ਜਲੰਧਰ 2 ਸਤੰਬਰ (ਸ਼ਿਵ)-ਲਗਾਤਾਰ ਮੀਂਹ ਪੈਣ ਕਾਰਨ ਪਾਵਰਕਾਮ ਦੀਆਂ ਬਿਜਲੀ ਲਾਈਨਾਂ ਤੇ ਹੋਰ ਉਪਕਰਨਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ¢ ਪਾਵਰਕਾਮ ਦੇ ਸਟਾਫ ਨੂੰ ਕਈ ਵਾਰ ਝੱਖੜ ਕਰਕੇ ਬਿਜਲੀ ਸਪਲਾਈ ਬੰਦ ਹੋਣ ਤੋਂ ਬਾਅਦ ਇਨ੍ਹਾਂ ਨੂੰ ਠੀਕ ਕਰਨ ਲਈ ਕਾਫੀ ਸਮਾਂ ਲੱਗਦਾ ਹੈ ਪਰ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੋਣ ਕਰਕੇ ਬਿਜਲੀ ਸਪਲਾਈ ਬਾਰ-ਬਾਰ ਬੰਦ ਹੋਣ ਅਤੇ ਉਸ ਨੂੰ ਠੀਕ ਕਰਨ ਲਈ ਵੀ ਵੱਡੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ¢ ਪਾਵਰਕਾਮ ਦੇ ਸੂਤਰਾਂ ਮੁਤਾਬਕ ਤਿੰਨ-ਚਾਰ ਦਿਨ ਤੋਂ ਲਗਾਤਾਰ ਜਿਹੜੀ ਬਾਰਿਸ਼ ਪੈ ਰਹੀ ਹੈ, ਉਸ ਦੇ ਨਾਲ ਜਲੰਧਰ ਅਤੇ ਫਗਵਾੜਾ ਸਰਕਲ 'ਚ ਪਾਵਰਕਾਮ ਦੇ 40 ਦੇ ਕਰੀਬ ਬਿਜਲੀ ਟਰਾਂਸਫ਼ਾਰਮਰਾਂ ਨੂੰ ਨੁਕਸਾਨ ਪੁੱਜਾ ਹੈ¢ ਬਿਜਲੀ ਟਰਾਂਸਫ਼ਾਰਮਰਾਂ ਦੇ ਨੁਕਸਾਨ ਹੋਣ ਤੋਂ ਇਲਾਵਾ ਉਸ ਦੇ 50 ਦੇ ਕਰੀਬ ਬਿਜਲੀ ਦੇ ਖੰਭਿਆਂ ਨੂੰ ਵੀ ਨੁਕਸਾਨ ਪੁੱਜਾ ਹੈ¢ ਪਾਵਰਕਾਮ ਦੇ ਅਧਿਕਾਰੀਆਂ ਮੁਤਾਬਿਕ ਜਿਥੇ ਲਗਾਤਾਰ ਮੀਂਹ ਪੈਣ ਕਰਕੇ ਬਿਜਲੀ ਉਪਕਰਨਾਂ ਦਾ ਨੁਕਸਾਨ ਹੋਇਆ ਹੈ, ਉਥੇ ਬਿਜਲੀ ਸਪਲਾਈ ਸੁਚਾਰੂ ਬਣਾਉਣ ਲਈ ਵੀ ਬਿਜਲੀ ਮੁਲਾਜ਼ਮ ਦਿਨ ਰਾਤ ਕੰਮ 'ਚ ਲੱਗੇ ਹੋਏ ਹਨ¢ ਮੀਂਹ ਕਰਕੇ ਕਈ ਜਗ੍ਹਾ ਬਿਜਲੀ ਲਾਈਨਾਂ ਨੂੰ ਨੁਕਸਾਨ ਪੁੱਜਾ ਹੈ ਅਤੇ ਕਈ ਇਮਾਰਤਾਂ ਦੇ ਡਿੱਗਣ ਕਰਕੇ ਬਿਜਲੀ ਤਾਰਾਂ ਟੁੱਟ ਗਈਆਂ ਹਨ, ਜਿਨ੍ਹਾਂ ਨੂੰ ਵੀ ਠੀਕ ਕੀਤਾ ਜਾ ਰਿਹਾ ਹੈ¢ ਐਤਵਾਰ ਰਾਤ ਤੋਂ ਲੈ ਕੇ ਮੰਗਲਵਾਰ ਸ਼ਾਮ ਤੱਕ 7 ਹਜ਼ਾਰ ਦੇ ਕਰੀਬ ਬਿਜਲੀ ਸ਼ਿਕਾਇਤਾਂ ਦਰਜ ਹੋਈਆਂ ਸੀ, ਜਿਨ੍ਹਾਂ ਨੂੰ ਦਿਨ ਰਾਤ ਲੱਗੇ ਬਿਜਲੀ ਮੁਲਾਜ਼ਮਾਂ ਨੇ ਠੀਕ ਕਰਵਾਉਣ ਲਈ ਕਾਫੀ ਕੰਮ ਕੀਤਾ ਹੈ ਅਤੇ ਅਜੇ ਵੀ ਰਹਿੰਦੀਆਂ ਸ਼ਿਕਾਇਤਾਂ ਠੀਕ ਕੀਤੀਆਂ ਜਾ ਰਹੀਆਂ ਹਨ¢ ਪਾਵਰਕਾਮ ਦੇ ਉਤਰੀ ਜ਼ੋਨ ਦੇ ਉਪ ਮੁੱਖ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਮੀਂਹ ਪੈਣ ਤੋਂ ਬਾਅਦ ਬਿਜਲੀ ਲਾਈਨਾਂ ਨੂੰ ਨੁਕਸਾਨ ਪੁੱਜਿਆ ਸੀ ਅਤੇ ਜਿਹੜੀਆਂ ਬਿਜਲੀ ਸ਼ਿਕਾਇਤਾਂ ਪਾਵਰਕਾਮ ਕੋਲ ਦਰਜ ਹੋਈਆਂ ਸਨ, ਉਨ੍ਹਾਂ ਨੂੰ ਕਾਫੀ ਹੱਦ ਤੱਕ ਹੱਲ ਕਰਵਾ ਦਿੱਤਾ ਗਿਆ ਹੈ ਪਰ ਜਿਨ੍ਹਾਂ ਇਲਾਕਿਆਂ 'ਚ ਪਾਣੀ ਖੜਾ ਹੈ, ਉਥੇ ਬਿਜਲੀ ਸਪਲਾਈ ਬੰਦ ਰੱਖੀ ਗਈ ਹੈ¢
ਲਗਾਤਾਰ ਪੈ ਰਹੇ ਮੀਂਹ ਕਾਰਨ 40 ਟਰਾਂਸਫ਼ਾਰਮਰਾਂ ਨੂੰ ਪੁੱਜਾ ਨੁਕਸਾਨ 50 ਦੇ ਕਰੀਬ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ <br/>
ਅਜੀਤ ਡੈਸਕ
03-09-2025