29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਗਾਇਕ ਮਨਕੀਰਤ ਔਲਖ ਕਿਸਾਨਾਂ ਲਈ ਨਵੇਂ 10 ਟਰੈਕਟਰ ਲੈ ਕੇ ਡੇਰਾ ਬਾਬਾ ਨਾਨਕ ਪੁੱਜੇ

Ad Position 21
No active advertisement
ਅਜੀਤ ਡੈਸਕ 08-09-2025

ਕਿਹਾ, ਸਾਥੀਆਂ ਦੀ ਮਦਦ ਨਾਲ ਹੜ੍ਹ ਪੀੜਤ ਇਲਾਕਿਆਂ 'ਚ 100 ਟਰੈਕਟਰ ਦਿੱਤੇ ਜਾਣਗੇ
<br/>
ਡੇਰਾ ਬਾਬਾ ਨਾਨਕ, 7 ਸਤੰਬਰ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਦੇ ਸਰਹੱਦੀ ਇਲਾਕੇ ਅੰਦਰ ਆਏ ਭਾਰੀ ਹੜ੍ਹ ਦੀ ਤਬਾਹੀ ਨੂੰ ਵੇਖਦਿਆਂ ਪੰਜਾਬ ਦੇ ਮਸ਼ਹੂਰ ਗਾਇਕ ਤੇ ਫ਼ਿਲਮੀ ਅਦਾਕਾਰ ਮਨਕੀਰਤ ਔਲਖ ਹੜ੍ਹ ਪੀੜਤ ਕਿਸਾਨਾਂ ਦੀ ਸਹਾਇਤਾ ਲਈ ਪ੍ਰੀਤ ਕੰਪਨੀ ਦੇ ਨਵੇਂ 10 ਟਰੈਕਟਰ ਲੈ ਕੇ ਡੇਰਾ ਬਾਬਾ ਨਾਨਕ ਪੁੱਜੇ | ਇਹ ਨਵੇਂ ਟਰੈਕਟਰ ਗਲੋਬਲ ਸਿੱਖ ਸੰਸਥਾ ਨੂੰ ਸੌਂਪਣ ਤੋਂ ਬਾਅਦ ਮਨਕੀਰਤ ਔਲਖ ਨੇ ਕਿਹਾ ਕਿ ਮੈਂ ਅੱਜ ਜੋ ਕੁਝ ਵੀ ਹਾਂ, ਇਨ੍ਹਾਂ ਲੋਕਾਂ ਦੀ ਬਦੌਲਤ ਹਾਂ ਤੇ ਇਨ੍ਹਾਂ ਲੋਕਾਂ ਲਈ ਮੇਰੀ ਜਾਨ ਵੀ ਹਾਜ਼ਰ ਹੈ | ਉਨ੍ਹਾਂ ਕਿਹਾ ਕਿ ਉਹ ਅੱਜ ਆਪਣੇ ਸਾਥੀਆਂ ਸਮੇਤ 10 ਨਵੇਂ ਟਰੈਕਟਰ ਲੈ ਕੇ ਡੇਰਾ ਬਾਬਾ ਨਾਨਕ ਵਿਖੇ ਆਏ ਹਨ ਤੇ ਸਾਡੇ ਵਲੋਂ ਹੜ੍ਹ ਪੀੜਤ ਕਿਸਾਨਾਂ ਨੂੰ 100 ਟਰੈਕਟਰ ਵੰਡੇ ਜਾਣਗੇ | ਉਨ੍ਹਾਂ ਕਿਹਾ ਕਿ ਅੱਜ ਪਹਿਲੇ 10 ਟਰੈਕਟਰ ਡੇਰਾ ਬਾਬਾ ਨਾਨਕ ਵਿਖੇ ਸੇਵਾ ਨਿਭਾਅ ਰਹੀ ਗਲੋਬਲ ਸਿੱਖ ਸੰਸਥਾ ਨੂੰ ਸੌਂਪੇ ਗਏ ਹਨ ਅਤੇ 10 ਦਿਨਾਂ ਬਾਅਦ ਦੂਜੇ 10 ਟਰੈਕਟਰ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਭੂਰੀ ਵਾਲਿਆਂ ਨੂੰ ਸੌਪੇ ਜਾਣਗੇ | ਮਨਕੀਰਤ ਔਲਖ ਨੇ ਕਿਹਾ ਕਿ ਇਸ ਤੋਂ ਇਲਾਵਾ ਮੇਰੇ ਵਲੋਂ 5 ਕਰੋੜ ਰੁਪਏ ਇਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਵਾਸਤੇ ਰੱਖੇ ਗਏ ਹਨ ਅਤੇ ਮੇਰੇ ਵਲੋਂ ਆਪਣੇ ਗਾਇਕ ਤੇ ਫ਼ਿਲਮੀ ਅਦਾਕਾਰ ਭਰਾਵਾਂ ਦੇ ਸਹਿਯੋਗ ਨਾਲ ਹੜ੍ਹ ਪੀੜਤ ਪਰਿਵਾਰਾਂ ਦੀ ਵੱਧ ਤੋਂ ਵੱਧ ਮਾਲੀ ਮਦਦ ਵੀ ਕੀਤੀ ਜਾਵੇਗੀ | ਇਸ ਮੌਕੇ ਗਲੋਬਲ ਸਿੱਖ ਸੰਸਥਾ ਦੇ ਆਗੂ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਜੋ ਇਹ 10 ਟਰੈਕਟਰ ਮਨਕੀਰਤ ਔਲਖ ਵਲੋਂ ਸਾਨੂੰ ਸੌਂਪੇ ਗਏ ਹਨ, ਇਨ੍ਹਾਂ ਟਰੈਕਟਰਾਂ ਦੇ ਨਾਲ ਹੜ੍ਹ ਪ੍ਰਭਾਵਿਤ ਨੀਵੇਂ ਇਲਾਕੇ ਵਿਚੋਂ ਟਿਊਬਵੈੱਲਾਂ ਨਾਲ ਪਾਣੀ ਕੱਢਿਆ ਜਾਵੇਗਾ ਤੇ ਪਿੰਡਾਂ ਵਿਚ ਮੱਛਰ ਮਾਰਨ ਲਈ ਫੌਗਿੰਗ ਮਸ਼ੀਨਾਂ ਲਗਾ ਕੇ ਇਨ੍ਹਾਂ ਟਰੈਕਟਰਾਂ ਨਾਲ ਸਪਰੇਅ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵਲੋਂ ਆਪਣੇ ਕੋਲੋਂ ਤੇਲ ਪਾ ਕੇ ਜਿਨਾਂ ਕਿਸਾਨਾਂ ਦੀ ਜ਼ਮੀਨ ਖ਼ਰਾਬ ਹੋਈ ਹੈ, ਉਨ੍ਹਾਂ ਦੀ ਜ਼ਮੀਨ ਤੋਂ ਰੇਤਾ ਚੁੱਕਣ ਦਾ ਕੰਮ ਵੀ ਕੀਤਾ ਜਾਵੇਗਾ | ਇਸ ਮੌਕੇ ਅਦਿੱਤਿਆ ਸ਼ਰਮਾ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ, ਜੋਗਾ ਸਿੰਘ ਡੀ.ਐੱਸ.ਪੀ. ਡੇਰਾ ਬਾਬਾ ਨਾਨਕ ਤੋਂ ਇਲਾਵਾ ਮਨਕੀਰਤ ਔਲਖ ਦੇ ਸਾਥੀ ਸਿਮਰਨ ਹੁੰਦਲ, ਰੂਪ ਸੁਹਾਣਾ, ਮੋਟੀ ਢਿੱਲੋਂ, ਰਵਿੰਦਰ ਸਿੰਘ ਖ਼ਾਲਸਾ, ਮਨਜੀਤ ਫਿੱਡੂ, ਜਨਤ ਗਿੱਲ ਤੇ ਹਰਗੋਬਿੰਦ ਤੋਂ ਇਲਾਵਾ ਵੱਡੀ ਗਿਣਤੀ 'ਚ ਡੇਰਾ ਬਾਬਾ ਨਾਨਕ ਦੇ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਲਈ ਕੇਂਦਰ ਤੇ ਰਾਜ ਸਰਕਾਰ ਵਲੋਂ ਕੋਈ ਮਦਦ ਦਾ ਐਲਾਨ ਨਾ ਕਰਨਾ ਬੇਇਨਸਾਫ਼ੀ-ਭੁਪੇਸ਼ ਬਘੇਲ <br/> ਅਗਲੀ ਖ਼ਬਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
Ad Position 24