29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 08-09-2025

ਕਿਹਾ, ਜਿਨ੍ਹਾਂ ਦੇ ਘਰ ਢਹਿ ਗਏ ਹਨ, ਉਹ ਬਣਾ ਕੇ ਦਿੱਤੇ ਜਾਣਗੇ
<br/>
ਸੁਲਤਾਨਪੁਰ ਲੋਧੀ, 7 ਸਤੰਬਰ (ਨਰੇਸ਼ ਹੈਪੀ, ਥਿੰਦ)-ਹਲਕਾ ਸੁਲਤਾਨਪੁਰ ਲੋਧੀ 'ਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਤੇ ਪਾਲੀਵੁੱਡ ਅਦਾਕਾਰ ਤੇ ਗਾਇਕ ਰੋਸ਼ਨ ਪਿ੍ੰਸ ਵਲੋਂ ਮੰਡ ਬਾਊਪੁਰ ਜਦੀਦ ਦਾ ਦੌਰਾ ਕਰਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਬਾਊਪੁਰ ਦੇ ਹੜ੍ਹ ਪ੍ਰਭਾਵਿਤ ਖੇਤਰ 'ਚ ਜਿਨ੍ਹਾਂ ਲੋਕਾਂ ਦੇ ਘਰ ਪਾਣੀ ਆਉਣ ਨਾਲ ਟੁੱਟ ਗਏ ਹਨ, ਉਨ੍ਹਾਂ ਨੂੰ ਨਵੇਂ ਘਰ ਬਣਾ ਕੇ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਇਹ ਸਮਾਂ ਬੜੀ ਔਖੀ ਘੜੀ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜੀਏ | ਇਸ ਮੌਕੇ ਉਨ੍ਹਾਂ ਸੂਦ ਚੈਰਿਟੀ ਫਾਊਾਡੇਸ਼ਨ ਵਲੋਂ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਵਾਇਆ | ਇਸ ਮੌਕੇ ਸੋਨੂੰ ਸੂਦ ਦੇ ਨਾਲ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਹਲਕਾ ਇੰਚਾਰਜ ਕਾਂਗਰਸ ਪਾਰਟੀ ਮੋਗਾ ਵੀ ਹਾਜ਼ਰ ਸਨ | ਰੋਸ਼ਨ ਪਿ੍ੰਸ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਰਿਆ ਦਾ ਪਾਣੀ ਉਤਰਨ ਤੋਂ ਬਾਅਦ ਵੱਡੀ ਲੋੜ ਹੈ, ਕਿਉਂਕਿ ਉਸ ਸਮੇਂ ਕਿਸਾਨਾਂ ਨੂੰ ਆਪਣੇ ਖੇਤਾਂ ਵਿਚੋਂ ਰੇਤ ਤੇ ਮਿੱਟੀ ਕੱਢਣ ਲਈ ਵੱਡੀ ਪੱਧਰ ਤੇ ਡੀਜ਼ਲ ਅਤੇ ਉਸ ਤੋਂ ਬਾਅਦ ਬਿਜਾਈ ਲਈ ਖਾਦ ਅਤੇ ਬੀਜ ਦੀ ਵੀ ਲੋੜ ਹੋਵੇਗੀ | ਰੋਸ਼ਨ ਪਿ੍ੰਸ ਨੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਵੀ ਮੁਲਾਕਾਤ ਕੀਤੀ ਅਤੇ ਮੰਡ ਖੇਤਰ ਦੇ ਹਾਲਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਉਨ੍ਹਾਂ ਸੰਤ ਸੀਚੇਵਾਲ, ਸਰਹਾਲੀ ਸਾਹਿਬ ਸੰਪਰਦਾਇ, ਹੜ੍ਹ ਪੀੜਤ ਕਮੇਟੀ ਬਾਊਪੁਰ, ਬਾਬਾ ਬਿਧੀ ਚੰਦ ਦਲ ਸੰਪਰਦਾਇ ਤੋਂ ਇਲਾਵਾ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਗਏ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਉਨ੍ਹਾਂ ਦੀ ਟੀਮ ਵਲੋਂ ਜ਼ਰੂਰੀ ਵਸਤਾਂ ਵੀ ਲੋਕਾਂ ਨੂੰ ਵੰਡੀਆਂ ਗਈਆਂ | ਇਸ ਮੌਕੇ ਜੋਤੀ ਪ੍ਰਕਾਸ਼ ਸ਼ਰਮਾ, ਮੁਕੇਸ਼ ਪਸਰੀਚਾ, ਰਮੇਸ਼ ਮਹਿਰਾ, ਤਰੁਣ ਸੋਂਧੀ, ਕੁਲਵਿੰਦਰ ਭੰਡਾਲ, ਬਲਵਿੰਦਰ ਸਿੰਘ ਹੀਰ, ਗੁਰਜੀਤ ਕੌਰ, ਸਤਿੰਦਰ ਸਿੰਘ ਦੇਵ, ਪ੍ਰਵੀਨ ਕੁਮਾਰ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਾਇਕ ਮਨਕੀਰਤ ਔਲਖ ਕਿਸਾਨਾਂ ਲਈ ਨਵੇਂ 10 ਟਰੈਕਟਰ ਲੈ ਕੇ ਡੇਰਾ ਬਾਬਾ ਨਾਨਕ ਪੁੱਜੇ ਅਗਲੀ ਖ਼ਬਰ ਅੰਮਿ੍ਤਸਰ ਸਮੇਤ ਚਾਰ ਰੇਲਵੇ ਸਟੇਸ਼ਨਾਂ 'ਤੇ 9 ਪਲਾਸਟਿਕ ਬੋਤਲ 'ਕ੍ਰਸ਼ਿੰਗ' ਮਸ਼ੀਨਾਂ ਸਥਾਪਤ <br/>
Ad Position 24