22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪੰਜਾਬ ਭਰ ਤੋਂ ਕਿਸਾਨਾਂ ਨੇ ਆ ਕੇ ਰੱਖੜਾ ਕੈਂਪ ਤੋਂ ਕਣਕ ਦੀਆਂ ਨਵੀਂਆਂ ਕਿਸਮਾਂ ਦੇ ਬੀਜ ਖਰੀਦੇ <br/>

Ad Position 21
No active advertisement
ਅਜੀਤ ਡੈਸਕ 24-09-2025

ਰੱਖੜਾ (ਪਟਿਆਲਾ), 23 ਸਤੰਬਰ (ਭਗਵਾਨ ਦਾਸ)-ਅੱਜ ਰੱਖੜਾ ਵਿਖੇ ਭਾਰਤੀ ਖੇਤੀ ਖੋਜ ਸੰਸਥਾਨ (ਆਈ.ਸੀ.ਏ.ਆਰ.) ਦੇ ਸਹਿਯੋਗ ਨਾਲ ਲਗਾਏ ਕਿਸਾਨ ਕੈਂਪ 'ਚ ਪੰਜਾਬ ਭਰ ਤੋਂ ਚੁਣਵੇਂ ਕਿਸਾਨ ਆ ਕੇ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਆਈ.ਏ.ਆਰ.ਸੀ. ਵਲੋਂ ਵਿਕਸਿਤ ਕੀਤੀਆਂ ਗਈਆਂ ਦੂਜੀਆਂ ਕਿਸਮਾਂ ਨਾਲੋਂ ਵੱਧ ਝਾੜ ਦੇਣ ਵਾਲੀਆਂ ਐਚ.ਡੀ. 3385 ਅਤੇ ਐਚ.ਡੀ. 3386 ਕਣਕ ਦੇ ਬੀਜ ਵਧ ਚੜ੍ਹ ਕੇ ਖਰੀਦੇ | ਆਈ.ਏ.ਆਰ.ਸੀ. ਦੇ ਜੇਨੈਟਿਕਸ ਡਵੀਜ਼ਨ ਦੇ ਸੀਨੀਅਰ ਪ੍ਰਮੁੱਖ ਵਿਗਿਆਨੀ ਅਤੇ ਰਾਸ਼ਟਰੀ ਫਾਈਟੋਟ੍ਰੋਨ ਦੇ ਮੁੱਖੀ ਇੰਚਾਰਜ ਡਾ. ਅਕਸ਼ੇ ਤਾਲੁਕਦਾਰ ਨੇ ਪੰਜਾਬ ਦੇ ਕਿਸਾਨਾਂ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਉਹ ਸਭ ਤੋਂ ਪਹਿਲਾਂ ਨਵਾਂ ਵਿਗਿਆਨ ਤੇ ਫ਼ਸਲਾਂ ਦੀਆਂ ਨਵੀਆਂ ਵਿਕਸਿਤ ਕੀਤੀਆਂ ਕਿਸਮਾਂ ਨੂੰ ਅਪਣਾਉਂਦੇ ਹਨ | ਡਾ. ਤਾਲੁਕਦਾਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅਗਲੇ ਮਹੀਨੇ 3 ਅਕਤੂਬਰ ਤੋਂ ਆਈ.ਏ.ਆਰ.ਸੀ. ਦੇ ਵਿਗਿਆਨੀ ਪੰਜਾਬ ਦੇ ਪਿੰਡਾਂ 'ਚ ਜਾ ਕੇ ਗਿਆਨ ਵਿਗਿਆਨ ਕਿਸਾਨਾਂ ਨੂੰ ਪ੍ਰਦਾਨ ਕਰਨਗੇ | ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਈ.ਏ.ਆਰ.ਸੀ. ਜੈਨੇਟਿਕਸ ਡਵੀਜ਼ਨ ਦੇ ਮੁੱਖੀ ਡਾ. ਗੋਪਾਲਾ ਕ੍ਰਿਸ਼ਨਨ ਐਸ. ਨੇ ਕਿਹਾ ਕਿ ਜੋ ਪੰਜਾਬ ਦੇ ਕਿਸਾਨ ਪੂਸਾ 44 ਕਿਸਮ ਜਿਹੀ ਕੋਈ ਝੋਨੇ ਦੀ ਕਿਸਮ ਚਾਹੁੰਦੇ ਹਨ, ਜਿਸ ਦੀ ਪਾਣੀ ਦੀ ਲੋੜ ਅਤੇ ਸਮਾਂ ਘੱਟ ਹੋਵੇ ਤਾਂ ਪੂਸਾ 2090 ਤੇ ਪੂਸਾ 1824 ਉਨ੍ਹਾਂ ਦੀ ਝੋਲੀ 'ਚ ਪਾ ਦਿੱਤੀਆਂ ਗਈਆਂ ਹਨ | ਇਸ ਮੌਕੇ ਅਗ੍ਹਾਂਵਧੂ ਕਿਸਾਨਾਂ ਅਤੇ ਐਸੋਸੀਏਸ਼ਨ ਦੇ ਡਾਇਰੈਕਟਰਾਂ ਜਿਨ੍ਹਾਂ 'ਚ ਪ੍ਰਤਾਪ ਸਿੰਘ, ਗੁਰਬਚਨ ਸਿੰਘ ਅਤੇ ਨੋਨੀਹਾਲ ਸਿੰਘ ਸੋਢੀ ਨੇ ਵੀ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ | ਡਾ. ਸਵਰਨ ਸਿੰਘ ਮਾਨ ਡਿਪਟੀ ਡਾਇਰੈਕਟਰ ਬਾਗ਼ਬਾਨੀ (ਸੇਵਾ ਮੁਕਤ) ਨੇ ਸਬਜ਼ੀਆਂ ਤੇ ਫ਼ਲਾਂ ਦੀ ਕਾਸ਼ਤ ਸੰਬੰਧੀ ਜਾਣਕਾਰੀ ਦਿੱਤੀ | ਯੂ.ਪੀ.ਐਲ. ਦੇ ਸੀਨੀਅਰ ਟੈਰੀਟੀ ਮੈਨੇਜ਼ਰ ਆਰਤਿਮ ਗੁਪਤਾ ਨੇ ਪ੍ਰਧਾਨ ਪਿ੍ਤਪਾਲ ਕੌਰ ਤੋਂ ਇਕ ਅਮਰੂਦ ਦਾ ਬੂਟਾ ਲਗਵਾ ਕੇ ਐਸੋਸੀਏਸ਼ਨ ਨੂੰ ਬਾਗ਼ਬਾਨਾੀ ਦਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਆ | ਇਸ ਮੌਕੇ ਖੇਤੀ ਸਮਗਰੀ ਦੇ ਮੁੱਖ ਡਿਸਟ੍ਰੀਬਿਊਟਰ ਪਵਨ ਕੁਮਾਰ ਬਾਂਸਲ (ਟੋਨੀ), ਰਾਕੇਸ਼ ਕੁਮਾਰ ਬਾਂਸਲ ਡੀ.ਐਸ. ਐਗਰੋ, ਗੁਰਮੇਲ ਸਿੰਘ ਗਹਿਲਾਂ ਅਤੇ ਆਈ.ਏ.ਆਰ.ਸੀ. ਦੇ ਹਰੀ ਵਿਜੈ ਤੇਜਾ ਤੇ ਟਾਟਾ ਤੋਂ ਪ੍ਰਤੀਨਿਧ ਸਾਹਿਲ ਸਿੰਗਲਾ ਵੀ ਕੈਂਪਸ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਸਿੱਖ ਇਤਿਹਾਸ ਨੂੰ ਦਰਸਾਉਂਦੇ ਪੰਜ ਧਾਰਮਿਕ ਮਾਡਲ ਫਿਲਪੀਨ ਦੀ ਧਰਤੀ 'ਤੇ ਸਿੱਖ ਅਜਾਇਬਘਰ 'ਚ ਕੀਤੇ ਜਾਣਗੇ ਸੁਸ਼ੋਭਿਤ ਅਗਲੀ ਖ਼ਬਰ ਆਜ਼ਮ ਖਾਨ ਲਗਭਗ ਦੋ ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ, ਸਮਰਥਕਾਂ ਨੇ ਕੀਤਾ ਭਰਵਾਂ ਸਵਾਗਤ <br/>
Ad Position 24