29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਤਾਲਿਬਾਨ ਦੀਆਂ ਧਾਰਮਿਕ ਪਾਬੰਦੀਆਂ ਨੇ ਭੁਚਾਲ ਪ੍ਰਭਾਵਿਤ ਅਫ਼ਗਾਨ ਔਰਤਾਂ ਦੀ ਰੋਕੀ ਮਦਦ <br/>

Ad Position 21
No active advertisement
ਅਜੀਤ ਡੈਸਕ 08-09-2025

ਅੰਮਿ੍ਤਸਰ, 7 ਸਤੰਬਰ (ਸੁਰਿੰਦਰ ਕੋਛੜ)-ਹਾਲ ਹੀ 'ਚ ਅਫ਼ਗਾਨਿਸਤਾਨ ਵਿਚ ਆਏ ਭਿਆਨਕ ਭੁਚਾਲ ਨਾਲ ਹਜ਼ਾਰਾਂ ਲੋਕਾਂ ਨੂੰ ਭਾਰੀ ਜਾਨੀ ਤੇ ਮਾਲੀ ਨੁਕਸਾਨ ਪਹੁੰਚਿਆ | ਹਾਲਾਂਕਿ, ਇਸ ਕੁਦਰਤੀ ਆਫ਼ਤ ਦੌਰਾਨ ਅਫ਼ਗਾਨ ਔਰਤਾਂ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ | ਮੀਡੀਆ ਰਿਪੋਰਟਾਂ ਅਨੁਸਾਰ ਤਾਲਿਬਾਨ ਦੀਆਂ ਸਖ਼ਤ ਸੱਭਿਆਚਾਰਕ ਅਤੇ ਧਾਰਮਿਕ ਪਾਬੰਦੀਆਂ ਕਾਰਨ ਔਰਤਾਂ ਨੂੰ ਰਾਹਤ ਪ੍ਰਦਾਨ ਕਰਨਾ ਲਗਭਗ ਅਸੰਭਵ ਹੋ ਗਿਆ ਹੈ | ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭੁਚਾਲ ਤੋਂ ਤਿੰਨ ਦਿਨ ਬਾਅਦ ਵੀ ਔਰਤਾਂ ਤੱਕ ਮਦਦ ਨਹੀਂ ਪਹੁੰਚੀ ਹੈ | ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਦੇ ਦੂਜੇ ਮਰਦਾਂ ਨਾਲ ਸੰਪਰਕ ਨਾ ਕਰਨ ਦੇ ਸਖ਼ਤ ਨਿਰਦੇਸ਼ਾਂ ਕਾਰਨ ਪੁਰਸ਼ ਬਚਾਅ ਕਰਮਚਾਰੀ ਔਰਤਾਂ ਦੀ ਮਦਦ ਨਹੀਂ ਕਰ ਪਾ ਰਹੇ ਹਨ | ਇਸ ਕਾਰਨ ਬਹੁਤ ਸਾਰੀਆਂ ਜ਼ਖ਼ਮੀ ਔਰਤਾਂ ਮਲਬੇ ਹੇਠ ਫਸੀਆਂ ਰਹੀਆਂ ਅਤੇ ਸਮੇਂ ਸਿਰ ਉਨ੍ਹਾਂ ਨੂੰ ਇਲਾਜ ਨਹੀਂ ਮਿਲ ਸਕਿਆ | ਨਤੀਜੇ ਵਜੋਂ, ਕੁਝ ਦੀ ਮੌਤ ਹੋ ਗਈ ਅਤੇ ਕੁਝ ਸੰਘਰਸ਼ ਕਰਦੀਆਂ ਰਹੀਆਂ | ਇਸ ਆਫ਼ਤ 'ਚ ਜੂਝ ਰਹੀਆਂ ਔਰਤਾਂ 'ਚੋਂ ਕੁਨਾਰ ਪ੍ਰਾਂਤ ਦੇ ਅੰਦਾਰਲੂਕਾਕ ਪਿੰਡ ਦੀ ਰਹਿਣ ਵਾਲੀ 19 ਸਾਲਾ ਆਇਸ਼ਾ ਨੇ ਭੁਚਾਲ ਤੋਂ ਬਾਅਦ ਭਿਆਨਕ ਦਿ੍ਸ਼ ਨੂੰ ਯਾਦ ਕਰਦਿਆਂ ਦੱਸਿਆ ਕਿ ਔਰਤਾਂ ਦੀ ਮਦਦ ਲਈ ਕੋਈ ਨਹੀਂ ਆਇਆ ਅਤੇ ਕਿਸੇ ਨੇ ਇਹ ਵੀ ਨਹੀਂ ਪੁੱਛਿਆ ਕਿ ਸਾਨੂੰ ਕੀ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਤੇ ਮੀਂਹਾਂ ਨੇ ਸੂਬੇ ਦੇ ਪੋਲਟਰੀ ਉਦਯੋਗ ਨੂੰ ਲਗਾਈ ਵੱਡੀ ਢਾਹ <br/> ਅਗਲੀ ਖ਼ਬਰ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ <br/>
Ad Position 24