29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਮੀਂਹ ਕਾਰਨ ਸੂਬੇ ਦੀਆਂ ਹਜ਼ਾਰਾਂ ਕਿੱਲੋਮੀਟਰ ਸੜਕਾਂ ਨੂੰ ਪੁੱਜਾ ਭਾਰੀ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 08-09-2025

ਸ਼ਿਵ ਸ਼ਰਮਾ

ਜਲੰਧਰ, 7 ਸਤੰਬਰ-ਪਿਛਲੇ ਦਿਨਾਂ 'ਚ ਪੰਜਾਬ 'ਚ ਪਏ ਭਾਰੀ ਮੀਂਹ ਤੇ ਆਏ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਹੈ ਤੇ ਇਸ ਨਾਲ ਸੂਬੇ ਦੀਆਂ ਹਜ਼ਾਰਾਂ ਕਿੱਲੋਮੀਟਰ ਸੜਕਾਂ ਨੂੰ ਵੀ ਵੱਡਾ ਨੁਕਸਾਨ ਪੁੱਜਾ ਹੈ | ਇਨ੍ਹਾਂ ਵਿਚ ਲਿੰਕ ਰੋਡ ਜਾਂ ਹੋਰ ਸੜਕਾਂ ਵੀ ਸ਼ਾਮਿਲ ਹਨ ਤੇ ਉਨ੍ਹਾਂ ਵਿਚ ਭਾਰੀ ਹੜ੍ਹਾਂ ਵਾਲੇ ਇਲਾਕੇ ਤਾਂ ਸ਼ਾਮਿਲ ਹਨ ਸਗੋਂ ਪੰਜਾਬ ਦੇ ਬਾਕੀ ਉਨ੍ਹਾਂ ਹਿੱਸਿਆਂ ਵਿਚ ਵੀ ਸੜਕਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ, ਜਿੱਥੇ ਕਿ ਲਗਾਤਾਰ ਭਾਰੀ ਬਾਰਿਸ਼ਾਂ ਹੁੰਦੀਆਂ ਰਹੀਆਂ ਹਨ | ਸੂਬੇ ਦੇ ਵਿਕਾਸ ਲਈ ਸੜਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਪਰ ਸੂਬੇ ਦੇ ਕਈ ਲੋਕਾਂ ਦਾ ਕਹਿਣਾ ਸੀ ਕਿ ਇਸ ਵਾਰ ਦੀ ਭਾਰੀ ਬਾਰਿਸ਼ ਨਾਲ ਤਾਂ ਸੜਕਾਂ ਵਿਚੋਂ ਲੁਕ ਹੀ ਨਿਕਲ ਗਈ ਹੈ ਤੇ ਜਦੋਂ ਹੁਣ ਕਈ ਥਾਵਾਂ ਤੋਂ ਪਾਣੀ ਉਤਰ ਰਿਹਾ ਹੈ ਜਾਂ ਫਿਰ ਸੜਕਾਂ ਤੋਂ ਪਾਣੀ ਉੱਤਰਿਆ ਹੈ ਤਾਂ ਹੁਣ ਸੜਕਾਂ ਵਿਚੋਂ ਲੁਕ ਅਲੱਗ ਤੇ ਬਜਰੀ ਅਲੱਗ ਹੋ ਗਈ ਹੈ | ਸੂਬੇ ਵਿਚ ਲਿੰਕ ਰੋਡਾਂ ਨੂੰ ਮੰਡੀ ਬੋਰਡ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਤੇ ਸ਼ਹਿਰੀ ਖੇਤਰਾਂ ਵਿਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਵਲੋਂ ਸੜਕਾਂ ਦਾ ਨਿਰਮਾਣ ਕੀਤਾ ਜਾਂਦਾ ਹੈ | ਹੁਣ ਜਦੋਂ ਪਾਣੀ ਉਤਰਨ ਤੋਂ ਬਾਅਦ ਜਾਂ ਫਿਰ ਸੜਕਾਂ ਤੋਂ ਪਾਣੀ ਘਟਣ ਤੋਂ ਬਾਅਦ ਸੂਬੇ ਦੇ ਕਈ ਥਾਵਾਂ 'ਤੇ ਟੋਇਆਂ ਵਾਲੀਆਂ ਸੜਕਾਂ ਨਜ਼ਰ ਆਉਣ ਲੱਗ ਪਈਆਂ ਹਨ | ਹੜ੍ਹਾਂ ਵਾਲੇ ਇਲਾਕਿਆਂ ਵਿਚ ਅਜੇ ਸਰਕਾਰਾਂ ਵਲੋਂ ਕੰਮ ਕਰਵਾਏ ਜਾਣੇ ਹਨ ਪਰ ਸੜਕਾਂ ਦੀ ਮੁਰੰਮਤ ਦਾ ਕੰਮ ਹੁਣ ਅਕਤੂਬਰ ਵਿਚ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ | ਸਰਕਾਰੀ ਵਿਭਾਗਾਂ ਵਲੋਂ ਭਾਰੀ ਬਾਰਿਸ਼ਾਂ ਤੇ ਹੜ੍ਹਾਂ ਕਰਕੇ ਖ਼ਰਾਬ ਹੋਈਆਂ ਸੜਕਾਂ ਬਾਰੇ ਅਜੇ ਸਰਵੇਖਣ ਕੀਤਾ ਜਾਣਾ ਹੈ ਤਾਂ ਉਸ ਤੋਂ ਬਾਅਦ ਹੀ ਸੜਕਾਂ ਦੇ ਨਿਰਮਾਣ ਲਈ ਫ਼ੰਡ ਜਾਰੀ ਕੀਤੇ ਜਾਣੇ ਹਨ | ਇਸ ਵਾਰ ਭਾਰੀ ਬਾਰਿਸ਼ਾਂ ਕਰਕੇ ਨਾ ਸਿਰਫ਼ ਸਟੇਟ ਹਾਈਵੇ ਨੂੰ ਸਗੋਂ ਕਈ ਇਲਾਕਿਆਂ ਵਿਚ ਤਾਂ ਰਾਸ਼ਟਰੀ ਰਾਜ ਮਾਰਗ 'ਤੇ ਵੀ ਕਈ ਥਾਵਾਂ 'ਤੇ ਨੁਕਸਾਨ ਹੋਇਆ ਹੈ ਜਿਨ੍ਹਾਂ ਦੀ ਹੁਣ ਕੰਪਨੀਆਂ ਵਲੋਂ ਮੁਰੰਮਤ ਕੀਤੀ ਜਾਣੀ ਹੈ | ਇਸ ਵਾਰ ਦੀਆਂ ਲਗਾਤਾਰ ਤੇ ਭਾਰੀ ਬਾਰਿਸ਼ਾਂ ਨਾਲ ਹਾਈਵੇ ਨੂੰ ਵੀ ਕਈ ਥਾਵਾਂ ਤੋਂ ਨੁਕਸਾਨ ਪੁੱਜਾ ਹੈ ਕਿਉਂਕਿ ਇਸ ਦੀਆਂ ਸਾਈਡਾਂ ਤੋਂ ਮਿੱਟੀ ਧਸ ਜਾਣ ਦੇ ਮਾਮਲੇ ਇਨ੍ਹਾਂ ਬਰਸਾਤਾਂ ਵਿਚ ਸਾਹਮਣੇ ਆਏ ਹਨ | ਉਂਜ ਸੜਕਾਂ ਬਣਾਉਣ ਵਾਲੇ ਮਾਹਿਰਾਂ ਦਾ ਵੀ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਬਾਰਿਸ਼ਾਂ ਕਰਕੇ ਸੜਕਾਂ ਨੂੰ ਵੀ ਭਾਰੀ ਨੁਕਸਾਨ ਪੱੁਜਾ ਹੈ ਕਿਉਂਕਿ ਇੱਕ ਤਾਂ ਬਾਰਿਸ਼ਾਂ ਲਗਾਤਾਰ ਪਈਆਂ ਹਨ ਸਗੋਂ ਦੂਜੇ ਪਾਸੇ ਕਈ ਵਾਰ ਪੂਰੇ ਮਾਪਦੰਡਾਂ ਪੂਰੇ ਨਾ ਹੋਣ ਕਰਕੇ ਕਈ ਸੜਕਾਂ 'ਤੇ ਪਾਣੀ ਨਿਕਾਸੀ ਜਲਦੀ ਨਾ ਹੋਣ ਕਰਕੇ ਵੀ ਸੜਕਾਂ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ | ਕੌਮੀ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਦੇ ਸਰਕਾਰੀ ਵਿਭਾਗਾਂ ਵਲੋਂ ਸੜਕਾਂ ਨੂੰ ਪੁੱਜੇ ਨੁਕਸਾਨ ਬਾਰੇ ਜਾਇਜ਼ਾ ਲੈਣ ਤੋਂ ਬਾਅਦ ਆਉਣ ਵਾਲੇ ਸਮੇਂ ਵਿਚ ਤੈਅ ਸਮੇਂ ਵਿਚ ਬਰਸਾਤਾਂ ਕਰਕੇ ਖ਼ਰਾਬ ਹੋਈਆਂ ਸੜਕਾਂ ਦੀ ਮੁਰੰਮਤ ਕਰਨਾ ਜਾਂ ਫਿਰ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਬਣਾਉਣਾ ਵੀ ਵੱਡੀ ਚੁਣੌਤੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਇਯਾਲੀ ਨੇ ਵੱਖ-ਵੱਖ ਸਮਗੱਰੀ ਨਾਲ ਭਰੇ 5 ਟਰੱਕ ਮਾਝੇ ਲਈ ਕੀਤੇ ਰਵਾਨਾ <br/> ਅਗਲੀ ਖ਼ਬਰ ਸ਼ਰਧਾਂਜਲੀ ਸਮਾਗਮ 'ਤੇ ਵਿਸ਼ੇਸ਼ ਨਾਮਵਰ ਸਿੱਖ ਚਿੰਤਕ ਤੇ ਸਾਹਿਤਕਾਰ ਦਿਲਜੀਤ ਸਿੰਘ ਬੇਦੀ <br/>
Ad Position 24