ਨਡਾਲਾ, 2 ਸਤੰਬਰ (ਰਘਬਿੰਦਰ ਸਿੰਘ)-ਗਾਇਕ ਆਰ. ਨੇਤ ਆਪਣੀ ਟੀਮ ਨਾਲ ਜ਼ਿਲ੍ਹਾ ਕਪੂਰਥਲਾ ਦੇ ਭੁਲੱਥ ਮੰਡ ਖੇਤਰ ਪੁੱਜੇ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੂਕਾ ਮੰਡ 'ਚ ਸਥਾਪਿਤ ਰਾਹਤ ਕੇਂਦਰ ਵਿਚ ਸਮਗਰੀ ਭੇਟ ਕੀਤੀ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦਾ ਦਰਦ ਵੇਖਿਆ ਨਹੀਂ ਜਾਂਦਾ ਜੇ ਹੋਰ ਵੀ ਲੋੜ ਪਈ ਤਾਂ ਸਾਡੀ ਟੀਮ ਵਲੋਂ ਮਦਦ ਕੀਤੀ ਜਾਵੇਗੀ | ਇਸ ਮੌਕੇ ਗੁਰਦੁਆਰਾ ਕਮੇਟੀ ਵਲੋਂ ਗਾਇਕ ਆਰ. ਨੇਤ ਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਕਿੱਕੀ ਪੱਡਾ, ਸਤਕਰਨ ਖੋਸਾ, ਖ਼ੁਸ਼ਦੀਪ ਖਹਿਰਾ, ਰੋਮੀ ਬਾਜਵਾ, ਸਹਿਜ ਚੀਮਾ, ਉਂਕਾਰ ਸਾਹੀ, ਵਿਕਾਸਦੀਪ ਸਿੰਘ, ਜੋਬਨ ਢਿੱਲੋਂ, ਸੋਨੀ ਘੋਤੜਾ, ਯੁਵਰਾਜ ਭੁੱਲਰ, ਰਮਨ ਵਡਾਲਾ, ਜਸਵਿੰਦਰ ਸਿੰਘ ਕੂਕਾ ਤੇ ਹੋਰ ਵੀ ਹਾਜ਼ਰ ਸਨ |
ਗਾਇਕ ਆਰ. ਨੇਤ ਨੇ ਭੁਲੱਥ ਮੰਡ ਖੇਤਰ 'ਚ ਹੜ੍ਹ ਪੀੜਤਾਂ ਦੀ ਕੀਤੀ ਮਦਦ <br/>
ਅਜੀਤ ਡੈਸਕ
03-09-2025