29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਦਿੱਲੀ 'ਚ ਹਸਪਤਾਲ ਨੇੜੇ ਅਪਾਰਟਮੈਂਟ ਕੰਪਲੈਕਸ 'ਚ ਲੱਗੀ ਭਿਆਨਕ ਅੱਗ <br/>

Ad Position 21
No active advertisement
ਅਜੀਤ ਡੈਸਕ 19-10-2025

ਨਵੀਂ ਦਿੱਲੀ, 18 ਅਕਤੂਬਰ (ਏਜੰਸੀ)-ਦਿੱਲੀ ਦੇ ਰਾਮ ਮਨੋਹਰ ਲੋਹੀਆ (ਆਰ.ਐਮ.ਐਲ.) ਹਸਪਤਾਲ ਦੇ ਸਾਹਮਣੇ ਸਥਿਤ ਇਕ ਅਪਾਰਟਮੈਂਟ ਦੇ ਕੰਪਲੈਕਸ 'ਚ ਸਨਿਚਰਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ | ਇਕ ਅਧਿਕਾਰੀ ਨੇ ਦੱਸਿਆ ਕਿ ਇਸ ਕੈਂਪਸ 'ਚ ਲੋਕ ਸਭਾ ਤੇ ਰਾਜ ਸਭਾ ਦੇ ਕਈ ਮੈਂਬਰਾਂ ਦੇ ਨਿਵਾਸ ਹਨ | ਦਿੱਲੀ ਫਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ | ਹਾਲਾਂਕਿ ਕੁਝ ਸਥਾਨਕ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਇਸ ਘਟਨਾ 'ਚ ਬੱਚੇ ਜ਼ਖਮੀ ਹੋਏ ਹਨ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ | ਅਧਿਕਾਰੀ ਨੇ ਦੱਸਿਆ ਕਿ ਬਾਬਾ ਖੜਗ ਸਿੰਘ ਮਾਰਗ ਸਥਿਤ ਬ੍ਰਹਮਪੁੱਤਰ ਅਪਾਰਟਮੈਂਟ 'ਚ ਅੱਗ ਲੱਗਣ ਦੀ ਸੂਚਨਾ ਦੁਪਹਿਰ 1.22 ਵਜੇ ਮਿਲੀ ਸੀ | ਅੱਗ ਬੁਝਾਊ ਅਮਲੇ ਦੀਆਂ 14 ਗੱਡੀਆਂ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ | ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਅੱਗ ਉਸ ਸਮੇਂ ਲੱਗੀ ਜਦੋਂ ਬੱਚਿਆਂ ਵਲੋਂ ਪਟਾਕੇ ਚਲਾਉਂਦੇ ਸਮੇਂ ਫਰਸ਼ 'ਤੇ ਪਏ ਕੁਝ ਸੋਫ਼ਿਆਂ ਨੂੰ ਅੱਗ ਲੱਗ ਗਈ | ਦਿੱਲੀ ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਟਰੰਪ ਵਲੋਂ ਕੀਵ ਤੇ ਮਾਸਕੋ ਨੂੰ ਜੰਗ ਖ਼ਤਮ ਕਰਨ ਦੀ ਅਪੀਲ ਅਗਲੀ ਖ਼ਬਰ ਢੁਕਵੇਂ ਸਮੇਂ 'ਤੇ ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਕੀਤਾ ਜਾਵੇਗਾ-ਅਮਿਤ ਸ਼ਾਹ <br/>
Ad Position 24