04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਕਾਨੂੰਨ ਸਿਰਫ਼ ਇਕ ਪੇਸ਼ਾ ਨਹੀਂ ਹੈ, ਸਗੋਂ ਉੱਤਮ ਫ਼ਰਜ਼ ਹੈ-ਸਾਬਕਾ ਜਸਟਿਸ ਗਰਗ <br/>

Ad Position 21
No active advertisement
ਅਜੀਤ ਡੈਸਕ 26-09-2025

ਸੰਤ ਬਾਬਾ ਮਲਕੀਤ ਸਿੰਘ ਯਾਦਗਾਰੀ ਪਹਿਲਾ ਰਾਸ਼ਟਰੀ 'ਮੂਟ ਕੋਰਟ' ਮੁਕਾਬਲਾ ਸਮਾਪਤ
ਆਦਮਪੁਰ (ਜਲੰਧਰ), 25 ਸਤੰਬਰ (ਹਰਪ੍ਰੀਤ ਸਿੰਘ)-ਸੰਤ ਮਲਕੀਤ ਸਿੰਘ (ਬਾਨੀ ਚਾਂਸਲਰ) ਅਤੇ ਸੰਤ ਦਿਲਾਵਰ ਸਿੰਘ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ ਚਾਂਸਲਰ ਸੰਤ ਮਨਮੋਹਨ ਸਿੰਘ ਤੇ ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ, ਹਰਦਮਨ ਸਿੰਘ ਮਿਨਹਾਸ (ਸਕੱਤਰ) ਦੇ ਦਿਸ਼ਾ-ਨਿਰਦੇਸ਼ ਤਹਿਤ ਇੰਸਟੀਚਿਊਟ ਆਫ਼ ਲਾਅ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਲੋਂ ਗ੍ਰੈਂਡ ਫਿਨਾਲੇ ਦੇ ਨਾਲ ਸੰਤ ਬਾਬਾ ਮਲਕੀਤ ਸਿੰਘ ਯਾਦਗਾਰੀ ਪਹਿਲਾ ਰਾਸ਼ਟਰੀ 'ਮੂਟ ਕੋਰਟ' ਮੁਕਾਬਲਾ ਸਫ਼ਲਤਾਪੂਰਵਕ ਸਮਾਪਤ ਹੋ ਗਿਆ | ਰਾਸ਼ਟਰੀ 'ਮੂਟ ਕੋਰਟ' ਮੁਕਾਬਲੇ ਦੇ ਵਿਦਾਇਗੀ ਸਮਾਗਮ ਦੇ ਗ੍ਰੈਂਡ ਫਿਨਾਲੇ ਲਈ ਮੁੱਖ ਮਹਿਮਾਨ ਅਤੇ ਮੁੱਖ ਪੈਨਲਿਸਟ ਜਸਟਿਸ (ਸੇਵਾ ਮੁਕਤ) ਆਰ.ਕੇ. ਗਰਗ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਨ, ਜਿਨ੍ਹਾਂ ਨਾਲ ਐਡਵੋਕੇਟ ਬੀ.ਐਸ. ਖਹਿਰਾ, ਭਾਰਤ ਸਰਕਾਰ ਦੇ ਸਥਾਈ ਵਕੀਲ, ਚੰਡੀਗੜ੍ਹ ਵੀ ਸਨ | ਸਮਾਗਮ ਦੀ ਪ੍ਰਧਾਨਗੀ ਸੰਤ ਮਨਮੋਹਨ ਸਿੰਘ ਕੁਲਪਤੀ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਕੀਤੀ ਅਤੇ ਉਪ ਕੁਲਪਤੀ, ਪ੍ਰੋਫੈਸਰ (ਡਾ.) ਧਰਮਜੀਤ ਸਿੰਘ ਪਰਮਾਰ ਦੀ ਦੇਖ-ਰੇਖ ਵਿਚ ਸਮਾਗਮ ਸਫ਼ਲਤਾ ਪੂਰਵਕ ਸਮਾਪਤ ਹੋਇਆ | ਆਪਣੇ ਮੁੱਖ ਭਾਸ਼ਣ 'ਚ ਜਸਟਿਸ (ਸੇਵਾ ਮੁਕਤ) ਆਰ.ਕੇ. ਗਰਗ ਨੇ ਕਾਨੂੰਨ ਦੀ ਯਾਤਰਾ ਅਤੇ ਰਾਸ਼ਟਰ ਨਿਰਮਾਣ ਵਿਚ ਨੌਜਵਾਨ ਵਕੀਲਾਂ ਦੀ ਭੂਮਿਕਾ 'ਤੇ ਇਕ ਪ੍ਰੇਰਨਾਦਾਇਕ ਭਾਸ਼ਣ ਦਿੰਦੇ ਹੋਏ ਕਿਹਾ ਕਿ ਕਾਨੂੰਨ ਸਿਰਫ਼ ਇਕ ਪੇਸ਼ਾ ਨਹੀਂ ਹੈ, ਸਗੋਂ ਇਕ ਉੱਤਮ ਫ਼ਰਜ਼ ਹੈ | ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਨੇ 'ਮੂਟ ਕੋਰਟ' ਮੁਕਾਬਲਿਆਂ ਵਰਗੇ ਪਲੇਟਫ਼ਾਰਮਾਂ ਰਾਹੀਂ ਕਾਨੂੰਨ ਦੇ ਵਿਦਿਆਰਥੀਆਂ ਵਿਚ ਪੇਸ਼ੇਵਾਰ ਹੁਨਰਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਮੌਕੇ ਕਰਵਾਏ ਮੁਕਾਬਲੇ 'ਚ ਪੰਜਾਬ ਸਕੂਲ ਆਫ਼ ਲਾਅ ਪਟਿਆਲਾ ਪਹਿਲੇ ਸਥਾਨ 'ਤੇ ਅਤੇ ਉਪ ਜੇਤੂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਖੇਤਰੀ ਕੈਂਪਸ ਜਲੰਧਰ (01), ਸਰਬੋਤਮ ਮੂਟਰ ਗਗਨਦੀਪ ਕੌਰ, ਪੰਜਾਬ ਸਕੂਲ ਆਫ਼ ਲਾਅ, ਪਟਿਆਲਾ, ਸਰਵੋਤਮ ਖੋਜਕਰਤਾ ਅਲੀਸ਼ਾ, ਪੰਜਾਬ ਸਕੂਲ ਆਫ਼ ਲਾਅ, ਪਟਿਆਲਾ, ਸਰਬੋਤਮ ਮੈਮੋਰੀਅਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਰੀਜਨਲ ਕੈਂਪਸ ਗੁਰਦਾਸਪੁਰ ਰਹੇ | ਇਸ ਮੌਕੇ ਡਾ. ਰਜਿੰਦਰ ਕੁਮਾਰ (ਰਜਿਸਟਰਾਰ) ਡਾ. ਅਨੀਤ ਕੁਮਾਰ, ਡਾ. ਵਿਜੈ ਧੀਰ, ਰੂਪ ਸਿੰਘ ਡਿਪਟੀ ਰਜਿਸਟਰਾਰ ਡੀਨ ਤੇ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਜੀ.ਆਈ. 'ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਬੱਚੇ ਅਭਿਜੋਤ ਸਿੰਘ ਦਾ ਦਿਹਾਂਤ ਅਗਲੀ ਖ਼ਬਰ ਤੰਵਰ ਤੇ ਪਰਮਾਰ ਭਾਰਤੀ ਪੁਨਰਵਾਸ ਪ੍ਰੀਸ਼ਦ ਦੇ ਮੈਂਬਰ ਬਣੇ
Ad Position 24