26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਗਿਆਨੀ ਗੜਗੱਜ ਕੌਮ ਨੂੰ ਸੰਦੇਸ਼ ਜਾਰੀ ਕਰਨ ਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਖਿਆਲ ਤਿਆਗ ਦੇਣ-ਢੋਟ

Ad Position 21
No active advertisement
ਅਜੀਤ ਡੈਸਕ 05-06-2025

ਅੰਮਿ੍ਤਸਰ, 4 ਜੂਨ (ਜਸਵੰਤ ਸਿੰਘ ਜੱਸ)-ਘੱਲੂਘਾਰਾ ਦਿਵਸ ਮੌਕੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਸ਼ਮੂਲੀਅਤ ਦਾ ਵਿਰੋਧ ਕਰਨ ਲਈ ਦਮਦਮੀ ਟਕਸਾਲ ਵਲੋਂ ਮਾਰਚ ਕੱਢਣ ਦੇ ਐਲਾਨ ਦਾ ਸਮਰਥਨ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਕਿਹਾ ਹੈ ਕਿ ਫੈਡਰੇਸ਼ਨ ਦਮਦਮੀ ਟਕਸਾਲ ਅਤੇ ਇਸ ਦੇ ਮੁਖੀ ਜਥੇਦਾਰ ਬਾਬਾ ਹਰਨਾਮ ਸਿੰਘ ਖਾਲਸਾ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ | ਭਾਈ ਢੋਟ ਨੇ ਗਿਆਨੀ ਗੜਗੱਜ ਨੂੰ ਅਪੀਲ ਕੀਤੀ ਕਿ ਉਹ ਟਕਸਾਲ ਮੁਖੀ ਅਤੇ ਪੰਥ ਦੀਆਂ ਭਾਵਨਾਵਾਂ ਸਮਝਣ ਅਤੇ ਅਜੇ ਸਰਬਪ੍ਰਵਾਨਿਤ ਜਥੇਦਾਰ ਵਜੋਂ ਮਾਨਤਾ ਨਾ ਮਿਲਣ ਕਰਕੇ 6 ਜੂਨ ਦ ਸ਼ਹੀਦੀ ਸਮਾਗਮ ਮੌਕੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਕਰਨ ਦੀ ਰਸਮ ਨਿਭਾਉਣ ਦਾ ਖਿਆਲ ਆਪਣੇ ਮਨ ਵਿਚੋਂ ਤਿਆਗ ਦੇਣ |

Ad Position 22
No active advertisement
ਪਿਛਲੀ ਖ਼ਬਰ ਘੱਲੂਘਾਰਾ ਸਮਾਗਮ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਸ਼ਾਂਤਮਈ ਹੋਵੇਗਾ-ਜਥੇਦਾਰ ਗੜਗੱਜ <br/> ਅਗਲੀ ਖ਼ਬਰ ਘੱਲੂਘਾਰੇ ਦੇ ਦੁਖਾਂਤ ਦੀ ਇਕ ਹੋਰ ਦਿਲ ਕੰਬਾਊ ਦਾਸਤਾਨ
Ad Position 24