ਜਲੰਧਰ, 6 ਸਤੰਬਰ (ਅਜੀਤ ਬਿਊਰੋ)-ਮਿਲਕਫੈਡ ਪੰਜਾਬ (ਵੇਰਕਾ) ਅਤੇ ਇਸ ਨਾਲ ਜੁੜੀਆਂ ਦੁੱਧ ਯੂਨੀਅਨਾਂ ਵਲੋਂ ਹੜ੍ਹ ਪੀੜਤਾਂ ਲਈ ਵੱਡੀ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ | ਇਸ ਦੌਰਾਨ ਇਕ ਪਾਸੇ ਜਿਥੇ ਦੁੱਧ ਉਤਪਾਦਕ ਕਿਸਾਨਾਂ ਅਤੇ ਪਸ਼ੂਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ, ਉਥੇ ਪ੍ਰਭਾਵਿਤ ਪਰਿਵਾਰਾਂ ਨੂੰ ਦੁੱਧ ਅਤੇ ਰਾਸ਼ਨ ਦੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ | ਮਿਲਕਫੈਡ ਦੀਆਂ ਟੀਮਾਂ ਕਿਸ਼ਤੀਆਂ ਅਤੇ ਹੋਰ ਸਾਧਨਾਂ ਰਾਹੀਂ ਪਾਣੀ ਨਾਲ ਘਿਰੇ ਇਲਾਕਿਆਂ ਤੱਕ ਪਹੁੰਚ ਰਹੀਆਂ ਹਨ ਅਤੇ ਦੁੱਧ ਦੀ ਖਰੀਦ ਜਾਰੀ ਰੱਖ ਰਹੀਆਂ | ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਕਮਾਈ ਬਚੀ ਹੈ ਸਗੋਂ ਰਾਜ ਦੀ ਦੁੱਧ ਸਪਲਾਈ ਚੇਨ ਵੀ ਚੱਲਦੀ ਰਹੀ ਹੈ | ਇਸ ਹੌਂਸਲੇਮੰਦ ਕਦਮ ਨੇ ਹੜ੍ਹ-ਪੀੜਤ ਦੁੱਧ ਕਿਸਾਨਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਹੈ | ਮਿਲਕਫੈਡ ਨੇ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਕੋਲ 50 ਕਰੋੜ ਰੁਪਏ ਦੀ ਗ੍ਰਾਂਟ ਲਈ ਬੇਨਤੀ ਕੀਤੀ ਹੈ | ਮਨਜ਼ੂਰੀ ਤੋਂ ਬਾਅਦ ਇਹ ਸਹਾਇਤਾ ਪ੍ਰਭਾਵਿਤ ਜ਼ਿਲਿ੍ਹਆਂ 'ਚ ਪਸ਼ੂਆਂ ਲਈ ਮੁਫ਼ਤ ਚਾਰਾ ਮੁਹੱਈਆ ਕਰਵਾਉਣ 'ਚ ਵਰਤੀ ਜਾਵੇਗੀ |
ਮਿਲਕਫੈੱਡ ਪੰਜਾਬ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਦੇ ਉਪਰਾਲੇ ਤੇਜ਼ <br/>
ਅਜੀਤ ਡੈਸਕ
07-09-2025