29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਟਰੰਪ ਵਲੋਂ ਕੀਵ ਤੇ ਮਾਸਕੋ ਨੂੰ ਜੰਗ ਖ਼ਤਮ ਕਰਨ ਦੀ ਅਪੀਲ

Ad Position 21
No active advertisement
ਵ੍ਹਾਈਟ ਹਾਊਸ ਵਿਖੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੋਮੀਰ ਜ਼ੇਲੇਂਸਕੀ |<br/> 19-10-2025

ਯੂਕਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਨਾਲ ਮੁਲਾਕਾਤ
ਵਾਸ਼ਿੰਗਟਨ, 18 ਅਕਤੂਬਰ (ਏਜੰਸੀ)-ਯੂਕਰੇਨ ਦੇ ਰਾਸ਼ਟਰਪਤੀ ਵੋਲੋਦੋਮੀਰ ਜ਼ੈਲੇਂਸਕੀ ਨਾਲ ਵ੍ਹਾਈਟ ਹਾਊਸ 'ਚ ਇਕ ਲੰਮੀ ਮੀਟਿੰਗ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਵ ਤੇ ਮਾਸਕੋ ਨੂੰ ਜੰਗ ਖਤਮ ਕਰਨ ਦੀ ਅਪੀਲ ਕੀਤੀ ਹੈ | ਟਰੰਪ ਨੇ ਜ਼ੈਲੇਂਸਕੀ ਤੇ ਉਸ ਦੀ ਟੀਮ ਦੀ ਦੋ ਘੰਟੇ ਤੋਂ ਵੱਧ ਗੱਲਬਾਤ ਦੀ ਮੇਜ਼ਬਾਨੀ ਕਰਨ ਤੋਂ ਥੋੜ੍ਹੀ ਦੇਰ ਬਾਅਦ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ ਕਿ ਉਨ੍ਹਾਂ ਨੂੰ ਉੱਥੇ ਰੁਕਣਾ ਚਾਹੀਦਾ ਹੈ ਜਿੱਥੇ ਉਹ ਹਨ | ਦੋਵੇਂ ਜਿੱਤ ਦਾ ਦਾਅਵਾ ਕਰਨ, ਇਤਿਹਾਸ ਨੂੰ ਫੈਸਲਾ ਕਰਨ ਦਿਓ! ਜ਼ੈਲੈਂਸਕੀ ਨਾਲ ਵ੍ਹਾਈਟ ਹਾਊਸ 'ਚ ਮੁਲਾਕਾਤ ਉਪਰੰਤ ਟਰੰਪ ਨੇ ਕੀਵ ਤੇ ਮਾਸਕੋ ਨੂੰ 'ਜਿੱਥੇ ਹਨ, ਉੱਥੇ ਹੀ ਰੁਕਣ' ਤੇ ਆਪਣੀ ਭਿਆਨਕ ਜੰਗ ਨੂੰ ਖਤਮ ਕਰਨ ਦੀ ਅਪੀਲ ਕੀਤੀ | ਟਰੰਪ ਦੇ ਦੁਬਾਰਾ ਅਹੁਦਾ ਸੰਭਾਲਣ ਤੋਂ ਬਾਅਦ ਦੇ 9 ਮਹੀਨਿਆਂ 'ਚ ਵਾਰ-ਵਾਰ ਦੀ ਜੰਗ ਨੂੰ ਲੈ ਕੇ ਨਿਰਾਸ਼ਾ ਉਨ੍ਹਾਂ ਸਾਹਮਣੇ ਆਈ ਹੈ | ਜੈਲੇਂਸਕੀ ਤੇ ਉਨ੍ਹਾਂ ਦੀ ਟੀਮ ਨਾਲ ਦੋ ਘੰਟਿਆਂ ਤੋਂ ਵੱਧ ਗੱਲਬਾਤ ਦੀ ਮੇਜ਼ਬਾਨੀ ਕਰਨ ਤੋਂ ਥੋੜ੍ਹੀ ਦੇਰ ਬਾਅਦ ਇਕ ਟਰੂਥ ਸੋਸ਼ਲ ਪੋਸਟ 'ਚ ਟਰੰਪ ਨੇ ਕਿਹਾ ਕਿ ਜਾਇਦਾਦ ਦੀਆਂ ਰੇਖਾਵਾਂ ਜੰਗ ਤੇ ਹਿੰਮਤ ਰਾਹੀਂ ਪਰਿਭਾਸ਼ਿਤ ਹੋਣ ਨਾਲ, ਕਾਫ਼ੀ ਖੂਨ ਵਹਾਇਆ ਗਿਆ ਹੈ | ਉਨ੍ਹਾਂ ਨੂੰ ਉੱਥੇ ਰੁਕਣਾ ਚਾਹੀਦਾ ਹੈ ਜਿੱਥੇ ਉਹ ਹਨ | ਦੋਵੇਂ ਜਿੱਤ ਦਾ ਦਾਅਵਾ ਕਰਨ, ਇਤਿਹਾਸ ਨੂੰ ਫੈਸਲਾ ਕਰਨ ਦਿਓ! ਬਾਅਦ 'ਚ ਫਲੋਰੀਡਾ, ਜਿੱਥੇ ਉਹ ਵੀਕੈਂਡ ਬਿਤਾ ਰਹੇ ਹਨ, ਵਿਖੇ ਟਰੰਪ ਨੇ ਦੋਵਾਂ ਧਿਰਾਂ ਨੂੰ ਤੁਰੰਤ ਜੰਗ ਬੰਦ ਕਰਨ ਦੀ ਅਪੀਲ ਕੀਤੀ ਤੇ ਸੰਕੇਤ ਦਿੱਤਾ ਕਿ ਮਾਸਕੋ ਨੂੰ ਉਹ ਖੇਤਰ ਰੱਖਣਾ ਚਾਹੀਦਾ ਹੈ ਜੋ ਉਸ ਨੇ ਕੀਵ ਤੋਂ ਲਿਆ ਹੈ |
ਪਾਕਿ ਤੇ ਅਫਗਾਨਿਸਤਾਨ ਵਿਚਕਾਰ ਚੱਲ ਰਹੇ ਟਕਰਾਅ ਨੂੰ ਹੱਲ ਕਰਨਾ ਆਸਾਨ
ਇਸ ਤੋਂ ਇਲਾਵਾ ਟਰੰਪ ਨੇ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਚੱਲ ਰਹੀ ਜੰਗ 'ਤੇ ਕਿਹਾ ਕਿ ਮੇਰੇ ਲਈ ਇਸ ਨੂੰ ਹੱਲ ਕਰਨਾ ਆਸਾਨ ਹੈ, ਪਰ ਮੈਨੂੰ ਅਮਰੀਕਾ ਨੂੰ ਵੀ ਸੰਭਾਲਣਾ ਪਵੇਗਾ | ਟਰੰਪ ਨੇ ਅੱਗੇ ਕਿਹਾ ਕਿ ਮੈਨੂੰ ਜੰਗ ਰੋਕਣਾ ਪਸੰਦ ਹੈ ਕਿਉਂਕਿ ਮੈਂ ਲੋਕਾਂ ਦੀਆਂ ਜਾਨਾਂ ਬਚਾਉਣਾ ਚਾਹੁੰਦਾ ਹਾਂ | ਮੈਂ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ | ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਹੁਣ ਤੱਕ 8 ਜੰਗਾਂ ਰੋਕੀਆਂ ਹਨ, ਜਿਨ੍ਹਾਂ 'ਚ ਭਾਰਤ-ਪਾਕਿਸਤਾਨ, ਰਵਾਂਡਾ ਤੇ ਕਾਂਗੋ ਵਰਗੇ ਦੇਸ਼ਾਂ ਵਿਚਕਾਰ ਜੰਗਾਂ ਸ਼ਾਮਿਲ ਹਨ | ਨੋਬਲ ਸ਼ਾਂਤੀ ਪੁਰਸਕਾਰ ਬਾਰੇ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਜਦੋਂ ਵੀ ਮੈਂ ਜੰਗ ਰੋਕਦਾ ਹਾਂ, ਲੋਕ ਕਹਿੰਦੇ ਹਨ ਕਿ ਮੈਨੂੰ ਨੋਬਲ ਮਿਲੇਗਾ, ਪਰ ਮੈਨੂੰ ਇਹ ਨਹੀਂ ਮਿਲਿਆ | ਇਹ ਪੁਰਸਕਾਰ ਇਕ ਚੰਗੀ ਔਰਤ ਨੂੰ ਗਿਆ ਜਿਸ ਨੂੰ ਮੈਂ ਨਹੀਂ ਜਾਣਦਾ | ਹਾਲਾਂਕਿ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ, ਮੈਂ ਸਿਰਫ਼ ਲੋਕਾਂ ਦੀਆਂ ਜਾਨਾਂ ਬਚਾਉਣਾ ਚਾਹੁੰਦਾ ਹਾਂ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੀ ਚੌਥੀ ਦੀਵਾਲੀ ਮੌਕੇ ਵੀ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੇ ਹੱਥ ਖ਼ਾਲੀ-ਰੇਸ਼ਮ ਸਿੰਘ ਅਗਲੀ ਖ਼ਬਰ ਦਿੱਲੀ 'ਚ ਹਸਪਤਾਲ ਨੇੜੇ ਅਪਾਰਟਮੈਂਟ ਕੰਪਲੈਕਸ 'ਚ ਲੱਗੀ ਭਿਆਨਕ ਅੱਗ <br/>
Ad Position 24