ਅੰਮਿ੍ਤਸਰ, 4 ਜੂਨ (ਜਸਵੰਤ ਸਿੰਘ ਜੱਸ)-ਸਿੱਖ ਜਥੇਬੰਦੀ ਦਲ ਖ਼ਾਲਸਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਫੌਜੀ ਹਮਲੇ ਦੇ ਰੋਸ ਵਜੋਂ ਅਤੇ ਘੱਲੂਘਾਰਾ ਦੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ ਹਿਤ 5 ਜੂਨ ਨੂੰ ਗੁਰੂ ਨਗਰੀ ਵਿਚ 'ਘੱਲੂਘਾਰਾ ਯਾਦਗਾਰੀ ਮਾਰਚ' ਕੱਢਿਆ ਜਾਵੇਗਾ | ਜਥੇਬੰਦੀ ਦੇ ਸਕੱਤਰ ਜਨਰਲ ਸ: ਕੰਵਰਪਾਲ ਸਿੰਘ ਨੇ ਅੱਜ ਇਥੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਯਾਦਗਾਰੀ ਮਾਰਚ, ਜੋ ਪੂਰਨ ਰੂਪ 'ਚ ਸ਼ਾਂਤਮਈ ਹੋਵੇਗਾ, 5 ਜੂਨ ਨੂੰ ਸ਼ਾਮ 5 ਵਜੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਘਿਉ ਮੰਡੀ ਚੌਕ ਤੋਂ ਆਰੰਭ ਹੋ ਕੇ ਬੱਸ ਸਟੈਂਡ, ਰਾਮ ਬਾਗ ਗੇਟ, ਹਾਲ ਗੇਟ, ਹਾਲ ਬਾਜ਼ਾਰ, ਵਿਰਾਸਤੀ ਮਾਰਗ ਤੋਂ ਹੁੰਦਾ ਹੋਇਆ ਦੇਰ ਸ਼ਾਮ ਸ੍ਰੀ ਅਕਾਲ ਤਖ਼ਤ ਵਿਖੇ ਪੁੱਜੇਗਾ ਤੇ ਸ਼ਹੀਦਾਂ ਨੂੰ ੂ ਸਮਰਪਿਤ ਅਰਦਾਸ ਕਰਕੇ ਸੰਪੂਰਨ ਹੋਵੇਗਾ |
ਗੁਰੂ ਨਗਰੀ 'ਚ ਅੱਜ ਸਜਾਇਆ ਜਾਵੇਗਾ 'ਘੱਲੂਘਾਰਾ ਯਾਦਗਾਰੀ ਮਾਰਚ'-ਕੰਵਰਪਾਲ ਸਿੰਘ
ਅਜੀਤ ਡੈਸਕ
05-06-2025