14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੰਜਾਬ 'ਚ ਪਹਿਲੀ ਵਾਰ 1 ਅਕਤੂਬਰ ਦੀ ਬਜਾਏ 16 ਸਤੰਬਰ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਖਰੀਦ ਮੌਸਮ ਤਬਦੀਲੀ ਕਾਰਨ ਝੋਨੇ ਦੇ ਪੱਕਣ ਤੇ ਮੰਡੀਆਂ 'ਚ ਪੱੁਜਣ 'ਚ ਹੋ ਸਕਦੀ ਦੇਰੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025

ਬਠਿੰਡਾ, 2 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਹਰ ਸਾਲ ਅਕਤੂਬਰ ਮਹੀਨੇ 'ਚ ਝੋਨੇ ਦੀ ਖਰੀਦ ਮੌਕੇ ਸਰਦੀ ਦੇ ਮੌਸਮ ਦੇ ਚਲਦਿਆਂ ਝੋਨੇ ਦੀ ਫ਼ਸਲ 'ਚ ਨਮੀ ਦੀ ਵੱਧ ਮਾਤਰਾ ਦੀ ਖੜੀ ਹੋਣ ਵਾਲੀ ਮੁਸ਼ਕਲ ਨੂੰ ਦੂਰ ਕਰਨ ਲਈ ਜਿਥੇ ਪੰਜਾਬ ਸਰਕਾਰ ਵਲੋਂ ਇਸ ਸਾਲ ਝੋਨੇ ਦੀ ਲੁਆਈ ਨੂੰ ਕਰੀਬ 15 ਦਿਨ ਅਗੇਤੀ ਕਰਦਿਆਂ ਸੂਬੇ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਸੀ, ਉਥੇ ਇਸ ਵਾਰ ਝੋਨੇ ਦੀ ਸਰਕਾਰੀ ਖਰੀਦ ਦਾ ਕੰਮ ਵੀ 15 ਦਿਨ ਅਗੇਤਾ ਸ਼ੁਰੂ ਕੀਤਾ ਜਾ ਰਿਹਾ, ਜਿਸ ਅਨੁਸਾਰ ਹਰ ਸਾਲ 1 ਅਕਤੂਬਰ ਨੂੰ ਸ਼ੁਰੂ ਹੋਣ ਵਾਲੀ ਝੋਨੇ ਦੀ ਖਰੀਦ ਇਸ ਵਾਰ 16 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ | ਇਸ ਸੰਬੰਧੀ ਪੰਜਾਬ ਸਰਕਾਰ ਵਲੋਂ ਬਕਾਇਦਾ ਤੌਰ 'ਤੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਗਿਆ ਸੀ, ਜਿਸ ਦੀ ਪ੍ਰਵਾਨਗੀ ਹੋਣ ਉਪਰੰਤ ਸੂਬਾ ਸਰਕਾਰ ਵਲੋਂ ਪੰਜਾਬ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਅਤੇ ਸੂਬੇ ਦੀਆਂ ਖਰੀਦ ਏਜੰਸੀਆਂ ਨੂੰ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਪੱਧਰ 'ਤੇ ਖਰੀਦ ਸ਼ੁਰੂ ਕਰਨ ਲਈ ਪੱਤਰ ਜਾਰੀ ਕਰ ਦਿੱਤੇ ਗਏ ਹਨ ਤੇ ਸੰਬੰਧਿਤ ਮਹਿਕਮੇ ਖਰੀਦ ਦੇ ਅਗਾਊਾ ਪ੍ਰਬੰਧਾਂ 'ਚ ਜੁਟ ਗਏ ਹਨ ਪਰ ਸੂਬੇ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਮੌਸਮ ਦੀ ਤਬਦੀਲੀ ਦੇ ਚਲਦਿਆਂ ਝੋਨੇ ਦੀ ਫ਼ਸਲ 16 ਸਤੰਬਰ ਦੀ ਬਜਾਏ ਪੂਰੇ ਸਤੰਬਰ ਮਹੀਨੇ ਦੌਰਾਨ ਵੀ ਪੂਰੀ ਤਰ੍ਹਾਂ ਨਾਲ ਪੱਕ ਕੇ ਤਿਆਰ ਹੋਣ ਦੀ ਉਮੀਦ ਘੱਟ ਹੈ, ਜਿਸ ਕਾਰਨ ਪਹਿਲਾਂ ਵਾਂਗ ਹੀ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਦਰਮਿਆਨ ਝੋਨੇ ਦੀ ਦਾਣਾ ਮੰਡੀਆਂ 'ਚ ਆਮਦ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ | ਦੂਜੇ ਪਾਸੇ, ਪੰਜਾਬ ਦੇ ਮਾਝਾ ਖੇਤਰ ਤੇ ਸਰਹੱਦੀ ਇਲਾਕਿਆਂ 'ਚ ਪਿਛਲੇ ਕਈ ਦਿਨਾਂ ਤੋਂ ਆਏ ਹੜ੍ਹਾਂ ਕਾਰਨ ਜਿਥੇ ਲੋਕਾਂ ਦੇ ਘਰ-ਬਾਰ ਤਬਾਹ ਹੋ ਗਏ ਹਨ, ਉਥੇ ਇਨ੍ਹਾਂ ਖੇਤਰਾਂ 'ਚ ਹੋਰਨਾਂ ਫ਼ਸਲਾਂ ਸਮੇਤ ਝੋਨੇ ਦੀ ਫ਼ਸਲ ਵੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਜਿਸ ਕਾਰਨ ਇਸ ਵਾਰ ਸੂਬੇ 'ਚ ਝੋਨੇ ਦੀ ਖਰੀਦ ਦਾ ਤੈਅ ਕੀਤਾ ਗਿਆ ਲਗਭਗ 230 ਲੱਖ ਮੀਟਰਕ ਟਨ ਦਾ ਅੰਕੜਾ ਵਿਗੜ ਚੁੱਕਿਆ ਹੈ ਤੇ ਇਸ ਮਾਰ ਕਾਰਨ ਸੂਬਾ ਚੌਲਾਂ ਦੇ ਉਦਪਾਦਨ 'ਚ ਕਾਫ਼ੀ ਹੱਦ ਤੱਕ ਪੱਛੜ ਸਕਦਾ ਹੈ | ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 'ਤੇ ਨਿਗ੍ਹਾ ਮਾਰੀ ਜਾਵੇ ਤਾਂ ਇਸ ਵਾਰ 2389 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਤੈਅ ਕੀਤਾ ਗਿਆ ਹੈ, ਜਦਕਿ ਨਮੀ ਦੀ ਮਾਤਰਾ ਪਹਿਲਾਂ ਵਾਂਗ 17 ਫ਼ੀਸਦੀ ਹੀ ਰੱਖੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਕਾਨਪੁਰ ਤੋਂ ਆਰੰਭ ਹੋ ਕੇ ਲਖਨਊ ਪੁੱਜਾ <br/> ਅਗਲੀ ਖ਼ਬਰ ਮੀਂਹ ਕਾਰਨ ਤਿੰਨ ਇਮਾਰਤਾਂ ਡਿੱਗੀਆਂ-ਔਰਤ ਦੀ ਮੌਤ <br/>
Ad Position 24