04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਨਵ-ਭਾਰਤ ਮਿਸ਼ਨ ਫਾਊਾਡੇਸ਼ਨ ਤੇ ਸੀ.ਜੀ.ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਰਾਹਤ ਸਮੱਗਰੀ ਰਵਾਨਾ <br/>

Ad Position 21
No active advertisement
ਅਜੀਤ ਡੈਸਕ 26-09-2025

ਐੱਸ. ਏ. ਐੱਸ. ਨਗਰ, 25 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ 'ਚ ਹਾਲ ਹੀ 'ਚ ਆਏ ਹੜ੍ਹਾਂ ਤੋਂ ਬਾਅਦ ਪੇਸ਼ ਆ ਰਹੀਆਂ ਸਿਹਤ ਸੰਬੰਧੀ ਚੁਣੌਤੀਆਂ ਅਤੇ ਕੁਝ ਖੇਤਰਾਂ ਦੇ ਹਾਲੇ ਵੀ ਪਾਣੀ 'ਚ ਡੁੱਬੇ ਹੋਣ ਕਾਰਨ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਅਤੇ ਨਵ-ਭਾਰਤ ਮਿਸ਼ਨ ਫਾਊਾਡੇਸ਼ਨ ਨੇ ਮਦਦ ਲਈ ਹੱਥ ਅੱਗੇ ਵਧਾਏ ਹਨ | ਇਸ ਔਖੀ ਘੜੀ 'ਚ ਨਵ-ਭਾਰਤ ਮਿਸ਼ਨ ਫਾਊਾਡੇਸ਼ਨ ਵਲੋਂ ਸੀ. ਜੀ. ਸੀ. ਯੂਨੀਵਰਸਿਟੀ ਦੇ ਸਹਿਯੋਗ ਨਾਲ ਮਾਝੇ ਦੇ ਇਲਾਕੇ ਦੇ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਰਾਹਤ ਸਮਗਰੀ ਭੇਜੀ ਗਈ | ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਰਾਸ਼ਨ ਕਿੱਟਾਂ ਤੇ ਮੈਡੀਕਲ ਕਿੱਟਾਂ ਵਾਲੇ ਟਰੱਕਾਂ ਸਮੇਤ ਵਲੰਟੀਅਰਾਂ ਦੀਆਂ ਟੀਮਾਂ ਵਾਲੀਆਂ ਬੱਸਾਂ ਨੂੰ ਝੰਡੀ ਦਿਖਾ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਚਾਂਸਲਰ ਧਾਲੀਵਾਲ ਨੇ ਦੱਸਿਆ ਕਿ ਇਹ ਰਾਹਤ ਸਮਗਰੀ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੇ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਪਿੰਡਾਂ ਤਲਵੰਡੀ ਹਿੰਦੂਆਂ, ਧਰਮਾਬਾਦ, ਖੰਨਾ ਚਮਿਆਰਾ, ਮਾਹਲ ਨੰਗਲ, ਗੋਲਾ ਢੋਲਾ, ਰਤੜ ਛੱਤੜ, ਮਨਸੂਰ ਅਤੇ ਪੱਤੀ ਅਬਦਾਲ ਵਿਖੇ ਵੰਡੀ ਜਾਵੇਗੀ | ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਸੀ. ਜੀ. ਸੀ. ਪਰਿਵਾਰ ਸ਼ੁਰੂ ਤੋਂ ਹੀ ਬਿਹਤਰੀਨ ਸਿੱਖਿਆ ਦੇ ਨਾਲ-ਨਾਲ ਰਾਸ਼ਟਰ ਪ੍ਰਤੀ ਜ਼ਿੰਮੇਵਾਰ ਨਾਗਰਿਕ ਤਿਆਰ ਕਰਨ ਲਈ ਵਚਨਬੱਧ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਮੀਆਂਵਿੰਡ ਵਿਖੇ ਚੇਅਰਮੈਨ ਐਮੀ ਤੇ ਚੇਅਰਮੈਨ ਸੰਧੂ ਨੇ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ <br/> ਅਗਲੀ ਖ਼ਬਰ ਭਾਜਪਾ ਨੇ ਹਰ ਵਾਅਦਾ ਕੀਤਾ ਪੂਰਾ, ਮਾਨ ਸਰਕਾਰ ਨੇ ਔਰਤਾਂ ਨੂੰ ਦਿੱਤਾ ਕੇਵਲ ਧੋਖਾ–ਅਸ਼ਵਨੀ ਸ਼ਰਮਾ, ਡਾ. ਸੁਭਾਸ਼ ਸ਼ਰਮਾ...
Ad Position 24