ਹੜ੍ਹ ਕੁਦਰਤੀ ਨਹੀਂ, ਬਲਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਦਾ ਸਿੱਟਾ-ਸਿੱਧੂ
ਅਜੀਤ ਡੈਸਕ
06-09-2025
ਅੰਮਿ੍ਤਸਰ, 5 ਸਤੰਬਰ (ਰੇਸ਼ਮ ਸਿੰਘ)-ਪੰਜਾਬ 'ਚ ਆਏ ਹੜ੍ਹਾਂ ਕਾਰਨ ਹਜ਼ਾਰਾਂ ਏਕੜ ਜ਼ਮੀਨਾਂ ਤਬਾਹ ਹੋ ਜਾਣ ਅਤੇ ਸੈਂਕੜੇ ਲੋਕਾਂ ਦੇ ਮਾਰੇ ਜਾਣ 'ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰੰਘ ਸਿੱਧੁੂ ਨੇ ਕਿਹਾ ਕਿ ਹੜ੍ਹ ਕੁਦਰਤੀ ਨਹੀਂ, ਬਲਕਿ ਇਹ ਮਾੜੇ ਪ੍ਰਬੰਧਾਂ ਦਾ ਸਿੱਟਾ ਹੈ | ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਉਨ੍ਹਾਂ ਕਿਹਾ ਕਿ ਇਹ ਸਭ ਟਾਲਿਆ ਜਾ ਸਕਦਾ ਸੀ ਪਰ ਹੜ੍ਹਾਂ ਨੂੰ ਕੋਈ ਰੋਕਣ ਲਈ ਅਗਾਊ ਪ੍ਰਬੰਧ ਨਹੀਂ ਕੀਤੇ ਗਏ ਤੇੇ ਨਾਂ ਹੀ ਕੋਈ ਇਸ ਲਈ ਤਿਆਰੀ ਕਰਦਾ ਹੈ ਅਤੇ ਹੜ੍ਹਾਂ ਤੋਂ ਬਾਅਦ ਸਿਰਫ਼ ਪਛਤਾਵਾ ਕਰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦੁਖ ਇਸ ਲਈ ਝਲਣਾ ਪਿਆ ਕਿ ਇਥੇ ਸਰਕਾਰ ਨੀਂਦ 'ਚ ਹੈ ਅਤੇ ਗ਼ੈਰ-ਕਾਨੂੰਨੀ ਮਾਇਨਿੰਗ ਨੂੰ ਰੋਕਣ ਲਈ ਕੋਈ ਯਤਨ ਨਹੀਂ ਕੀਤੇ ਗਏ | ਕੇਂਦਰ ਨੇ ਬੀ. ਬੀ. ਐੱਮ. ਬੀ. ਦਾ ਕੰਟਰੋਲ ਕਿਉਂ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਤੇ ਪਾਣੀ ਦੇ ਪੱਧਰ ਨੂੰ ਸਮੇਂ ਸਿਰ ਕਿਉਂ ਪ੍ਰਬੰਧਿਤ ਨਹੀਂ ਕੀਤਾ ਗਿਆ ਕੀ ਇਹ ਇਕ ਜਾਣਬੁੱਝ ਕ ਕੀਤਾ ਗਿਆ ਹੈ |