29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਫ਼ਿਰੋਜ਼ਪੁਰ ਨੇੜਿਉਂ ਹੜ੍ਹ ਦੇ ਪਾਣੀ 'ਚ ਰੁੜ ਕੇ ਆਈ ਨੌਜਵਾਨ ਦੀ ਲਾਸ਼ ਬਰਾਮਦ

Ad Position 21
No active advertisement
ਅਜੀਤ ਡੈਸਕ 08-09-2025
ਫ਼ਿਰੋਜ਼ਪੁਰ, 7 ਸਤੰਬਰ (ਗੁਰਿੰਦਰ ਸਿੰਘ)-ਦਰਿਆ ਸਤਲੁਜ ਵਿਚ ਆਏ ਹੜ੍ਹਾਂ ਦੌਰਾਨ ਅੱਜ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੋ ਕੇ ਤੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਦਰਿਆ ਦੇ ਵਹਿੰਦੇ ਪਾਣੀ ਵਿਚ ਕਲਾਲੀ ਬੂਟੀ ਵਿਚ ਫਸੀ ਇਹ ਲਾਸ਼ ਦੇਖੀ ਤੇ ਇਸ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਪਿੰਡ ਵਾਸੀਆਂ ਦੱਸਿਆ ਕਿ ਮਿ੍ਤਕ ਦੇ ਹਲਕੀ ਦਾੜ੍ਹੀ ਤੇ ਹੱਥ ਵਿਚ ਚਾਂਦੀ ਦਾ ਬਰੈਸਲੈਟ ਪਾਇਆ ਹੋਇਆ ਹੈ | ਸਰਹੱਦੀ ਚੌਕੀ ਬਾਰੇ ਕੇ ਦੇ ਇੰਚਾਰਜ ਏ.ਐਸ.ਆਈ ਸੁਖਬੀਰ ਸਿੰਘ ਬਾਠ ਨੇ ਦੱਸਿਆ ਕਿ ਬਿਆਸ ਵਾਲੇ ਪਾਸਿਉਂ ਰੁੜ੍ਹ ਕੇ ਆਈ ਲਗਦੀ ਇਹ ਅਣਪਛਾਤੀ ਲਾਸ਼ ਗੱਟੀ ਰਾਜੋ ਕੇ ਪੁਲ ਹੇਠਾਂ ਅੜੀ ਹੋਈ ਸੀ ਜਿਸ ਨੂੰ ਕਬਜ਼ੇ ਵਿਚ ਲੈ ਕੇ ਲਾਸ਼ ਦੀ ਸ਼ਨਾਖ਼ਤ ਕਰਨ ਲਈ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਟੇਂਡੀ ਵਾਲਾ ਪਿੰਡ 'ਚ ਹਾਲਾਤ ਹਾਲੇ ਵੀ ਨਾਜ਼ੁਕ, ਮੁੜ ਪਈ ਬਰਸਾਤ ਨੇ ਵਧਾਈ ਚਿੰਤਾ ਅਗਲੀ ਖ਼ਬਰ ਕੁਲਤਾਰ ਸਿੰਘ ਸੰਧਵਾਂ ਵਲੋਂ ਸੰਤ ਬਲਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ <br/>
Ad Position 24