06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਰਾਜਪੁਰਾ-ਸਰਹਿੰਦ ਨੇੜੇ ਰੇਲਗੱਡੀ ਨੂੰ ਲੱਗੀ ਅੱਗ ਮੁਸਾਫ਼ਰਾਂ ਨੇ ਛਾਲਾਂ ਮਾਰ ਕੇ ਬਚਾਈਆਂ ਜਾਨਾਂ ਦਰਜਨ ਦੇ ਕਰੀਬ ਜ਼ਖ਼ਮੀ, ਹਸਪਤਾਲ ਦਾਖ਼ਲ

ਰਾਜਪੁਰਾ/ਫ਼ਤਹਿਗੜ੍ਹ ਸਾਹਿਬ, 6 ਨਵੰਬਰ (ਰਣਜੀਤ ਸਿੰਘ, ਸੁਰਜੀਤ ਸਿੰਘ ਸਾਹੀ)-ਰਾਜਪੁਰਾ-ਸਰਹਿੰਦ ਰੇਲਵੇ ਲਾਇਨ ’ਤੇ ਸਰਾਏ ਬਣਜਾਰਾ ਰੇਲਵੇ ਸਟੇਸ਼ਨ ਨੇੜੇ ਅੰਮਿ੍ਤਸਰ ਤੋਂ ਜਲਪਾਈਗੁੜੀ ਜਾਣ ਵਾਲੀ ਕਰਮਭੂਮੀ ਐਕਸਪ੍ਰੈੱਸ ਗੱਡੀ ਨੂੰ ਅੱਗ ਲੱਗ ਗਈ ਜਿਸ ਕਾਰਨ ਗੱਡੀ ਵਿਚ ਸਵਾਰ 1500 ਦੇ ਕਰੀਬ ਸਵਾਰੀਆਂ ਦੀ ਜਾਨ ਬਚ ਗਈ। ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਗੱਡੀ ਦੇ ਤਿੰਨ ਡੱਬਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਵੇਖਦੇ ਹੀ ਵੇਖਦੇ ਗੱਡੀ ਦੇ ਡੱਬੇ ਅੱਗ ਦਾ ਗੋਲਾ ਬਣ ਗਏ।

Ad Position 21
No active advertisement
ਅਜੀਤ ਡੈਸਕ 07-11-2026
ਰਾਜਪੁਰਾ/ਫ਼ਤਹਿਗੜ੍ਹ ਸਾਹਿਬ, 6 ਨਵੰਬਰ (ਰਣਜੀਤ ਸਿੰਘ, ਸੁਰਜੀਤ ਸਿੰਘ ਸਾਹੀ)-ਰਾਜਪੁਰਾ-ਸਰਹਿੰਦ ਰੇਲਵੇ ਲਾਇਨ ’ਤੇ ਸਰਾਏ ਬਣਜਾਰਾ ਰੇਲਵੇ ਸਟੇਸ਼ਨ ਨੇੜੇ ਅੰਮਿ੍ਤਸਰ ਤੋਂ ਜਲਪਾਈਗੁੜੀ ਜਾਣ ਵਾਲੀ ਕਰਮਭੂਮੀ ਐਕਸਪ੍ਰੈੱਸ ਗੱਡੀ ਨੂੰ ਅੱਗ ਲੱਗ ਗਈ ਜਿਸ ਕਾਰਨ ਗੱਡੀ ਵਿਚ ਸਵਾਰ 1500 ਦੇ ਕਰੀਬ ਸਵਾਰੀਆਂ ਦੀ ਜਾਨ ਬਚ ਗਈ। ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਗੱਡੀ ਦੇ ਤਿੰਨ ਡੱਬਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਵੇਖਦੇ ਹੀ ਵੇਖਦੇ ਗੱਡੀ ਦੇ ਡੱਬੇ ਅੱਗ ਦਾ ਗੋਲਾ ਬਣ ਗਏ। ਗੱਡੀ ਵਿਚ ਜਿਉਂ ਹੀ ਅੱਗ ਲੱਗਣ ਬਾਰੇ ਸਵਾਰੀਆਂ ਨੂੰ ਪਤਾ ਲੱਗਾ ਤਾਂ ਡੱਬਿਆਂ ਵਿਚ ਚੀਕ ਚਿਹਾੜਾ ਪੈ ਗਿਆ ਇਸ ਕਾਰਨ ਕਈ ਸਵਾਰੀਆਂ ਨੇ ਗੱਡੀ ਵਿਚੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ ਪਰ ਅਗਜਨੀ ਕਾਰਨ ਸਵਾਰੀਆਂ ਦਾ ਸਮਾਨ ਰਾਖ ਦਾ ਢੇਰ ਬਣ ਗਿਆ। ਅੱਗ ਕਾਰਨ ਦਰਜਨ ਦੇ ਕਰੀਬ ਸਵਾਰੀਆਂ ਨੂੰ ਨੁਕਸਾਨ ਪੁੱਜਾ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਰਾਜਪੁਰਾ ਦਾਖਲ ਕੀਤਾ ਹੈ। ਇਸ ਘਟਨਾ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਐਸ.ਐਸ.ਪੀ. ਹਰਮਨ ਹਾਂਸ, ਐਸ . ਪੀ. ਰਾਜਪੁਰਾ ਬਿਕਰਮਜੀਤ ਸਿੰਘ ਬਰਾੜ, ਡੀ.ਐਸ.ਪੀ. ਮਨਜੀਤ ਸਿੰਘ, ਥਾਣਾ ਮੁਖੀ ਸਦਰ ਕਿ੍ਰਪਾਲ ਸਿੰਘ ਮੋਹੀ ਅਤੇ ਹੋਰ ਅਧਿਕਾਰੀ ਪੁੱਜ ਗਏ ਸਨ। ਇਸ ਸੰਬੰਧੀ ਘਟਨਾ ਦੀ ਪੁਸ਼ਟੀ ਕਰਦੇ ਹੋਏ ਡੀ.ਸੀ. ਪਟਿਆਲਾ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਰੇਲ ਗੱਡੀ ਵਿਚ ਕਰੀਬ 1500 ਯਾਤਰੀ ਸਨ। ਇਹ ਘਟਨਾ ਦੁਪਹਿਰ ਕਰੀਬ 1 ਵਜੇ ਵਾਪਰੀ। ਜਿਉਂ ਹੀ ਰੇਲ ਸਰਾਏ ਬਣਜਾਰਾ ਰੇਲਵੇ ਸਟੇਸ਼ਨ ਦੇ ਨੇੜੇ ਗਈ ਤਾਂ ਸਲੀਪਰ ਕੋਚ ਵਿਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਅੱਗ ਦੀਆਂ ਲਪਟਾਂ ਉੱਠਣ ਲੱਗ ਪਈਆਂ ਅਤੇ ਰੇਲ ਗੱਡੀ ਬਰਨਿੰਗ ਟਰੇਨ ਬਣ ਗਈ। ਇਸ ’ਤੇ ਸਵਾਰੀਆਂ ਨੇ ਚੀਕ ਚਿਹਾੜਾ ਪਾ ਦਿੱਤਾ। ਗੱਡੀ ਦੇ ਯਾਤਰੀਆਂ ਨੇ ਗੱਡੀ ਦੀ ਚੇਨ ਖਿੱਚੀ ਅਤੇ ਗੱਡੀ ਦੇ ਡਰਾਈਵਰ ਨੇ ਬੜੀ ਹੀ ਸੂਝਬੂਝ ਨਾਲ ਗੱਡੀ ਰੋਕ ਲਈ। ਇਸ ਕਾਰਨ ਗੱਡੀ ਵਿਚ ਸਵਾਰ 1500 ਦੇ ਕਰੀਬ ਯਾਤਰੀਆਂ ਦੀ ਜਾਨ ਬਚ ਗਈ। ਸਰਾਏ ਬਣਜਾਰਾ ਰੇਲਵੇ ਸਟੇਸ਼ਨ ’ਤੇ ਸਵਾਰੀਆਂ ਦੇ ਇਲਾਜ ਲਈ ਮੈਡੀਕਲ ਕੈਂਪ ਲਾਇਆ ਗਿਆ ਹੈ। ਸਰਾਏ ਬਣਜਾਰਾ ਰੇਲਵੇ ਸਟੇਸ਼ਨ ’ਤੇ ਫਸੇ ਹੋਏ ਯਾਤਰੀਆਂ ਨੂੰ ਬੱਸਾਂ ਰਾਹੀਂ ਅੰਬਾਲੇ ਭੇਜਿਆ ਜਾ ਰਿਹਾ ਹੈ। ਇਸ ਤੋਂ ਅੱਗੇ ਜਲਪਾਈਗੁੜੀ ਪਹੁੰਚਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਸਿਵਲ ਹਸਪਤਾਲ ਰਾਜਪੁਰਾ ਵਿਖੇ ਐਸ.ਪੀ. ਬਿਕਰਮਜੀਤ ਸਿੰਘ ਬਰਾੜ, ਤਹਿਸੀਲਦਾਰ ਰਾਜਪੁਰਾ ਮਨਦੀਪ ਸਿੰਘ ਸਿੱਧੂ ਅਤੇ ਨਾਇਬ ਤਹਿਸੀਲਦਾਰ ਮੌਕੇ ’ਤੇ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਗਏ ਅਤੇ ਐਸ.ਪੀ. ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਜ਼ਖਮੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਹਾਇਤਾ ਦੀ ਲੋੜ ਹੈ ਤਾਂ ਉਹ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਲਈ ਦਵਾਈਆਂ ਖਾਣਾ ਅਤੇ ਹੋਰ ਸਾਰੇ ਪ੍ਰਬੰਧ ਕੀਤੇ ਗਏ ਹਨ। ਸਿਵਲ ਹਸਪਤਾਲ ਵਿਚ ਦਾਖਲ ਮੁਜ਼ੱਫ਼ਰਨਗਰ ਵਾਸੀ ਅਮਨ ਕੁਮਾਰ, ਪੂਰਨੀਆਂ ਵਾਸੀ ਬੇਦਾਨੰਦ, ਸੁਸ਼ੀਲ ਮਾਲਦਾਰ, ਸਚਿਨ ਮਾਲਦਾਰ, ਵਰਸਾ ਮਾਲਦਾਰ, ਪਲਵੀ ਮਾਲਦਾਰ, ਮੋਨੀਕਾ ਮਾਲਦਾਰ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਾਨ ਤਾਂ ਬਚ ਗਈ ਪਰ ਉਹ ਆਪਣੇ ਨਾਲ ਘਰ ਵਿਚ ਵਿਆਹ ਹੋਣ ਕਾਰਨ ਕੱਪੜੇ ਕੰਬਲ ਵਗ਼ੈਰਾ ਲੈ ਕੇ ਜਾ ਰਹੇ ਸਨ ਜਿਹੜੇ ਇਸ ਭਗਦੜ ਭੱਜਣ ਕਾਰਨ ਅਤੇ ਅਗਜਨੀ ਕਾਰਨ ਅੱਗ ਦੀ ਲਪੇਟ ਵਿਚ ਆ ਗਏ ਅਤੇ ਸੜ ਕੇ ਸਵਾਰ ਹੋ ਗਏ।
Ad Position 22
No active advertisement
ਪਿਛਲੀ ਖ਼ਬਰ ਪ੍ਰੇਮ ਸਿੰਘ ਚੰਦੂਮਾਜਰਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਮਰਥਕਾਂ ਸਮੇਤ ਕੀਤੀ ਸ਼੍ਰੋਮਣੀ ਅਕਾਲੀ ਦਲ (ਬ) ’ਚ ਵਾਪਸੀ ਅਗਲੀ ਖ਼ਬਰ ਸ਼ੱਕੀ ਹਾਲਾਤ ’ਚ ਗੋਲੀ ਲੱਗਣ ਕਾਰਨ ਕੱਪੜਾ ਕਾਰੋਬਾਰੀ ਦੀ ਮੌਤ
Ad Position 24