ਜਲੰਧਰ, 24 ਸਤੰਬਰ (ਜਸਪਾਲ ਸਿੰਘ)-ਪੰਜਾਬ ਰਾਜ ਵੈਟਰਨਰੀ ਇੰਸਪੈਕਟਰਸ ਐਸੋਸੀਏਸ਼ਨ ਦੀ ਰਾਜ ਪੱਧਰੀ ਇਕੱਤਰਤਾ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਤੇ ਸੂਬਾ ਸਕੱਤਰ ਪਰਮਜੀਤ ਸਿੰਘ ਸੋਹੀ ਦੀ ਅਗਵਾਈ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਬਾਸੀ ਕਿਹਾ ਕਿ ਕੁਦਰਤੀ ਆਫ਼ਤ ਹੜ੍ਹਾਂ ਦÏਰਾਨ ਵੈਟਰਨਰੀ ਇੰਸਪੈਕਟਰਾਂ ਵਲੋਂ ਬਣਦੀ ਡਿਊਟੀ ਬਾਖੂਬੀ ਨਿਭਾਈ ਗਈ, ਹੁਣ ਪਿੱਤਰੀ ਸਟੇਸ਼ਨਾਂ ਤੋਂ ਦੂਰ ਪਰਾਲੀ ਸਾੜਨ ਤੋਂ ਕਿਸਾਨਾਂ ਨੂੰ ਰੋਕਣ ਲਈ ਗੈਰ-ਵਿਭਾਗੀ ਡਿਊਟੀ ਸਹਿਣ ਨਹੀਂ ਹੋਵੇਗੀ, ਕਿਉਂਕਿ ਭਾਰਤ ਸਰਕਾਰ ਦੇ ਹੁਕਮਾਂ ਹੇਠ ਪਸ਼ੂ ਧਨ ਨੂੰ ਮੂੰਹ ਖੋਰ ਦੀ ਬਿਮਾਰੀ ਤੋਂ ਬਚਾਉਣ ਲਈ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ ¢ ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਤੇ ਸੰਬਧਿਤ ਵਿਭਾਗ ਦੇ ਮੰਤਰੀ ਵਲੋਂ ਇਕ ਦਰਜਨ ਮੀਟਿੰਗਾਂ ਬਾਅਦ ਵੀ ਵੈਟਰਨਰੀ ਇੰਸਪੈਕਟਰਾਂ ਨੂੰ ਇਨਸਾਫ ਦੀ ਗੱਲ ਅੱਗੇ ਨਹੀਂ ਤੋਰੀ ਗਈ ¢ ਗੁਰਦੀਪ ਸਿੰਘ ਬਾਸੀ ਕਿਹਾ ਕਿ ਸਾਲ 2022-23-24 ਸਰਕਾਰ ਦੇ ਲਾਰਿਆਂ 'ਚ ਲੰਘ ਗਏ ਅਤੇ ਹੁਣ 2025 ਦੀ ਦੀਵਾਲੀ ਆ ਗਈ ਪਰ ਵੈਟਰਨਰੀ ਇੰਸਪੈਕਟਰਾਂ ਦੀਆਂ ਮੰਗਾਂ ਮੰਨੀਆਂ ਜਾਣਾ ਤਾਂ ਦੂਰ ਕੋਈ ਅਧਿਕਾਰੀ ਯਤਨ ਵੀ ਨਹੀਂ ਕਰ ਰਿਹਾ ¢ ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਮੰਤਰੀ ਅਤੇ ਡਾਇਰੈਕਟਰ ਦੇ ਰਵੱਈਏ ਤੋਂ ਦੁਖੀ ਵੈਟਰਨਰੀ ਇੰਸਪੈਕਟਰਾਂ ਵਲੋਂ ਕਾਲੀ ਦੀਵਾਲੀ ਮਨਾਉਣ ਦਾ ਮਨ ਬਣਾ ਕੇ ਨਾਲ ਹੀ 'ਵਰਕ ਟੂ ਰੂਲ' ਅਧੀਨ ਕੰਮ ਕਰਨ ਦਾ ਫੈਸਲਾ ਲਿੱਾ ਗਿਆ ਹੈ | ਇਥੇ ਹੀ ਬੱਸ ਨਹੀਂ ਵੈਟਰਨਰੀ ਇੰਸਪੈਕਟਰ ਸਰਕਾਰ ਦੇ ਮੁਲਾਜ਼ਮ ਮਾਰੂ ਰਵੱਈਏ ਖ਼ਿਲਾਫ਼ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਸਬਾ ਲੰਬੀ ਵਿਖੇ ਰਾਜ ਪੱਧਰੀ ਰੈਲੀ ਕੀਤੀ ਜਾਵੇਗੀ | ਇਸ ਮੌਕੇ ਸੂਬਾ ਪ੍ਰੈਸ ਸਕੱਤਰ ਗੁਰਜੀਤ ਸਿੰਘ ਹੁਸ਼ਿਆਰਪੁਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾਂ, ਰਾਜੀਵ ਮਲਹੋਤਰਾ, ਗੁਰਮੀਤ ਸਿੰਘ ਮੁਕਤਸਰ, ਹਰਦੀਪ ਸਿੰਘ ਗਿਆਨਾ, ਦਲਜੀਤ ਸਿੰਘ ਤਰਨ ਤਾਰਨ, ਧਰਮਵੀਰ ਸਰਾਂ ਫਿਰੋਜ਼ਪੁਰ, ਪਰਵੀਨ ਕੁਮਾਰ ਗੁਰਦਾਸਪੁਰ, ਹਰਦੀਪ ਸਿੰਘ ਮੋਗਾ, ਰਾਜਿੰਦਰ ਕੰਬੋਜ, ਰਾਕੇਸ਼ ਸੈਣੀ, ਵਿਜੇ ਕੰਬੋਜ, ਜ਼ਿਲ੍ਹਾ ਪ੍ਰਧਾਨ ਪਟਿਆਲਾ ਸੰਦੀਪ ਚÏਧਰੀ, ਮੁਖਤਿਆਰ ਸਿੰਘ ਬੇਰ ਕਲਾਂ, ਅਸ਼ੋਕ ਕੁਮਾਰ ਜਲੰਧਰ, ਬਲਜਿੰਦਰ ਸਿੰਘ ਤਰਨ ਤਾਰਨ, ਪਰੇਮ ਕੰਬੋਜ ਫਿਰੋਜ਼ਪੁਰ, ਸ਼ਾਮ ਨਾਥ ਫਤਹਿਗੜ੍ਹ ਸਾਹਿਬ, ਸੁਖਵਿੰਦਰ ਸਿੰਘ ਸਿੱਧੂ ਮਾਨਸਾ, ਹਰਪ੍ਰੀਤ ਸਿੰਘ ਸਿੱਧੂ ਬਠਿੰਡਾ, ਬਲਜਿੰਦਰ ਸਿੰਘ ਤਰਨ ਤਾਰਨ, ਜਸਵਿੰਦਰ ਸਿੰਘ ਬੜੀ ਸੰਗਰੂਰ, ਸੁਪਰੀਤ ਸਿੰਘ, ਜਸਕਰਨ ਸਿੰਘ ਮੁਲਤਾਨੀ ਹਰਨਾਇਬ ਸਿੰਘ ਚਾਹਲ ਬਰਨਾਲਾ, ਪੁਸ਼ਪਦੀਪ ਸਿੰਘ ਫਤਹਿਗੜ੍ਹ ਸਾਹਿਬ, ਕਰਮਜੀਤ ਸਿੰਘ, ਕੁਲਦੀਪ ਸਿੰਘ ਜਗਰਾਉਂ, ਅਜੇ ਕੁਮਾਰ, ਰਾਜਵਿੰਦਰ ਸਿੰਘ ਧਾਮੀ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ |