ਕੀਵ, 7 ਸਤੰਬਰ (ਏ ਪੀ)-ਰੂਸ ਨੇ ਯੂਕਰੇਨ ਦੀ ਰਾਜਧਾਨੀ 'ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਸ ਕਾਰਨ 2 ਵਿਅਕਤੀ ਮਾਰੇ ਗਏ ਅਤੇ ਇਕ ਸਰਕਾਰੀ ਪ੍ਰਮੁੱਖ ਇਮਾਰਤ 'ਤੇ ਧੂੰਆਂ ਹੀ ਧੂੰਆਂ ਨਜ਼ਰ ਆਇਆ | ਇਹ ਯੁੱਧ ਦਾ ਸਭ ਤੋਂ ਵੱਡਾ ਹਵਾਈ ਹਮਲਾ ਦੱਸਿਆ ਜਾ ਰਿਹਾ ਹੈ | ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਰੂਸ ਨੇ ਯੂਕਰੇਨ 'ਤੇ 805 ਡਰੋਨਾਂ ਨਾਲ ਇਹ ਹਮਲਾ ਕੀਤਾ | ਯੂਕਰੇਨ ਦੀ ਹਵਾਈ ਫੌਜ ਦੇ ਬੁਲਾਰੇ ਯੂਰੀ ਇਹਨਾਤ ਨੇ ਦੱਸਿਆ ਕਿ ਐਤਵਾਰ ਨੂੰ ਕੀਤਾ ਗਿਆ ਇਹ ਹਮਲਾ ਯੁੱਧ ਸ਼ੁਰੂ ਹੋਣ ਤੋਂ ਬਾਅਦ ਦਾ ਸਭ ਤੋਂ ਵੱਡਾ ਹਮਲਾ ਹੈ | ਰੁੂਸ ਨੇ ਵੱਖ-ਵੱਖ ਤਰ੍ਹਾਂ ਦੀਆਂ 13 ਮਿਜ਼ਾਈਲਾਂ ਦਾ ਇਸਤੇਮਾਲ ਕੀਤਾ ਹੈ | ਹਵਾਈ ਫੌਜ ਦੇ ਇਕ ਬਿਆਨ ਅਨੁਸਾਰ ਯੂਕਰੇਨ ਨੇ 747 ਡਰੋਨਾਂ ਤੇ 4 ਮਿਜ਼ਾਈਲਾਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ | ਯੂਕਰੇਨ ਦੇ 37 ਟਿਕਾਣਿਅ ਾਂ 'ਤੇ 9 ਮਿਜ਼ਾਈਲਾਂ ਤੇ 56 ਡਰੋਨ ਹਮਲੇ ਕੀਤੇ ਗਏ ਹਨ | ਤਬਾਹ ਕੀਤੀਆਂ ਗਈਆਂ ਮਿਜ਼ਾਈਲਾਂ ਤੇ ਡਰੋਨਾਂ ਦਾ ਮਲਬਾ 8 ਟਿਕਾਣਿਆਂ 'ਤੇ ਡਿੱਗਾ ਹੈ | ਕੀਵ 'ਚ ਮੰਤਰੀਆਂ ਦੀ ਇਕ ਇਮਾਰਤ ਦੀ ਛੱਤ ਤੋਂ ਉੱਠ ਰਹੇ ਧੂੰਏਾ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗਾ ਹੈ, ਪਰ ਰੂਸ ਵਲੋਂ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਤੋਂ ਟਾਲਾ ਹੀ ਵੱਟਿਆ ਜਾ ਰਿਹਾ ਹੈ | ਯੁੂਕਰੇਨ ਦੇ ਅਧਿਕਾਰੀਆਂ ਅਨੁਸਾਰ ਇਸ ਹਮਲੇ 'ਚ 2 ਵਿਅਕਤੀ ਮਾਰੇ ਗਏ ਹਨ ਤੇ 15 ਹੋਰ ਜ਼ਖ਼ਮੀ ਹੋਏ ਹਨ |