12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜੀ.ਐਸ.ਟੀ. ਦਰਾਂ 'ਚ ਕਮੀ ਕਰਨਾ ਪ੍ਰਧਾਨ ਮੰਤਰੀ ਦਾ ਕ੍ਰਾਂਤੀਕਾਰੀ ਕਦਮ-ਜੀਵਨ ਗੁਪਤਾ <br/>

Ad Position 21
No active advertisement
ਅਜੀਤ ਡੈਸਕ 25-09-2025
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਵਿਖੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜੀਵਨ ਗੁਪਤਾ ਵਿਸ਼ੇਸ਼ ਤੌਰ 'ਤੇ ਭਾਜਪਾ ਦਫ਼ਤਰ ਪੁੱਜੇ, ਜਿਥੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਭਾਜਪਾ ਦੇ ਬੁਲਾਰੇ ਤੇ ਸਾਬਕਾ ਪੰਜਾਬ ਰਾਜ ਸੂਚਨਾ ਕਮਿਸ਼ਨ ਨਿਧੜਕ ਸਿੰਘ ਬਰਾੜ, ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ ਸੰਧੂ, ਸਾਬਕਾ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਵਪਾਰ ਸੈੱਲ ਦੇ ਪ੍ਰਧਾਨ ਦੇਵ ਪਿ੍ਆ ਤਿਆਗੀ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ, ਮਨੀਸ਼ ਮਨਰਾਏ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਪ੍ਰੈੱਸ ਕਾਨਫ਼ਰੰਸ ਦੌਰਾਨ ਜੀਵਨ ਗੁਪਤਾ ਨੇ ਕਿਹਾ ਕਿ ਜਦ ਮੋਦੀ ਸਰਕਾਰ ਵਲੋਂ ਜੀ.ਐਸ.ਟੀ. ਦਰਾਂ ਵਿਚ ਵੱਡੀ ਕਟੌਤੀ ਕੀਤੀ ਗਈ ਹੈ, ਜਿਸ ਨਾਲ ਜਿਥੇ ਦੇਸ਼ ਦੇ ਸਾਰੇ ਵਰਗਾਂ ਨੂੰ ਲਾਭ ਮਿਲੇਗਾ, ਉਥੇ ਕਿਸਾਨ, ਵਪਾਰੀ ਵਰਗ ਤੇ ਉਦਯੋਗਪਤੀਆਂ ਨੂੰ ਵੀ ਵੱਡਾ ਲਾਭ ਮਿਲੇਗਾ | ਉਨ੍ਹਾਂ ਕਿਹਾ ਜੀ.ਐਸ.ਟੀ. ਦਰਾਂ ਘਟਾਉਣਾ ਨਰਿੰਦਰ ਮੋਦੀ ਦਾ ਇਕ ਕ੍ਰਾਂਤੀਕਾਰੀ ਫ਼ੈਸਲਾ ਹੈ | ਜੀਵਨ ਗੁਪਤਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੌਰਾਨ 500 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਹੋਇਆ ਅਤੇ ਆਜ਼ਾਦੀ ਤੋਂ ਬਾਅਦ 60 ਫ਼ੀਸਦੀ ਸੜਕਾਂ ਜ਼ਿਆਦਾ ਬਣੀਆਂ, ਹਵਾਈ ਅੱਡੇ ਦੂਣੇ ਹੋ ਗਏ | ਜੀਵਨ ਗੁਪਤਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਟੀਚਾ ਹੈ ਕਿ ਜੀ.ਐਸ.ਟੀ. ਘਟਾਉਣ ਨਾਲ ਲੋਕਾਂ ਦੀ ਜੇਬ ਵਿਚ ਪੈਸਾ ਜ਼ਿਆਦਾ ਜਾਵੇਗਾ ਅਤੇ ਉਹ ਇਸੇ ਬੱਚਤ ਨਾਲ ਹੋਰ ਖ਼ਰੀਦਦਾਰੀ ਕਰਨਗੇ, ਜਿਸ ਨਾਲ ਬਾਜ਼ਾਰ ਦੀ ਅਰਥ-ਵਿਵਸਥਾ ਵਧੇਰੇ ਮਜ਼ਬੂਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੁਰਾਣੇ ਕਰ ਬਕਾਇਆਂ ਦੇ ਨਿਪਟਾਰੇ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਪੇਸ਼-ਚੀਮਾ 1 ਅਕਤੂਬਰ, 2025 ਤੋ... ਅਗਲੀ ਖ਼ਬਰ ਭਾਰਤ ਤੋਂ ਹਾਰ ਬਾਅਦ ਇਮਰਾਨ ਖ਼ਾਨ ਨੇ ਅਸੀਮ ਮੁਨੀਰ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸਾਰਿਆਂ ਨੂੰ ਪਾਈ ਝਾੜ ਕਿਹਾ, ਪਾਕ...
Ad Position 24