ਬਠਿੰਡਾ-ਦਾਨ ਸਿੰਘ ਗਿੱਲ ਦਾ ਜਨਮ 8 ਫਰਵਰੀ 1946 ਨੂੰ ਪਾਕਿਸਤਾਨ ਵਿਚ ਹੋਇਆ, ਪਰ ਬਾਅਦ ਵਿਚ ਉਨ੍ਹਾਂ ਦੇ ਪੁਰਖੇ ਮੋਗਾ ਜ਼ਿਲੇ੍ਹ ਦੇ ਪਿੰਡ ਦੁੱਨੇਕਾ ਆ ਵਸੇ, ਜਿੱਥੇ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਕਰਨ ਉਪਰੰਤ ਡੀ.ਐਮ. ਕਾਲਜ ਮੋਗਾ ਤੋਂ ਬੀ.ਏ., ਬੀ.ਐਂਡ ਕੀਤੀ | ਉਪਰੰਤ ਉਨ੍ਹਾਂ ਨੇ ਬਠਿੰਡਾ ਜ਼ਿਲੇ੍ਹ ਦੇ ਪਿੰਡ ਜੱਸੀ ਬਾਗ ਵਾਲੀ ਵਿਖੇ ਰਹਿਣ ਵਸੇਰਾ ਕਰ ਲਿਆ | ਉਨ੍ਹਾਂ ਦਾ ਵਿਆਹ ਸਿਮਰਜੀਤ ਕੌਰ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋਂ ਬੇਟੀ ਇੰਦਰਜੀਤ ਕੌਰ, ਬੇਟਾ ਗੁਰਸੇਵਕ ਸਿੰਘ ਗਿੱਲ ਅਤੇ ਬੇਟਾ ਹੈਰੀ ਗਿੱਲ ਪੈਦਾ ਹੋਏ | ਬੱਚਿਆਂ ਨੂੰ ਪੜ੍ਹਾਉਣ ਲਈ ਸਾਲ 1978 ਵਿਚ ਉਹ ਪਿੰਡ ਤੋਂ ਬਠਿੰਡਾ ਵਿਖੇ ਰਹਿਣ ਲੱਗੇ | ਕਾਰੋਬਾਰ ਵਿਚ ਉਨ੍ਹਾਂ ਨੇ ਖ਼ੂਬ ਤਰੱਕੀਆਂ ਕੀਤੀਆਂ | ਪਿੰਡ ਅਤੇ ਜ਼ਮੀਨ ਨਾਲ ਉਨ੍ਹਾਂ ਨੂੰ ਬਹੁਤ ਪਿਆਰ ਸੀ | ਸਖ਼ਤ ਮਿਹਨਤ ਕਰਕੇ ਆਪਣੇ ਸਾਂਝੇ ਪਰਿਵਾਰ ਦੇ ਸਹਿਯੋਗ ਨਾਲ ਪਰਿਵਾਰ ਨੂੰ ਸਥਾਪਿਤ ਕੀਤਾ | ਸਮਾਜ ਦੇ ਹਰ ਵਰਗ ਜਿਵੇਂ ਕਿ ਵਕੀਲਾਂ, ਆੜ੍ਹਤੀਆਂ, ਕਿਸਾਨਾਂ, ਡਾਕਟਰਾਂ ਤੋਂ ਇਲਾਵਾ ਕਾਰੋਬਾਰੀ ਲੋਕਾਂ ਨਾਲ ਉਨ੍ਹਾਂ ਦਾ ਚੰਗਾ ਤਾਲਮੇਲ ਰਿਹਾ | ਉਹ ਟਕਸਾਲੀ ਅਕਾਲੀ ਆਗੂ ਸਨ, ਜੋ ਰਾਜਨੀਤੀ ਵਿਚ ਵੀ ਵਿਸ਼ੇਸ਼ ਤੌਰ 'ਤੇ ਸਰਗਰਮ ਸਨ | ਸਾਲ 1972-1977 ਵਿਚ ਉਹ ਪਿੰਡ ਦੇ ਸਰਪੰਚ ਰਹੇ | ਫਿਰ ਮੈਂਬਰ ਬਲਾਕ ਸੰਮਤੀ ਬਣੇ, ਜ਼ਿਲ੍ਹਾ ਪ੍ਰੀਸ਼ਦ ਦੀ ਵੀ ਚੋਣ ਲੜੀ | ਕਾਫ਼ੀ ਸਮਾਂ ਉਨ੍ਹਾਂ ਨੇ ਸ਼ੋ੍ਰਮਣੀ ਅਕਾਲੀ ਦਲ ਵਿਚ ਸਰਕਲ ਜਥੇਦਾਰ ਸੰਗਤ ਤੇ ਮੈਂਬਰ ਜਨਰਲ ਕੌਂਸਲ ਵਜੋਂ ਵੀ ਕੰਮ ਕੀਤਾ | ਜ਼ਿੰਦਗੀ ਦੇ ਆਖ਼ਰੀ ਪੜਾਅ ਤੱਕ ਉਹ ਗੁਰੂ ਦੇ ਲੜ ਲੱਗੇ ਰਹੇ | ਦਾਨ ਸਿੰਘ ਗਿੱਲ 80 ਸਾਲ ਦੀ ਉਮਰ ਵਿਚ 23 ਅਗਸਤ 2025 ਨੂੰ ਅਚਾਨਕ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ | ਉਨ੍ਹਾਂ ਦੇ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਅੱਜ ਮਿਤੀ 2 ਸਤੰਬਰ ਦਿਨ ਮੰਗਲਵਾਰ ਨੂੰ ਪ੍ਰੈਗਮਾ ਹਸਪਤਾਲ ਡੱਬਵਾਲੀ ਰੋਡ, ਬਠਿੰਡਾ ਵਿਖੇ 1 ਵਜੇ ਦੁਪਹਿਰ ਹੋਵੇਗਾ |
-ਪ੍ਰੀਤਪਾਲ ਸਿੰਘ ਰੋਮਾਣਾ
ਭੋਗ 'ਤੇ ਵਿਸ਼ੇਸ਼ ਦਾਨ ਸਿੰਘ ਗਿੱਲ ਅਗਾਂਹਵਧੂ ਸੋਚ ਦੇ ਮਾਲਕ ਸਨ <br/>
ਅਜੀਤ ਡੈਸਕ
02-09-2025