ਦੇਸ਼-ਦੁਨੀਆ 'ਚ ਆਫ਼ਤਾਂ ਵੇਲੇ ਮੂਹਰੇ ਖੜ੍ਹਨ ਵਾਲੇ ਪੰਜਾਬੀਆਂ ਦੀ ਕੌਣ ਫੜੇਗਾ ਬਾਂਹ
<br/>
ਚੰਡੀਗੜ੍ਹ 2 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਤੇ ਨਾਲ ਲੱਗਦੇ ਪਹਾੜੀ ਸੂਬਿਆਂ 'ਚ ਭਾਰੀ ਮੀਂਹਾਂ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਰਾਜ 'ਚ ਆਏਾ ਹੜ੍ਹਾਂ ਕਾਰਨ ਹਾਲਾਤ ਬੇਹਦ ਸੰਵੇਦਨਸ਼ੀਲ ਬਣੇ ਹੋਏ ਹਨ | ਇਕ ਹਜ਼ਾਰ ਤੋਂ ਵੀ ਵੱਧ ਪਿੰਡ ਅਤੇ ਵੱਡੀ ਗਿਣਤੀ ਇਲਾਕੇ ਪਾਣੀ ਦੀ ਮਾਰ ਕਾਰਨ ਬਰਬਾਦ ਹੋਏ ਦੱਸੇ ਜਾ ਰਹੇ ਹਨ | ਪਹਿਲਾਂ ਤੋਂ ਕਰਜ਼ੇ ਦੀ ਪੰਡ ਭਾਰੀ ਹੋਣ ਕਾਰਨ ਆਰਥਿਕ ਮੰਦਹਾਲੀ ਝੱਲ ਰਹੇ ਪੰਜਾਬ ਦਾ ਇਨ੍ਹਾਂ ਹੜ੍ਹਾਂ ਨੇ ਹੋਰ ਵੀ ਲੱਕ ਤੋੜ ਦਿੱਤਾ ਹੈ | ਹਾਲ ਹੀ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਜੰਗ ਵਰਗੇ ਹਾਲਾਤ ਦੌਰਾਨ ਵੀ ਪੰਜਾਬ ਨੇ ਹੀ ਨੁਕਸਾਨ ਝੱਲਿਆ ਸੀ, ਜਿਸ ਨੂੰ ਅਜੇ ਬਹੁਤਾ ਸਮਾਂ ਨਹੀਂ ਸੀ ਬਿਤਿਆ ਕਿ ਹੜ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਭਾਰੀ ਤਬਾਹੀ ਕੰਡੇ ਲਿਆ ਕੇ ਖੜਾ ਕਰ ਦਿੱਤਾ ਹੈ | ਮੌਜਦਾ 'ਆਪ' ਸਰਕਾਰ ਦੇ ਨਾਲ-ਨਾਲ ਵਿਰੋਧੀ ਸਿਆਸੀ ਪਾਰਟੀਆਂ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨੇ ਕੇਂਦਰ ਤੋਂ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ | ਹੁਣ ਇਹ ਸਵਾਲ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਅਜਿਹੇ ਹਾਲਾਤ ਵਿਚ ਕੀ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਦੀ ਮਦਦ ਲਈ ਅੱਗੇ ਆਵੇਗੀ | ਹੜ੍ਹਾਂ ਕਾਰਨ ਆਮ ਲੋਕਾਂ, ਕਿਸਾਨਾਂ, ਵਪਾਰੀਆਂ ਖਾਸਕਰ ਗਰੀਬ ਵਰਗ ਦਾ ਵੱਡੇ ਪੱਧਰ 'ਤੇ ਜੋ ਨੁਕਸਾਨ ਹੋਇਆ ਹੈ, ਉਸ ਨੂੰ ਬਿਨਾ ਕੇਂਦਰ ਦੀ ਮਦਦ ਦੇ ਪੂਰਾ ਕਰਨਾ ਸੰਭਵ ਨਹੀਂ ਹੈ | ਅਜਿਹੇ 'ਚ ਹੁਣ ਪੂਰਾ ਪੰਜਾਬ ਮਦਦ ਲਈ ਕੇਂਦਰ ਵੱਲ ਦੇਖ ਰਿਹਾ ਹੈ ਹੈ | ਜਿਹੜੇ ਪੰਜਾਬੀ ਕਿਸੇ ਵੀ ਆਫ਼ਤ ਵੇਲੇ ਦੇਸ਼ ਦੁਨੀਆਂ ਦੇ ਕਿਸੇ ਵੀ ਕੋਨੇ ਮਦਦ ਲਈ ਪਹੁੰਚ ਜਾਂਦੇ ਹਨ, ਉਹ ਭਾਵੇਂ ਇਕ-ਦੂਜੇ ਦਾ ਸਹਾਰਾ ਬਣਨ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ ਪਰ ਇਥੇ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਸਾਰੀ ਦੁਨੀਆਂ ਦੀ ਮਦਦ ਲਈ ਮੂਹਰੇ ਹੋ ਕੇ ਜਾ ਖੜਨ ਵਾਲਿਆਂ ਪੰਜਾਬ ਅਤੇ ਪੰਜਾਬੀਆਂ ਦੀ ਮਦਦ ਲਈ ਕੌਣ ਅੱਗੇ ਆਵੇਗਾ | ਹਾਲਾਂਕਿ, ਕੁਝ ਕਲਾਕਾਰ ਅਤੇ ਸਮਾਜ ਸੇਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ | ਸਿਆਸੀ ਪਾਰਟੀਆਂ ਦੇ ਵਿਧਾਇਕਾਂ, ਮੁਲਾਜਮਾਂ ਅਤੇ ਅਧਿਕਾਰੀਆਂ ਨੇ ਵਿੱਤੀ ਤੌਰ 'ਤੇ ਮਦਦ ਲਈ ਆਪਣੀ ਤਨਖ਼ਾਹ ਦੇਣ ਦਾ ਫੈਸਲਾ ਵੀ ਲਿਆ ਹੈ | ਸਰਹੱਦੀ ਸੂਬਾ ਹੋਣ ਦੇ ਚਲਦਿਆਂ ਪੰਜਾਬ ਪਹਿਲਾਂ ਵੀ ਵੱਖ-ਵੱਖ ਵੱਖ ਤਰ੍ਹਾਂ ਦੀਆਂ ਅਨੇਕਾਂ ਚੁਣÏਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਜਿਹੇ ਵਿਚ ਹੜ੍ਹਾਂ ਦੀ ਮਾਰ ਕਾਰਨ ਹੋਏ ਭਾਰੀ ਨੁਕਸਾਨ ਨੇ ਪੰਜਾਬ ਨੂੰ ਵਿੱਤੀ ਤÏਰ 'ਤੇ ਹੋਰ ਪਿੱਛੇ ਧੱਕ ਦਿੱਤਾ ਹੈ |
ਦੂਸ਼ਣਬਾਜ਼ੀ, ਰਾਜਨੀਤੀ ਤੇ ਖਹਿਬਾਜ਼ੀ ਦਾ ਨਹੀਂ, ਇਕੱਠੇ ਖੜੇ੍ਹ ਹੋਣ ਦਾ ਵੇਲਾ
ਸੂਬਾ ਸਰਕਾਰ ਵਲੋਂ ਹੜ੍ਹਾਂ ਨਾਲ ਹੋ ਰਹੇ ਨੁਕਸਾਨ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜਦਕਿ ਵਿਰੋਧੀ ਸਿਆਸੀ ਪਾਰਟੀਆਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਵਲੋਂ ਇਸ ਨੂੰ 'ਆਪ' ਸਰਕਾਰ ਦੀ ਅਣਗਹਿਲੀ ਦਾ ਨਤੀਜਾ ਦੱਸੀ ਜਾ ਰਿਹਾ ਹੈ ਪਰ ਇਹ ਵੇਲਾ ਇ-ਕਦੂਜੇ ਖ਼ਿਲਾਫ਼ ਦੂਸ਼ਣਬਾਜ਼ੀ, ਰਾਜਨੀਤੀ ਅਤੇ ਖਹਿਬਾਜ਼ੀ ਦਾ ਨਹੀਂ, ਸਗੋਂ ਅਜਿਹੇ ਸੰਵੇਦਨਸ਼ੀਲ ਹਾਲਾਤਾਂ 'ਚ ਪੰਜਾਬ ਨੂੰ ਇਕੱਠੇ ਖੜੇ ਹੋਣ ਅਤੇ ਇਕ-ਦੂਜੇ ਦਾ ਸਹਾਰਾ ਬਣਨ ਦੀ ਜ਼ਰੂਰਤ ਹੈ ਤਾਂ ਜੋ ਆਮ ਲੋਕਾਂ ਅਤੇ ਕਿਸਾਨਾਂ ਨੂੰ ਜੋ ਹੜ੍ਹਾਂ ਦੀ ਭਾਰੀ ਸੱਟ ਵੱਜੀ ਹੈ, ਉਸ ਤੋਂ ਜਲਦੀ ਉਭਰਿਆ ਜਾ ਸਕੇ |
ਪੰਜਾਬ 'ਚ ਹੜ੍ਹਾਂ ਨਾਲ ਹੋਈ ਤਬਾਹੀ ਦੀ ਮਦਦ ਲਈ ਕੀ ਅੱਗੇ ਆਵੇਗੀ ਕੇਂਦਰ ਸਰਕਾਰ
ਅਜੀਤ ਡੈਸਕ
03-09-2025