ਨਵੀਂ ਦਿੱਲੀ, 6 ਸਤੰਬਰ (ਜਗਤਾਰ ਸਿੰਘ)-ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਆਮ ਆਦਮੀ ਪਾਰਟੀ ਦੇ ਆਗੂ ਨਰੇਸ਼ ਬਾਲਿਆਨ ਨਾਲ ਸਬੰਧਿਤ ਮਕੋਕਾ ਮਾਮਲੇ ਵਿਚ ਸਾਰੇ ਨੌਂ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਵਧਾ ਦਿੱਤੀ ਹੈ ¢ ਵਿਸ਼ੇਸ਼ ਜੱਜ ਦਿਗਵਿਜੇ ਸਿੰਘ ਨੇ ਨਿਆਂਇਕ ਹਿਰਾਸਤ ਨੂੰ 15 ਸਤੰਬਰ ਤੱਕ ਵਧਾਉਣ ਦਾ ਹੁਕਮ ਦਿੱਤਾ ਹੈ ¢ ਸਨਿਚਰਵਾਰ 6 ਸਤੰਬਰ, ਅੱਜ ਹੋਈ ਸੁਣਵਾਈ ਦੌਰਾਨ, ਇਸ ਮਾਮਲੇ ਦੇ ਸਾਰੇ ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਹੋਏ ¢ ਅਦਾਲਤ ਨੇ ਦਿੱਲੀ ਪੁਲਿਸ ਨੂੰ ਮੁਲਜ਼ਮਾਂ ਨੂੰ ਮਾਮਲੇ ਨਾਲ ਸਬੰਧਿਤ ਦਸਤਾਵੇਜ਼ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ¢ ਹੁਣ ਅਦਾਲਤ 15 ਸਤੰਬਰ ਨੂੰ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ 'ਤੇ ਸੁਣਵਾਈ ਕਰੇਗੀ ¢ ਅਦਾਲਤ ਨੇ 15 ਜੁਲਾਈ ਨੂੰ ਦਿੱਲੀ ਪੁਲਿਸ ਵਲੋਂ ਦਾਇਰ ਤੀਜੀ ਪੂਰਕ ਚਾਰਜਸ਼ੀਟ ਦਾ ਨੋਟਿਸ ਲਿਆ ¢ ਦਿੱਲੀ ਪੁਲਿਸ ਦੀ ਤੀਜੀ ਚਾਰਜਸ਼ੀਟ ਵਿਚ, ਵਿਕਾਸ ਗਹਿਲੋਤ ਦੀ ਪਤਨੀ ਵਿਨੀਤਾ 'ਤੇ ਦੋਸ਼ ਲਾਇਆ ਗਿਆ ਸੀ ਕਿ ਉਸ ਨੇ 17 ਅਪ੍ਰੈਲ ਨੂੰ ਆਪਣੇ ਪਤੀ ਦੇ ਨਿਰਦੇਸ਼ਾਂ 'ਤੇ ਆਪਣੇ ਘਰ ਤੋਂ ਇੱਕ ਰਿਸ਼ਤੇਦਾਰ ਦੇ ਘਰ ਹਥਿਆਰਾਂ ਨੂੰ ਪਹੁੰਚਾਇਆ ਸੀ ¢ ਦਿੱਲੀ ਪੁਲਿਸ ਨੇ ਵਿਕਾਸ ਗਹਿਲੋਤ ਦੇ ਰਿਸ਼ਤੇਦਾਰ ਦੇ ਘਰੋਂ ਇਹ ਹਥਿਆਰ ਬਰਾਮਦ ਕੀਤੇ ਸਨ ¢