18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪਹਿਲੀ ਤੋਂ 12ਵੀਂ ਸ਼੍ਰੇਣੀ ਟਰਮ-1 ਪ੍ਰੀਖਿਆ ਦੀ ਡੇਟਸ਼ੀਟ ਜਾਰੀ <br/>

Ad Position 21
No active advertisement
ਅਜੀਤ ਡੈਸਕ 06-09-2025
ਐੱਸ. ਏ. ਐੱਸ. ਨਗਰ, 5 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਸੈਸ਼ਨ 2025-26 ਲਈ ਪਹਿਲੀ ਤੋਂ 12ਵੀਂ ਸ਼੍ਰੇਣੀ ਟਰਮ-1 ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ | ਐਸ. ਸੀ. ਈ. ਆਰ. ਟੀ. ਪੰਜਾਬ ਦੀ ਡਾਇਰੈਕਟਰ ਕਿਰਨ ਸ਼ਰਮਾ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਸਮੂਹ ਸਕੂਲ ਮੁਖੀਆਂ ਨੂੰ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪਹਿਲੀ ਤੋਂ 5ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ 23 ਸਤੰਬਰ ਤੋਂ 27 ਸਤੰਬਰ ਤੱਕ, 6ਵੀਂ ਤੋਂ 8ਵੀਂ ਦੀਆਂ 18 ਸਤੰਬਰ ਤੋਂ 29 ਸਤੰਬਰ ਤੱਕ ਅਤੇ 9ਵੀਂ ਤੋਂ 12ਵੀਂ ਸ਼੍ਰੇਣੀ ਦੀਆਂ 18 ਸਤੰਬਰ ਤੋਂ 1 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ | ਇਨ੍ਹਾਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਸਵੇਰੇ 11.30 ਵਜੇ ਤੱਕ ਹੋਵੇਗਾ | ਜਾਰੀ ਡੇਟਸ਼ੀਟ ਅਨੁਸਾਰ 23 ਸਤੰਬਰ ਨੂੰ ਪਹਿਲੀ ਸ਼੍ਰੇਣੀ ਦੀ ਪੰਜਾਬੀ, ਦੂਜੀ ਸ਼੍ਰੇਣੀ ਦੀ ਗਣਿਤ, ਤੀਜੀ ਸ਼੍ਰੇਣੀ ਦੀ ਪੰਜਾਬੀ, ਚੌਥੀ ਦੀ ਗਣਿਤ ਅਤੇ 5ਵੀਂ ਦੀ ਗਣਿਤ ਵਿਸ਼ੇ ਦੀ ਪ੍ਰੀਖਿਆ ਹੋਵੇਗੀ | ਇਸੇ ਤਰ੍ਹਾਂ 24 ਸਤੰਬਰ ਨੂੰ ਚੌਥੀ ਦੀ ਅੰਗਰੇਜ਼ੀ ਅਤੇ 5ਵੀਂ ਦੀ ਵਾਤਾਵਰਨ ਸਿੱਖਿਆ, 25 ਸਤੰਬਰ ਨੂੰ ਪਹਿਲੀ ਦੀ ਗਣਿਤ, ਦੂਜੀ ਦੀ ਪੰਜਾਬੀ, ਤੀਜੀ ਦੀ ਵਾਤਾਵਰਨ, ਚੌਥੀ ਅਤੇ 5ਵੀਂ ਸ਼੍ਰੇਣੀ ਦੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਹੋਵੇਗੀ | 26 ਸਤੰਬਰ ਨੂੰ ਪਹਿਲੀ ਅਤੇ ਦੂਜੀ ਸ਼੍ਰੇਣੀ ਦੀ ਅੰਗਰੇਜ਼ੀ, ਤੀਜੀ ਦੀ ਗਣਿਤ, ਚੌਥੀ ਤੇ 5ਵੀਂ ਸ਼੍ਰੇਣੀ ਦੀ ਹਿੰਦੀ ਵਿਸ਼ੇ ਦੀ ਪ੍ਰੀਖਿਆ ਹੋਵੇਗੀ | ਇਸੇ ਤਰ੍ਹਾਂ 27 ਸਤੰਬਰ ਨੂੰ ਤੀਜੀ ਅਤੇ 5ਵੀਂ ਸ਼ੇ੍ਰਣੀ ਦੀ ਅੰਗਰੇਜ਼ੀ ਅਤੇ ਚੌਥੀ ਸ਼੍ਰੇਣੀ ਦੀ ਵਾਤਾਵਰਨ ਸਿੱਖਿਆ ਦੀ ਪ੍ਰੀਖਿਆ ਹੋਵੇਗੀ, ਜਦਕਿ 18 ਸਤੰਬਰ ਨੂੰ 6ਵੀਂ ਸ਼੍ਰੇਣੀ ਦੀ ਵਿਗਿਆਨ, 7ਵੀਂ ਦੀ ਅੰਗਰੇਜ਼ੀ ਤੇ 8ਵੀਂ ਸ਼੍ਰੇਣੀ ਦੀ ਗਣਿਤ ਵਿਸ਼ੇ ਦੀ ਪ੍ਰੀਖਿਆ ਹੋਵੇਗੀ, 19 ਸਤੰਬਰ ਨੂੰ 6ਵੀਂ ਦੀ ਕੰਪਿਊਟਰ ਸਾਇੰਸ, 7ਵੀਂ ਦੀ ਪੰਜਾਬੀ, 8ਵੀਂ ਦੀ ਹਿੰਦੀ ਦੀ ਪ੍ਰੀਖਿਆ ਹੋਵੇਗੀ, 20 ਸਤੰਬਰ ਨੂੰ 6ਵੀਂ ਤੇ 8ਵੀਂ ਸ਼੍ਰੇਣੀ ਦੀ ਖੇਤੀਬਾੜੀ/ ਡਰਾਇੰਗ/ ਹੋਰ ਚੋਣਵੇਂ ਵਿਸ਼ੇ ਦੀ ਪ੍ਰੀਖਿਆ ਅਤੇ 7ਵੀਂ ਸ਼੍ਰੇਣੀ ਦੀ ਸਰੀਰਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਹੋਵੇਗੀ | ਇਸੇ ਤਰ੍ਹਾਂ 23 ਸਤੰਬਰ ਨੂੰ 6ਵੀਂ ਸ਼੍ਰੇਣੀ ਦੀ ਸਮਾਜਿਕ ਸਿੱਖਿਆ, 7ਵੀਂ ਦੀ ਵਿਗਿਆਨ ਤੇ 8ਵੀਂ ਸ਼ੇ੍ਰਣੀ ਦੀ ਅੰਗਰੇਜ਼ੀ ਦੀ ਪ੍ਰੀਖਿਆ ਹੋਵੇਗੀ, ਜਦਕਿ 24 ਸਤੰਬਰ ਨੂੰ 6ਵੀਂ ਦੀ ਹਿੰਦੀ, 7ਵੀਂ ਤੇ 8ਵੀਂ ਦੀ ਕੰਪਿਊਟਰ ਸਾਇੰਸ ਦੀ ਪ੍ਰੀਖਿਆ ਹੋਵੇਗੀ, 25 ਸਤੰਬਰ ਨੂੰ 6ਵੀਂ ਦੀ ਪੰਜਾਬੀ, 7ਵੀਂ ਦੀ ਹਿੰਦੀ ਅਤੇ 8ਵੀਂ ਦੀ ਸਰੀਰਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਹੋਵੇਗੀ | 27 ਸਤੰਬਰ ਨੂੰ 6ਵੀਂ ਦੀ ਸਰੀਰਕ ਸਿੱਖਿਆ, 7ਵੀਂ ਦੀ ਖੇਤੀਬਾੜੀ/ ਡਰਾਇੰਗ / ਹੋਰ ਚੋਣਵੇਂ ਵਿਸ਼ੇ ਅਤੇ 8ਵੀਂ ਸ਼੍ਰੇਣੀ ਦੀ ਪੰਜਾਬੀ ਦੀ ਪ੍ਰੀਖਿਆ ਹੋਵੇਗੀ, 29 ਸਤੰਬਰ ਨੂੰ 6ਵੀਂ ਦਾ ਗਣਿਤ, 7ਵੀਂ ਦੀ ਸਮਾਜਿਕ ਸਿੱਖਿਆ ਤੇ 8ਵੀਂ ਦੀ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਹੋਵੇਗੀ | ਇਸੇ ਤਰ੍ਹਾਂ 18 ਸਤੰਬਰ ਨੂੰ 9ਵੀਂ ਦੀ ਵਿਗਿਆਨ, 10ਵੀਂ ਦੇ ਗਣਿਤ ਅਤੇ 11ਵੀਂ ਦਾ ਗਣਿਤ/ ਚੋਣਵਾਂ ਵਿਸ਼ਾ ਅਤੇ 12ਵੀਂ ਸ਼੍ਰੇਣੀ ਦੀ ਫਿਜ਼ਿਕਸ/ ਹਿਸਟਰੀ/ਅਕਾਊਾਟੈਂਸੀ/ ਚੋਣਵਾਂ ਵਿਸ਼ਾ ਦੀ ਪ੍ਰੀਖਿਆ ਹੋਵੇਗੀ, 19 ਸਤੰਬਰ ਨੂੰ 9ਵੀਂ ਪੰਜਾਬੀ ਏ, 10ਵੀਂ ਸਰੀਰਕ ਸਿੱਖਿਆ/ਐਨ. ਐਸ. ਕਿਊ. ਐਫ., 11ਵੀਂ ਸ਼੍ਰੇਣੀ ਦੀ ਪੰਜਾਬੀ ਜਰਨਲ ਅਤੇ 12ਵੀਂ ਦੀ ਅੰਗਰੇਜ਼ੀ ਜਰਨਲ ਵਿਸ਼ੇ ਦੀ ਪ੍ਰੀਖਿਆ ਹੋਵੇਗੀ | 20 ਸਤੰਬਰ ਨੂੰ 9ਵੀਂ ਦੀ ਹਿੰਦੀ, 10ਵੀਂ ਦੀ ਪੰਜਾਬੀ ਏ, 11ਵੀਂ ਦੀ ਅੰਗਰੇਜ਼ੀ ਜਨਰਲ, 12ਵੀਂ ਦੀ ਪੰਜਾਬੀ ਜਨਰਲ ਦੀ ਪ੍ਰੀਖਿਆ ਹੋਵੇਗੀ | ਇਸ ਤੋਂ ਇਲਾਵਾ 23 ਸਤੰਬਰ ਨੂੰ 9ਵੀਂ ਦੀ ਅੰਗਰੇਜ਼ੀ, 10ਵੀਂ ਦਾ ਵਿਗਿਆਨ, 11ਵੀਂ ਦੀ ਫਿਜ਼ਿਕਸ/ ਹਿਸਟਰੀ/ ਅਕਾਊਾਟੈਂਸੀ/ ਚੋਣਵਾਂ ਵਿਸ਼ਾ, 12ਵੀਂ ਦੀ ਕੈਮਿਸਟਰੀ/ ਇਕਨਾਮਿਕਸ ਚੋਣਵਾਂ ਵਿਸ਼ਾ ਦੀ ਪ੍ਰੀਖਿਆ ਹੋਵੇਗੀ, 24 ਸਤੰਬਰ ਨੂੰ 9ਵੀਂ ਦੀ ਸਰੀਰਕ ਸਿੱਖਿਆ/ ਐਨ. ਐਸ. ਕਿਊ. ਐਫ./ ਹੋਰ ਚੋਣਵੇਂ ਵਿਸ਼ੇ, 10ਵੀਂ ਦੀ ਕੰਪਿਊਟਰ ਸਾਇੰਸ, 11ਵੀਂ ਦੀ ਵਾਤਾਵਰਨ ਸਿੱਖਿਆ ਤੇ 12ਵੀਂ ਸ਼੍ਰੇਣੀ ਦੀ ਕੰਪਿਊਟਰ ਸਾਇੰਸ ਵਿਸ਼ੇ ਦੀ ਪ੍ਰੀਖਿਆ ਹੋਵੇਗੀ | 25 ਸਤੰਬਰ ਨੂੰ 9ਵੀਂ ਦੀ ਪੰਜਾਬੀ ਬੀ, 10ਵੀਂ ਦੀ ਹਿੰਦੀ, 11ਵੀਂ ਦੀ ਹੋਮ ਸਾਇੰਸ / ਸਰੀਰਕ ਸਿੱਖਿਆ/ਡਰਾਇੰਗ ਤੇ ਪੇਂਟਿੰਗ/ਹੋਰ ਚੋਣਵੇਂ ਵਿਸ਼ੇ, 12ਵੀਂ ਸ਼੍ਰੇਣੀ ਦੀ ਪੰਜਾਬੀ, ਹਿੰਦੀ, ਅੰਗਰੇਜ਼ੀ, ਚੋਣਵੇਂ ਵਿਸ਼ੇ ਦੀ ਪ੍ਰੀਖਿਆ ਹੋਵੇਗੀ | 26 ਸਤੰਬਰ ਨੂੰ 9ਵੀਂ ਦੀ ਸਮਾਜਿਕ ਸਿੱਖਿਆ, 10ਵੀਂ ਦੀ ਅੰਗਰੇਜ਼ੀ, 11ਵੀਂ ਦੀ ਇਕਨਾਮਿਕਸ/ ਕੈਮਿਸਟਰੀ/ਚੋਣਵਾਂ ਵਿਸ਼ਾ, 12ਵੀਂ ਦੀ ਬਾਇਓਲੋਜੀ/ਬਿਜ਼ਨੈੱਸ ਸਟੱਡੀਜ਼/ ਰਾਜਨੀਤਿਕ ਸ਼ਾਸਤਰ/ਚੋਣਵੇਂ ਵਿਸ਼ੇ ਦੀ ਪ੍ਰੀਖਿਆ ਹੋਵੇਗੀ | 27 ਸਤੰਬਰ ਨੂੰ 9ਵੀਂ ਦੀ ਕੰਪਿਊਟਰ ਸਾਇੰਸ, 10ਵੀਂ ਦੀ ਪੰਜਾਬੀ ਬੀ, 11ਵੀਂ ਦੀ ਕੰਪਿਊਟਰ ਸਾਇੰਸ, 12ਵੀਂ ਦੀ ਵਾਤਾਵਰਨ ਸਿੱਖਿਆ ਦੀ ਪ੍ਰੀਖਿਆ ਹੋਵੇਗੀ | 29 ਸਤੰਬਰ ਨੂੰ 9ਵੀਂ ਦੀ ਗਣਿਤ, 10ਵੀਂ ਦੀ ਸਮਾਜਿਕ ਸਿੱਖਿਆ, 11ਵੀਂ ਦੀ ਬਾਇਓਲੋਜੀ/ਐਮ. ਓ. ਪੀ./ਜੋਗਰਾਫ਼ੀ/ ਚੋਣਵਾਂ ਵਿਸ਼ਾ, 12ਵੀਂ ਦੀ ਗਣਿਤ/ ਚੋਣਵੇਂ ਵਿਸ਼ਾ ਦੀ ਪ੍ਰੀਖਿਆ ਹੋਵੇਗੀ | 30 ਸਤੰਬਰ ਨੂੰ 11ਵੀਂ ਸ਼੍ਰੇਣੀ ਦੀ ਪੰਜਾਬੀ, ਹਿੰਦੀ, ਅੰਗਰੇਜ਼ੀ (ਚੋਣਵੀਂ) ਅਤੇ 12ਵੀਂ ਸ਼੍ਰੇਣੀ ਦੀ ਹੋਮ ਸਾਇੰਸ/ਸਰੀਰਕ ਸਿੱਖਿਆ/ਡਰਾਇੰਗ ਅਤੇ ਪੇਂਟਿੰਗ ਦੀ ਪ੍ਰੀਖਿਆ ਹੋਵੇਗੀ, ਜਦਕਿ 1 ਅਕਤੂਬਰ ਨੂੰ 11ਵੀਂ ਦੀ ਰਾਜਨੀਤਿਕ ਸ਼ਾਸਤਰ/ ਬਿਜ਼ਨੈੱਸ ਸਟੱਡੀਜ਼/ ਚੋਣਵਾਂ ਵਿਸ਼ਾ ਅਤੇ 12ਵੀਂ ਸ਼੍ਰੇਣੀ ਦੀ ਜੋਗਰਾਫ਼ੀ/ਐਫ. ਈ. ਬੀ./ਚੋਣਵਾਂ ਵਿਸ਼ਾ ਦੀ ਪ੍ਰੀਖਿਆ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਕੁਦਰਤੀ ਨਹੀਂ, ਬਲਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਦਾ ਸਿੱਟਾ-ਸਿੱਧੂ ਅਗਲੀ ਖ਼ਬਰ ਹੜ੍ਹਾਂ ਕਰਕੇ 7000 ਬਿਜਲੀ ਦੇ ਖੰਭਿਆਂ, 2300 ਟਰਾਂਸਫਾਰਮਰਾਂ ਨੂੰ ਪੁੱਜਾ ਨੁਕਸਾਨ <br/>
Ad Position 24