ਬੁਢਲਾਡਾ, 4 ਸਤੰਬਰ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)-ਬੀਤੀ ਰਾਤ ਸਥਾਨਕ ਸ਼ਹਿਰ ਦੇ ਜਾਖ਼ਲ ਰੋਡ 'ਤੇ ਸਥਿਤ ਇਕ ਹੋਟਲ 'ਚ ਚੱਲੀ ਗੋਲੀ 'ਚ ਮਾਰੇ ਗਏ ਨੌਜਵਾਨ ਦੀ ਹੱਤਿਆ ਸੰਬੰਧੀ ਪੁਲਿਸ ਥਾਣਾ ਸਦਰ ਬੁਢਲਾਡਾ ਵਿਖੇ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਮਿ੍ਤਕ ਗੁਰਸੇਵਕ ਸਿੰਘ ਦੇ ਪਿਤਾ ਬੁੱਧ ਰਾਮ ਵਾਸੀ ਬੁਢਲਾਡਾ ਵਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਕੁਝ ਦਿਨ ਪਹਿਲਾਂ ਉਸ ਦੇ ਬੇਟੇ ਗੁਰਸੇਵਕ ਸਿੰਘ ਨੂੰ ਕੁਝ ਵਿਅਕਤੀਆਂ ਨੇ ਘੇਰ ਕੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਥਾਣਾ ਸ਼ਹਿਰੀ ਬੁਢਲਾਡਾ ਵਿਖੇ ਪਰਚਾ ਦਰਜ ਹੋਇਆ ਸੀ ਅਤੇ ਬੀਤੀ ਰਾਤ ਉਸ ਦਾ ਪੁੱਤਰ ਤੇ ਉਸ ਦਾ ਦੋਸਤ ਵਿਸ਼ਾਲ ਕੁਮਾਰ ਸ਼ਹਿਰ ਦੇ ਇਕ ਹੋਟਲ ਵਿਖੇ ਖਾਣ ਪੀਣ ਲਈ ਗਏ, ਜਿਥੇ ਯੋਗੇਸ਼ ਉਰਫ਼ ਦੰਦੂ ਵਾਸੀ ਸੰਗਰੂਰ, ਤੁਲੀ ਵਾਸੀ ਮੰਗਵਾਲ ਵੀ ਉਥੇ ਪੁੱਜੇ, ਜਿਨ੍ਹਾਂ ਵਲੋਂ ਉਸੇ ਲੜਾਈ-ਝਗੜੇ ਸੰਬੰਧੀ ਦਰਜ ਪਰਚੇ ਬਾਰੇ ਸਮਝੌਤਾ ਕਰਨ ਦੀ ਗੱਲ ਕੀਤੀ ਤਾਂ ਗੁਰਸੇਵਕ ਸਿੰਘ ਵਲੋਂ ਨਾਂਹ ਕਹਿਣ 'ਤੇ ਉਹ ਬਹਿਸ ਕਰਨ ਲੱਗ ਪਏ ਤਾਂ ਇੰਨੇ ਵਿਚ ਯੋਗੇਸ਼ ਉਰਫ਼ ਦੰਦੂ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਗੁਰਸੇਵਕ ਸਿੰਘ ਹੇਠਾਂ ਡਿੱਗ ਗਿਆ ਮੇਰੇ ਵਲੋਂ ਰੌਲਾ ਪਾਉਣ 'ਤੇ ਉਹ ਉਥੋਂ ਫ਼ਰਾਰ ਹੋ ਗਏ | ਜ਼ਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਬੁਢਲਾਡਾ ਲਿਆਂਦਾ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਡੀ.ਐਸ.ਪੀ. ਚੀਮਾ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵਲੋਂ ਯੋਗੇਸ਼ ਉਰਫ਼ ਦੰਦੂ ਪੁੱਤਰ ਰਾਜੇਸ਼ ਕੁਮਾਰ ਵਾਸੀ ਸੰਗਰੂਰ, ਤੁਲੀ ਪੁੱਤਰ ਰਾਜਾ ਸਿੰਘ ਵਾਸੀ ਮੰਗਵਾਲ (ਸੰਗਰੂਰ), ਵਿਸ਼ਾਲ ਕੁਮਾਰ, ਕਿੰਦੀ, ਜਸਪਾਲ ਬੱਤਰਾ, ਸੰਦੀਪ ਸਿੰਘ, ਲੱਡੂ ਸਿੰਘ, ਜੋਨੀ, ਨੇਨੂ, ਸੱਜੋ ਸਾਰੇ ਵਾਸੀ ਬੁਢਲਾਡਾ, ਬਬਲਾ ਵਾਸੀ ਹਸਨਪੁਰ, ਸੁਖਬੀਰ ਬਾਬਾ ਵਾਸੀ ਬੁਢਲਾਡਾ ਸਮੇਤ 2-3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸੇ ਦੌਰਾਨ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਮਾਮਲੇ 'ਚ ਸ਼ਾਮਿਲ ਵਿਅਕਤੀਆਂ ਦੀ ਗਿ੍ਫ਼ਤਾਰੀ ਸਬੰਧੀ ਥਾਣਾ ਸਦਰ ਬੁਢਲਾਡਾ ਅੱਗੇ ਧਰਨਾ ਦਿੱਤਾ ਗਿਆ, ਜਿਸ ਨੂੰ ਡੀ.ਐਸ.ਪੀ. ਬੁਢਲਾਡਾ ਨੇ ਜਲਦ ਗਿ੍ਫ਼ਤਾਰੀ ਦਾ ਭਰੋਸਾ ਦੇਣ ਤੋਂ ਬਾਅਦ ਖ਼ਤਮ ਕਰਵਾਇਆ |
ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ <br/>
ਅਜੀਤ ਡੈਸਕ
05-09-2025