06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸ਼ੱਕੀ ਹਾਲਾਤ ’ਚ ਗੋਲੀ ਲੱਗਣ ਕਾਰਨ ਕੱਪੜਾ ਕਾਰੋਬਾਰੀ ਦੀ ਮੌਤ

ਲੁਧਿਆਣਾ, 6 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਾਊਥ ਸਿਟੀ ਬਾਈਪਾਸ ’ਤੇ ਸ਼ੱਕੀ ਹਾਲਾਤ ’ਚ ਗੋਲੀ ਲੱਗਣ ਕਾਰਨ ਇਕ ਕੱਪੜਾ ਕਾਰੋਬਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਪੁਲਕਿਤ ਪੋਪਲੀ ਪੁੱਤਰ ਸ਼ਾਮ ਲਾਲ ਵਜੋਂ ਕੀਤੀ ਗਈ ਹੈ, ਜਿਸ ਦੀ ਉਮਰ 30 ਸਾਲ ਦੇ ਕਰੀਬ ਸੀ।

Ad Position 21
No active advertisement
ਅਜੀਤ ਡੈਸਕ 07-11-2026
ਲੁਧਿਆਣਾ, 6 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਾਊਥ ਸਿਟੀ ਬਾਈਪਾਸ ’ਤੇ ਸ਼ੱਕੀ ਹਾਲਾਤ ’ਚ ਗੋਲੀ ਲੱਗਣ ਕਾਰਨ ਇਕ ਕੱਪੜਾ ਕਾਰੋਬਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਪੁਲਕਿਤ ਪੋਪਲੀ ਪੁੱਤਰ ਸ਼ਾਮ ਲਾਲ ਵਜੋਂ ਕੀਤੀ ਗਈ ਹੈ, ਜਿਸ ਦੀ ਉਮਰ 30 ਸਾਲ ਦੇ ਕਰੀਬ ਸੀ। ਉਸ ਦੀ ਲਾਸ਼ ਅੱਜ ਪੁਲਿਸ ਵਲੋਂ ਉਸਦੀ ਕਾਰ ’ਚੋਂ ਬਰਾਮਦ ਕੀਤੀ ਗਈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀਆਂ ਨੇ ਜਦੋਂ ਲਾਸ਼ ਦੀ ਜਾਂਚ ਕੀਤੀ ਤਾਂ ਉਸਦੇ ਗੋਲੀ ਲੱਗੀ ਹੋਈ ਸੀ। ਜਾਂਚ ਕਰ ਰਹੇ ਐਸ.ਐਚ.ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਹਾਲ ਦੀ ਘੜੀ ਲਾਸ਼ ਕਬਜ਼ੇ ਵਿਚ ਲੈ ਲਈ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਕਿਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਪੁਲਿਸ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ, ਪਰ ਫਿਰ ਵੀ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਰਾਜਪੁਰਾ-ਸਰਹਿੰਦ ਨੇੜੇ ਰੇਲਗੱਡੀ ਨੂੰ ਲੱਗੀ ਅੱਗ ਮੁਸਾਫ਼ਰਾਂ ਨੇ ਛਾਲਾਂ ਮਾਰ ਕੇ ਬਚਾਈਆਂ ਜਾਨਾਂ ਦਰਜਨ ਦੇ ਕਰੀਬ ਜ਼ਖ਼ਮੀ, ਹ... ਅਗਲੀ ਖ਼ਬਰ ਖ਼ਰੀਦ ਏਜੰਸੀਆਂ ਵਲੋਂ ਮੰਡੀਆਂ ਵਿਚੋਂ ਝੋਨੇ ਦੀ ਖ਼ਰੀਦ ਠੱਪ
Ad Position 24