16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਅੱਗ ਲੱਗਣ ਨਾਲ ਘਰ 'ਚ ਸੁੱਤੇ 4 ਜਣਿਆਂ ਦੀ ਝੁਲਸਣ ਕਾਰਨ ਮੌਤ

Ad Position 21
No active advertisement
ਅਜੀਤ ਡੈਸਕ 27-09-2025
ਰਾਜਪੁਰਾ, 26 ਸਤੰਬਰ (ਜੀ.ਪੀ. ਸਿੰਘ)-ਅੱਜ ਤੜਕਸਾਰ ਸਥਾਨਕ ਭੋਗਲਾਂ ਰੋਡ ਤੇ ਇਕ ਕਬਾੜੀਏ ਵਲੋਂ ਪ੍ਰਵਾਸੀ ਮਜ਼ਦੂਰਾਂ ਲਈ ਬਣਾਏ ਗਏ ਕੁਆਰਟਰਾਂ ਦੇ ਇਕ ਕਮਰੇ 'ਚ ਸੁੱਤੇ ਹੋਏ ਪਤੀ, ਪਤਨੀ, ਲੜਕਾ ਅਤੇ ਸਾਲੇ ਦੀ ਕਮਰੇ 'ਚ ਅਚਾਨਕ ਅੱਗ ਲੱਗਣ ਨਾਲ ਝੁਲਸ ਕੇ ਭੇਦਭਰੀ ਹਾਲਤ 'ਚ ਮੌਤ ਹੋ ਗਈ | ਗੁਆਂਢ ਵਿਚ ਰਹਿੰਦੇ ਸ਼ੰਕਰ ਨੇ ਦੱਸਿਆ ਕਿ ਲੰਘੀ ਸ਼ਾਮ ਸਾਰਾ ਪਰਿਵਾਰ ਆਪਣੇ ਕਮਰੇ ਦੇ ਬਾਹਰ ਬੈਠ ਹੱਸ ਖੇਡ ਰਿਹਾ ਸੀ | ਦੇਰ ਰਾਤ ਅਚਾਨਕ ਉਸ ਨੰੂ ਪਤਾ ਲੱਗਾ ਨਾਲ ਵਾਲੇ ਕਮਰੇ 'ਚ ਅੱਗ ਲੱਗੀ ਹੋਈ ਹੈ ਤੇ ਅੰਦਰੋਂ ਕੋਈ ਆਵਾਜ਼ ਵੀ ਨਹੀਂ ਆ ਰਹੀ, ਜਿਸ 'ਤੇ ਉਨ੍ਹਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ 'ਚ ਫਾਇਰ ਬਿ੍ਗੇਡ ਦੀ ਗੱਡੀ ਨੇ ਆ ਕੇ ਅੱਗ ਬੁਝਾਈ | ਅੰਦਰ ਜਾ ਕੇ ਦੇਖਿਆ ਤਾਂ ਕਮਰੇ ਅੰਦਰ ਰਹਿੰਦੇ ਜਗਦੀਸ਼ ਚੌਹਾਨ (65) ਉਸ ਦੀ ਪਤਨੀ ਰਾਧਾ, ਲੜਕਾ ਸਰਵਣ ਕੁਮਾਰ (12) ਅਤੇ ਜਗਦੀਸ਼ ਚੌਹਾਨ ਦਾ ਸਾਲਾ ਲੱਲਣ (18) ਸਾਰੇ ਵਾਸੀ ਚੌਪਾਲ (ਬਿਹਾਰ) ਬੁਰੀ ਤਰ੍ਹਾਂ ਅੱਗ ਨਾਲ ਝੁਲਸ ਕੇ ਮਰ ਚੁੱਕੇ ਸਨ | ਜ਼ਿਕਰਯੋਗ ਹੈ ਕਿ ਮਿ੍ਤਕਾਂ ਦੇ ਗੁਆਂਢ 'ਚ ਰਹਿੰਦੇ ਲੋਕਾਂ ਨੇ ਜਿਵੇਂ ਦੱਸਿਆ ਕਿ ਜਦੋਂ ਅੱਗ ਲੱਗੀ ਤਾਂ ਘਰ ਅੰਦਰੋਂ ਚਾਰੇ ਜਾਣਿਆਂ ਦੀ ਚੀਖ਼-ਚਿਹਾੜੇ ਦੀ ਕੋਈ ਆਵਾਜ਼ ਨਹੀਂ ਆਈ | ਇਸ ਸੰਬੰਧੀ ਜਦੋਂ ਥਾਣਾ ਸ਼ਹਿਰੀ ਦੇ ਮੁੱਖ ਅਧਿਕਾਰੀ ਇੰਸਪੈਕਟਰ ਕਿਰਪਾਲ ਸਿੰਘ ਅਤੇ ਕਸਤੂਰਬਾ ਚੌਂਕੀ ਦੇ ਇੰਚਾਰਜ ਥਾਣੇਦਾਰ ਨਿਸ਼ਾਨ

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਆਈ.ਪੀ.ਐਸ. ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਨੂੰ ਮੁੜ ਭੇਜਿਆ ਪੰਜਾਬ ਕੇਡਰ 'ਚ ਅਗਲੀ ਖ਼ਬਰ ਹੰਬੜਾਂ 'ਚ ਪੁੱਜੀ ਜ਼ਿਲ੍ਹਾ ਸਿਹਤ ਵਿਭਾਗ ਦੀ ਡਾਕਟਰੀ ਟੀਮ ਨੇ 16 ਘਰਾਂ 'ਚੋਂ ਡੇਂਗੂ ਮੱਛਰ ਦਾ ਲਾਰਵਾ ਕੀਤਾ ਨਸ਼ਟ
Ad Position 24