰਤ) ਦੀ ਕੋਈ ਵੀ ਪੰਜਾਬੀ ਫਿਲਮ ਨਹੀਂ ਚੱਲਦੀ | ਉਸ ਨੇ ਅੱਗੇ ਕਿਹਾ ਕਿ ਉਹ ਸਾਡਾ ਬਾਈਕਾਟ ਨਹੀਂ ਕਰ ਸਕਦੇ ਸਗੋਂ ਅਸੀਂ ਉਨ੍ਹਾਂ ਦਾ ਬਾਈਕਾਟ ਕਰ ਰਹੇ ਹਾਂ |
ਸਾਡੇ ਬਿਨਾਂ ਭਾਰਤ 'ਚ ਨਹੀਂ ਚਲਦੀਆਂ ਪੰਜਾਬੀ ਫ਼ਿਲਮਾਂ-ਪਾਕਿ ਕਾਮੇਡੀਅਨ
ਅਜੀਤ ਡੈਸਕ
04-06-2025