ਅਮੇਠੀ 'ਚ ਨਾਬਾਲਗਾ ਨਾਲ ਜਬਰ ਜਨਾਹ, ਮਾਮਲਾ ਦਰਜ
ਅਜੀਤ ਡੈਸਕ
08-09-2025
ਅਮੇਠੀ (ਯੂਪੀ), 7 ਸਤੰਬਰ (ਪੀ. ਟੀ. ਆਈ.)-ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਇਕ ਪਿੰਡ 'ਚ ਇਕ 13 ਸਾਲਾ ਦਲਿਤ ਲੜਕੀ ਨਾਲ ਕਥਿਤ ਤੌਰ 'ਤੇ ਇਕ ਵਿਅਕਤੀ ਨੇ ਜਬਰ ਜਨਾਹ ਕੀਤਾ, ਜਿਸ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ | ਦੋਸ਼ੀ, ਜੋ ਕਿ ਲੜਕੀ ਦੇ ਪਿੰਡ ਦਾ ਹੀ ਹੈ, ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ | ਪੁਲਿਸ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ ਨੂੰ ਦੋਸ਼ੀ ਨੇ ਲੜਕੀ ਨੂੰ ਉਸ ਦੇ ਘਰੋਂ ਬਾਹਰ ਬੁਲਾਇਆ ਤੇ ਬਾਜ਼ਾਰ ਸ਼ੁਕੁਲ ਥਾਣਾ ਖੇਤਰ ਦੇ ਪਿੰਡ 'ਚ ਉਸ ਨਾਲ ਜਬਰ ਜਨਾਹ ਕੀਤਾ | ਉਸ ਆਦਮੀ ਨੇ ਆਪਣੇ ਇਸ ਕਾਰੇ ਦੀ ਵੀਡੀਓ ਵੀ ਬਣਾਈ | ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਵੀਡੀਓ ਵਾਇਰਲ ਕਰ ਦੇਵੇਗਾ ਤੇ ਲੜਕੀ ਨੂੰ ਮਾਰ ਦੇਵੇਗਾ | ਹਾਲਾਂਕਿ ਉਨ੍ਹਾਂ ਕਿਹਾ ਕਿ ਲੜਕੀ ਨੇ ਘਰ ਵਾਪਸ ਆਉਣ ਤੋਂ ਬਾਅਦ ਆਪਣੀ ਮਾਂ ਨੂੰ ਆਪਣੀ ਪਰੇਸ਼ਾਨੀ ਦੱਸੀ |