04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਤੰਵਰ ਤੇ ਪਰਮਾਰ ਭਾਰਤੀ ਪੁਨਰਵਾਸ ਪ੍ਰੀਸ਼ਦ ਦੇ ਮੈਂਬਰ ਬਣੇ

Ad Position 21
No active advertisement
ਅਜੀਤ ਡੈਸਕ 26-09-2025
ਨਵੀਂ ਦਿੱਲੀ, 25 ਸਤੰਬਰ (ਏਜੰਸੀ)-ਕੇਂਦਰ ਨੇ ਲੋਕ ਸਭਾ ਸੰਸਦ ਮੈਂਬਰ ਕੰਵਰ ਸਿੰਘ ਤੰਵਰ ਤੇ ਰਾਜ ਸਭਾ ਸੰਸਦ ਮੈਂਬਰ ਡਾ. ਪਰਮਾਰ ਜਸ਼ਵੰਤਸਿਨ੍ਹ ਸਲਾਮਸਿਨ੍ਹ ਨੂੰ ਭਾਰਤੀ ਪੁਨਰਵਾਸ ਪ੍ਰੀਸ਼ਦ (ਆਰ. ਸੀ. ਆਈ.) ਦੇ ਮੈਂਬਰ ਵਜੋਂ ਨਿਯੁਕਤ ਕੀਤਾ ਹੈ | ਆਰ. ਸੀ. ਆਈ. ਇਕ ਕਾਨੂੰਨੀ ਸੰਸਥਾ ਹੈ ਜੋ ਮੁੜ ਵਸੇਬਾ (ਪੁਨਰਵਾਸ) ਪੇਸ਼ੇਵਰਾਂ ਦੀ ਸਿਖਲਾਈ ਨੂੰ ਨਿਯਮਤ ਕਰਨ ਤੇ ਨਿਗਰਾਨੀ ਕਰਨ ਅਤੇ ਅਪਾਹਜ ਵਿਅਕਤੀਆਂ ਲਈ ਸਿੱਖਿਆ ਤੇ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿੰਮੇਵਾਰ ਹੈ | ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਨਿਯੁਕਤੀਆਂ ਦਾ ਕਾਰਜਕਾਲ ਨੋਟੀਫਿਕੇਸ਼ਨ ਦੀ ਤਰੀਕ ਤੋਂ ਸ਼ੁਰੂ ਹੋ ਕੇ ਦੋ ਸਾਲਾਂ ਲਈ ਜਾਂ ਉਨ੍ਹਾਂ ਦੇ ਉੱਤਰਾਧਿਕਾਰੀਆਂ ਦੀ ਨਿਯੁਕਤੀ ਤੱਕ, ਜੋ ਵੀ ਵੈਧ ਹੋਵੇ, ਤੱਕ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਕਾਨੂੰਨ ਸਿਰਫ਼ ਇਕ ਪੇਸ਼ਾ ਨਹੀਂ ਹੈ, ਸਗੋਂ ਉੱਤਮ ਫ਼ਰਜ਼ ਹੈ-ਸਾਬਕਾ ਜਸਟਿਸ ਗਰਗ <br/> ਅਗਲੀ ਖ਼ਬਰ ਅਜੀਤ/ਅਜੀਤ ਸਮਾਚਾਰ ਹੜ੍ਹ ਰਾਹਤ ਫੰਡ 'ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ
Ad Position 24