21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਲਹਿੰਦੇ ਪੰਜਾਬ ਦੇ ਸਪੀਕਰ ਨੇ ਜਨਤਕ ਤੌਰ 'ਤੇ ਕੀਤਾ ਅੱਤਵਾਦੀ ਹਾਫ਼ਿਜ਼ ਸਈਦ ਤੇ ਕਸੂਰੀ ਦਾ ਸਮਰਥਨ <br/>

Ad Position 21
No active advertisement
ਅਜੀਤ ਡੈਸਕ 04-06-2025

ਅੰਮਿ੍ਤਸਰ, 3 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਮਾਣੂ ਪ੍ਰੀਖਣਾਂ ਦੀ ਸਾਲਾਨਾ ਯਾਦਗਾਰ ਯੂਮ-ਏ-ਤਕਬੀਰ ਦੇ ਮੌਕੇ 'ਤੇ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (ਪੀ. ਐੱਮ. ਐੱਲ. ਐੱਨ.) ਦੁਆਰਾ ਕਸੂਰ ਸ਼ਹਿਰ 'ਚ ਕਰਵਾਈ ਇਕ ਰੈਲੀ 'ਚ ਲਸ਼ਕਰ ਕਮਾਂਡਰ ਸੈਫੁੱਲਾ ਕਸੂਰੀ, ਹਾਫ਼ਿਜ਼ ਸਈਦ ਦੇ ਪੁੱਤਰ ਤਲਹਾ ਸਈਦ ਅਤੇ ਅਮੀਰ ਹਮਜ਼ਾ ਵਰਗੇ ਮਸ਼ਹੂਰ ਅੱਤਵਾਦੀਆਂ ਨਾਲ ਇੱਕੋ ਸਟੇਜ 'ਤੇ ਵਿਖਾਈ ਦਿੱਤੇ ਪੰਜਾਬ ਅਸੈਂਬਲੀ ਦੇ ਸਪੀਕਰ ਮਲਿਕ ਮੁਹੰਮਦ ਅਹਿਮਦ ਖ਼ਾਨ ਦਾ ਇਕ ਤਾਜ਼ਾ ਬਿਆਨ ਸਾਹਮਣੇ ਆਇਆ ਹੈ | ਜਦੋਂ ਪਾਕਿਸਤਾਨੀ ਮੀਡੀਆ ਨੇ ਉਸ ਨੂੰ ਅੱਤਵਾਦੀ ਕਮਾਂਡਰਾਂ ਨਾਲ ਸਟੇਜ ਸਾਂਝੀ ਕਰਨ ਬਾਰੇ ਪੁੱਛਿਆ ਤਾਂ ਉਸ ਨੇ ਉਲਟਾ ਭਾਰਤ ਵਿਰੁੱਧ ਜ਼ਹਿਰ ਉਗਲਦਿਆਂ ਪਹਿਲਗਾਮ ਅੱਤਵਾਦੀ ਹਮਲੇ ਨੂੰ ਭਾਰਤ ਸਰਕਾਰ ਦੀ ਸਾਜ਼ਿਸ਼ ਦੱਸਿਆ | ਅਸੈਂਬਲੀ ਸਪੀਕਰ ਨੇ ਅਮਰੀਕਾ ਦੁਆਰਾ ਨਾਮਜ਼ਦ ਅੱਤਵਾਦੀ ਤਲਹਾ ਸਈਦ ਬਾਰੇ ਗੱਲ ਕਰਦਿਆਂ ਕਿਹਾ ਕਿ ਲਸ਼ਕਰ-ਏ-ਤੋਇਬਾ ਅਤੇ ਜਮਾਤ-ਉਦ-ਦਾਵਾ ਪ੍ਰਮੁੱਖ ਹਾਫ਼ਿਜ਼ ਸਈਦ ਉਸ ਦੇ ਪਿਤਾ ਵਾਂਗ ਅਤੇ ਤਲਹਾ ਸਈਦ ਭਰਾ ਵਾਂਗ ਹੈ | ਉਸ ਨੇ ਖੁੱਲ੍ਹ ਕੇ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਦੀ ਸਿਆਸੀ ਇਕਾਈ ਪੀ. ਐੱਮ. ਐੱਲ. ਐੱਨ. ਲਈ ਆਪਣਾ ਸਮਰਥਨ ਪ੍ਰਗਟ ਕਰਦਿਆਂ ਇਸ ਨੂੰ ਪਾਕਿ ਸਰਕਾਰ ਦੀ 'ਦੂਜੀ ਟੀਮ' ਦੱਸਿਆ | ਉਸ ਨੇ ਮਾਣ ਨਾਲ ਅੱਤਵਾਦੀ ਕਮਾਂਡਰ ਸੈਫੁੱਲਾ ਕਸੂਰੀ ਨਾਲ ਆਪਣੇ ਨਿੱਜੀ ਸੰਬੰਧਾਂ ਬਾਰੇ ਵੀ ਵਿਚਾਰ ਪ੍ਰਗਟ ਕੀਤੇ |

Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਦਮਦਮੀ ਟਕਸਾਲ ਵਿਖ਼ੇ ਸ਼ਹੀਦੀ ਹਫ਼ਤੇ ਦੇ ਤੀਸਰੇ ਦਿਨ ਸਜੇ ਭਾਰੀ ਧਾਰਮਿਕ ਦੀਵਾਨ <br/>
Ad Position 24