29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਸਾਬਕਾ ਆਰ.ਜੇ.ਡੀ. ਵਿਧਾਇਕ ਨੇ ਤੇਜਸਵੀ ਦੀ ਪਤਨੀ ਵਿਰੁੱਧ ਕੀਤੀਆਂ ਅਪਮਾਨਜਨਕ ਟਿੱਪਣੀਆਂ

Ad Position 21
No active advertisement
ਅਜੀਤ ਡੈਸਕ 08-09-2025
ਨਵਾਦਾ (ਬਿਹਾਰ), 7 ਸਤੰਬਰ (ਪੀ. ਟੀ. ਆਈ.)-ਪਾਰਟੀ ਤੋਂ ਨਾਤਾ ਤੋੜ ਚੁੱਕੇ ਆਰ.ਜੇ.ਡੀ. ਦੇ ਸਾਬਕਾ ਵਿਧਾਇਕ ਰਾਜ ਬੱਲਭ ਯਾਦਵ ਨੇ ਐਤਵਾਰ ਨੂੰ ਪਾਰਟੀ ਦੇ ਅਸਲ ਨੇਤਾ ਤੇਜਸਵੀ ਯਾਦਵ ਦੀ ਪਤਨੀ ਬਾਰੇ ਅਪਮਾਨਜਨਕ ਟਿੱਪਣੀਆਂ ਕਰਕੇ ਵਿਵਾਦ ਛੇੜ ਦਿੱਤਾ ਹੈ | ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਸਾਬਕਾ ਵਿਧਾਇਕ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, 'ਤੇਜਸਵੀ ਯਾਦਵ ਬਿਹਾਰ ਦੇ ਯਾਦਵਾਂ ਕੋਲੋਂ ਵੋਟਾਂ ਮੰਗਦੇ ਹਨ, ਪਰ ਉਨ੍ਹਾਂ ਨੂੰ ਇਸ ਭਾਈਚਾਰੇ ਦੀ ਕੋਈ ਕੁੜੀ ਆਪਣੀ ਪਤਨੀ ਬਣਨ ਦੇ ਯੋਗ ਨਹੀਂ ਮਿਲੀ | ਹੋ ਸਕਦਾ ਹੈ ਕਿ ਉਹ ਜਰਸੀ ਗਾਂ ਦੀ ਭਾਲ ਕਰ ਰਹੇ ਹੋਣ |' ਇਨ੍ਹਾਂ ਟਿੱਪਣੀਆਂ ਨੇ ਪਾਰਟੀ ਵਰਕਰਾਂ 'ਚ ਗੁੱਸਾ ਪੈਦਾ ਕਰ ਦਿੱਤਾ ਤੇ ਨਵਾਦਾ ਦੇ ਸਦਭਾਵਨਾ ਚੌਕ 'ਚ ਰਾਜਬੱਲਭ ਯਾਦਵ ਦਾ ਪੁਤਲਾ ਸਾੜਿਆ |

Ad Position 22
No active advertisement
ਪਿਛਲੀ ਖ਼ਬਰ ਰੂਸ ਵਲੋਂ ਯੂਕਰੇਨ 'ਤੇ 800 ਡਰੋਨਾਂ ਨਾਲ ਸਭ ਤੋਂ ਵੱਡਾ ਹਮਲਾ-2 ਮੌਤਾਂ ਅਗਲੀ ਖ਼ਬਰ ਅਮੇਠੀ 'ਚ ਨਾਬਾਲਗਾ ਨਾਲ ਜਬਰ ਜਨਾਹ, ਮਾਮਲਾ ਦਰਜ
Ad Position 24