21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

'ਅਜੀਤ' ਦੇ ਪੱਤਰਕਾਰ ਵਿਕਰਮਜੀਤ ਸਿੰਘ ਮਾਨ 'ਮਹਾਂਰਿਸ਼ੀ ਨਾਰਦ ਐਵਾਰਡ 2025' ਨਾਲ ਸਨਮਾਨਿਤ ਵਿਸ਼ਵ ਸੰਵਾਦ ਕੇਂਦਰ ਨੇ ਪੰਜਾਬੀ ਪੱਤਰਕਾਰੀ 'ਚ ਯੋਗਦਾਨ ਲਈ ਕੀਤੀ ਚੋਣ <br/>

Ad Position 21
No active advertisement
ਅਜੀਤ ਡੈਸਕ 04-06-2025

ਚੰਡੀਗੜ੍ਹ, 3 ਜੂਨ (ਮਾਰਕੰਡਾ)-ਰੋਜ਼ਾਨਾ 'ਅਜੀਤ' ਦੇ ਚੰਡੀਗੜ੍ਹ ਤੋਂ ਪੱਤਰਕਾਰ ਵਿਕਰਮਜੀਤ ਸਿੰਘ ਮਾਨ ਨੂੰ 'ਮਹਾਂਰਿਸ਼ੀ ਨਾਰਦ ਐਵਾਰਡ 2025' ਨਾਲ ਸਨਮਾਨਿਤ ਕੀਤਾ ਗਿਆ ਹੈ | ਵਿਸ਼ਵ ਸੰਵਾਦ ਕੇਂਦਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਮਹਾਂਰਿਸ਼ੀ ਨਾਰਦ ਜਯੰਤੀ ਮੌਕੇ ਕਰਵਾਏ ਸਮਾਗਮ ਦੌਰਾਨ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਪੱਤਰਕਾਰੀ 'ਚ ਨਿੱਜੀ ਹਿੱਤਾਂ ਤੋਂ ੳੱੁਪਰ ਉੱਠ ਕੇ ਸਮਾਜ, ਆਪਣੇ ਸੂਬੇ ਅਤੇ ਦੇਸ਼ ਹਿਤ ਵਿਚ ਚੰਗਾ ਯੋਗਦਾਨ ਪਾਉਣ ਵਾਲੇ ਸੀਨੀਅਰ ਪੱਤਰਕਾਰਾਂ ਨੂੰ ਇੱਥੇ ਸਨਮਾਨਿਤ ਕੀਤਾ ਗਿਆ | ਜਿਸ ਵਿਚ ਪੰਜਾਬ 'ਚ ਪੰਜਾਬੀ ਪੱਤਰਕਾਰੀ 'ਚ ਯੋਗਦਾਨ ਲਈ ਵਿਕਰਮਜੀਤ ਸਿੰਘ ਮਾਨ ਨੂੰ ਸਨਮਾਨਿਆ ਗਿਆ | ਜਦਕਿ ਪੀ.ਟੀ.ਆਈ ਤੋਂ ਨੇਹਾ ਸ਼ਰਮਾ, ਦਿ ਟਿ੍ਬਿਊਨ ਤੋਂ ਸਾਈਾ ਵੇਦਯਾਨਾਥ ਅਤੇ ਕਾਰਟੂਨਿਸਟ ਸੰਦੀਪ ਜੋਸ਼ੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਆਈ.ਪੀ.ਐਸ ਅਧਿਕਾਰੀ ਅਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਨੇ ਸ਼ਿਰਕਤ ਕੀਤੀ | ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬ੍ਰਹਿਮੰਡ ਦੇ ਪਹਿਲੇ ਪੱਤਰਕਾਰ ਮਹਾਂਰਿਸ਼ੀ ਨਾਰਦ ਨੂੰ ਗਿਆਨ ਅਤੇ ਸਮਿ੍ੱਧੀ ਦੇ ਦੇਵਤਾ ਮੰਨਿਆ ਜਾਂਦਾ ਹੈ | ਜੋ ਤਿੰਨੋ ਲੋਕਾਂ ਵਿਚ ਆਵਾਜਾਈ ਕਰਦੇ ਹੋਏ ਪੱਤਰਕਾਰੀ ਕਰਦੇ ਸਨ | ਮੁੱਖ ਬੁਲਾਰੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਅਖਿਲ ਭਾਰਤੀ ਸਹਿ ਪ੍ਰਚਾਰ ਪ੍ਰਮੁੱਖ ਪ੍ਰਦੀਪ ਜੋਸ਼ੀ ਨੇ ਕਿਹਾ ਕਿ ਮਹਾਂਰਿਸ਼ੀ ਨਾਰਦ ਬ੍ਰਹਿਮੰਡ ਦੇ ਪਹਿਲੇ ਪੱਤਰਕਾਰ ਸਨ, ਜੋ ਜਨਹਿੱਤ ਵਿਚ ਕੰਮ ਕਰਦੇ ਸਨ ਅਤੇ ਅੱਜ ਦੇ ਪੱਤਰਕਾਰੀ ਦੇ ਯੁੱਗ ਵਿਚ ਅਜਿਹੀ ਭਾਵਨਾ ਵਾਲੇ ਪੱਤਰਕਾਰਾਂ ਦੀ ਗਿਣਤੀ ਨਾਂ-ਮਾਤਰ ਰਹਿ ਗਈ ਹੈ | ਸਮਾਗਮ 'ਚ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਯੂਨੀਵਰਸਿਟੀ ਦੇ ਡੀਨ ਡਾ. ਸੰਜੇ ਕੌਸ਼ਿਕ ਡੀਨ ਆਫ਼ ਯੂਨੀਵਰਸਿਟੀ ਇੰਸਟੀਚਿਊਟ ਪ੍ਰੋ. ਯੋਜਨਾ ਰਾਵਤ, ਦੀਪਕ ਬਤਰਾ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦਮਦਮੀ ਟਕਸਾਲ ਵਿਖ਼ੇ ਸ਼ਹੀਦੀ ਹਫ਼ਤੇ ਦੇ ਤੀਸਰੇ ਦਿਨ ਸਜੇ ਭਾਰੀ ਧਾਰਮਿਕ ਦੀਵਾਨ <br/> ਅਗਲੀ ਖ਼ਬਰ ਜੂਨ '84 ਘੱਲੂਘਾਰੇ ਦੀ ਵਰੇ੍ਹਗੰਢ ਇਕਜੁੱਟ ਹੋ ਕੇ ਮਨਾਉਣ ਦੀ ਥਾਂ ਸਿੱਖ ਜਥੇਬੰਦੀਆਂ ਵਿਵਾਦ 'ਚ ਹੀ ਉਲਝੀਆਂ <br/>
Ad Position 24