ਰਾੜਾ ਸਾਹਿਬ, 7 ਸਤੰਬਰ (ਸੁਖਵੀਰ ਸਿੰਘ ਚਣਕੋਈਆਂ/ਪ੍ਰੀਤਮ ਸਿੰਘ ਮੁਕੰਦਪੁਰੀ)-ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਤਮਸਤਕ ਹੋਏ | ਉਨ੍ਹਾਂ ਨਾਲ ਮੀਤ ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਸਰਪੰਚ ਮਨਦੀਪ ਸਿੰਘ ਪੰਨੂ ਕਟਾਹਰੀ, ਡਾ. ਸਰਬਜੀਤ ਸਿੰਘ ਵੀ ਸਨ | ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੰਤ ਬਲਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਸੰਪ੍ਰਦਾਇ ਦੇ ਨਵੇਂ ਮੁਖੀ ਸੰਤ ਬਾਬਾ ਅਮਰ ਸਿੰਘ ਸਮੇਤ ਸਮੂਹ ਟਰੱਸਟ ਮੈਂਬਰਾਂ ਤੇ ਸੇਵਾਦਾਰਾਂ ਤੇ ਮਹਾਂਪੁਰਸ਼ਾਂ ਦੇ ਭੈਣ-ਭਰਾਵਾਂ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸੰਤ ਬਲਜਿੰਦਰ ਸਿੰਘ ਨੇ ਜਿਥੇ ਪੰਜਾਬ ਦੀ ਧਰਤੀ 'ਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ, ਉਥੇ ਹੀ ਉਨ੍ਹਾਂ ਦੇਸ਼ਾਂ-ਵਿਦੇਸ਼ਾਂ ਵਿਚ ਜਾ ਕੇ ਵੀ ਸਿੱਖੀ ਦਾ ਪ੍ਰਸਾਰ ਤੇ ਪ੍ਰਚਾਰ ਕੀਤਾ | ਇਸ ਮੌਕੇ ਗੁਰਦੁਆਰਾ ਰਾੜਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਬਲਦੇਵ ਸਿੰਘ, ਗਿਆਨੀ ਅਜਵਿੰਦਰ ਸਿੰਘ, ਬਾਬਾ ਰੋਸ਼ਨ ਸਿੰਘ ਧਬਲਾਨ, ਬਾਬਾ ਗੁਰਮੁੱਖ ਆਲੋਵਾਲ, ਸਟੇਜ ਸਕੱਤਰ ਭਾਈ ਰਣਧੀਰ ਸਿੰਘ ਢੀਂਡਸਾ, ਭਾਈ ਮਨਿੰਦਰਜੀਤ ਸਿੰਘ ਬੈਨੀਪਾਲ, ਭਾਈ ਗੁਰਨਾਮ ਸਿੰਘ ਅੜੈਚਾ, ਭਾਈ ਮਲਕੀਤ ਸਿੰਘ ਪਨੇਸਰ, ਬਾਬਾ ਅਮਰ ਸਿੰਘ ਕਥਾਵਾਚਕ, ਪਿ੍ੰਸੀਪਲ ਗੁਰਨਾਮ ਸਿੰਘ ਚੰਡੀਗੜ੍ਹ, ਐਡਵੋਕੇਟ ਭਵਪ੍ਰੀਤ ਸਿੰਘ ਮੰੂਡੀ, ਕਮਿੱਕਰ ਸਿੰਘ ਕਾਲਾ ਕਟਾਹਰੀ, ਜਗਵੰਤ ਸਿੰਘ ਜੱਗੀ, ਅਮਰ ਸਿੰਘ ਮਲੇਰਕੋਟਲਾ, ਮਹਾਂਪੁਰਸ਼ਾਂ ਦੇ ਭਰਾ ਭਾਈ ਗੁਰਦੀਪ ਸਿੰਘ (ਅਮਰੀਕਾ) ਅਤੇ ਭਾਈ ਗੋਬਿੰਦਰ ਸਿੰਘ, ਭੈਣ ਬੀਬੀ ਜਸਵਿੰਦਰ ਕੌਰ (ਅਮਰੀਕਾ), ਬੀਬੀ ਸਤਵਿੰਦਰ ਕੌਰ ਅਤੇ ਹਰਵਿੰਦਰ ਕੌਰ (ਅਮਰੀਕਾ), ਮਾਸਟਰ ਬਲਜਿੰਦਰ ਸਿੰਘ ਜੀਰਖ ਆਦਿ ਤੋਂ ਇਲਾਵਾ ਡੀ. ਐਸ. ਪੀ ਪਾਇਲ ਹੇਮੰਤ ਮਲਹੋਤਰਾ, ਐਸ. ਐਚ. ਓ. ਪਾਇਲ ਸੰਦੀਪ ਕੁਮਾਰ, ਐਸ. ਐਚ. ਓ. ਖੰਨਾ ਸਤਨਾਮ ਸਿੰਘ ਤੇ ਏ. ਐਸ. ਆਈ. ਸੁਰਜੀਤ ਸਿੰਘ, ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ |
ਕੁਲਤਾਰ ਸਿੰਘ ਸੰਧਵਾਂ ਵਲੋਂ ਸੰਤ ਬਲਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ <br/>
ਅਜੀਤ ਡੈਸਕ
08-09-2025