ਨਵੀਂ ਦਿੱਲੀ, 4 ਸਤੰਬਰ (ਪੀ.ਟੀ.ਆਈ.)-ਦਿੱਲੀ ਵਿਚ ਚੋਣ ਅਧਿਕਾਰੀਆਂ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਪਵਨ ਖੇੜਾ ਦੀ ਪਤਨੀ ਕੋਟਾ ਨੀਲਿਮਾ ਨੂੰ ਤੇਲੰਗਾਨਾ ਸਮੇਤ ਇੱਕ ਤੋਂ ਵੱਧ ਹਲਕਿਆਂ ਦੀ ਵੋਟਰ ਸੂਚੀ ਵਿਚ ਆਪਣੇ ਆਪ ਨੂੰ ਦਰਜ ਕਰਵਾਉਣ ਦੇ ਦੋਸ਼ ਵਿਚ ਨੋਟਿਸ ਜਾਰੀ ਕੀਤਾ | ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਨੇ 10 ਸਤੰਬਰ ਨੂੰ ਨੀਲਿਮਾ ਨੂੰ ਜਾਰੀ ਕੀਤੇ ਗਏ ਨੋਟਿਸ ਦੀ ਇੱਕ ਕਾਪੀ ਸਾਂਝੀ ਕੀਤੀ | ਖੇੜਾ ਨੂੰ ਨਵੀਂ ਦਿੱਲੀ ਤੇ ਜੰਗਪੁਰਾ ਵਿਧਾਨ ਸਭਾ ਹਲਕਿਆਂ ਵਿਚ ਆਪਣੇ-ਆਪ ਨੂੰ ਵੋਟਰ ਵਜੋਂ ਦਰਜ ਕਰਵਾਉਣ ਲਈ ਮੰਗਲਵਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ |