25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਕਰਾਚੀ ਜੇਲ੍ਹ ਮਾਮਲੇ 'ਚ ਸਿੰਧ ਦਾ ਆਈ. ਜੀ. ਬਰਖ਼ਾਸਤ, ਡੀ.ਆਈ.ਜੀ. ਅਤੇ ਜੇਲ੍ਹ ਸੁਪਰਡੈਂਟ ਮੁਅੱਤਲ

Ad Position 21
No active advertisement
ਅਜੀਤ ਡੈਸਕ 05-06-2025
ਅੰਮਿ੍ਤਸਰ, 4 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੀ ਸੂਬਾਈ ਸਰਕਾਰ ਨੇ 216 ਕੈਦੀਆਂ ਦੇ ਕਰਾਚੀ ਦੀ ਮਲੀਰ ਜੇਲ੍ਹ 'ਚੋਂ ਭੱਜਣ ਤੋਂ ਬਾਅਦ ਆਈ.ਜੀ. ਜੇਲ੍ਹਾਂ ਸਿੰਧ ਨੂੰ ਉਨ੍ਹਾਂ ਦੀ ਡਿਊਟੀ ਤੋਂ ਬਰਖ਼ਾਸਤ ਕਰ ਦਿੱਤਾ ਹੈ ਤੇ ਡੀ. ਆਈ. ਜੀ. ਜੇਲ੍ਹਾਂ ਤੇ ਮਲੀਰ ਜੇਲ੍ਹ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਹੈ | ਸਿੰਧ ਦੇ ਸੂਚਨਾ ਤੇ ਆਵਾਜਾਈ ਮੰਤਰੀ ਸ਼ਰਜੀਲ ਇਨਾਮ ਮੇਮਨ ਨੇ ਅੱਜ ਸਵੇਰੇ ਕਰਾਚੀ 'ਚ ਇਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਕਿਹਾ ਕਿ ਜੇਲ੍ਹ ਤੋੜਨ ਦੀ ਮੁੱਢਲੀ ਜਾਂਚ ਰਿਪੋਰਟ ਤੋਂ ਬਾਅਦ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ 138 ਕੈਦੀ ਅਜੇ ਵੀ ਫ਼ਰਾਰ ਹਨ | ਉਨ੍ਹਾਂ ਕਿਹਾ ਕਿ ਜੇਲ੍ਹ ਘਟਨਾ ਤੋਂ ਬਾਅਦ ਕੈਦੀਆਂ ਦੇ ਭੱਜਣ ਬਾਰੇ ਇਕ ਜਾਂਚ ਕਮੇਟੀ ਬਣਾਈ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਪਾਕਿ ਦੀਆਂ ਖ਼ੁਫ਼ੀਆ ਏਜੰਸੀਆਂ ਮਿਲ ਕੇ ਕੰਮ ਕਰਨ ਤਾਂ ਅੱਤਵਾਦ ਖ਼ਤਮ ਹੋ ਸਕਦੈ-ਬਿਲਾਵਲ ਭੁੱਟੋ <br/> ਅਗਲੀ ਖ਼ਬਰ ਗੁਰੂ ਨਗਰੀ 'ਚ ਅੱਜ ਸਜਾਇਆ ਜਾਵੇਗਾ 'ਘੱਲੂਘਾਰਾ ਯਾਦਗਾਰੀ ਮਾਰਚ'-ਕੰਵਰਪਾਲ ਸਿੰਘ
Ad Position 24