06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸੰਤ ਜਰਨੈਲ ਸਿੰਘ ਖ਼ਾਲਸਾ ਦੇ ਵੱਡੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਦਾ ਦਿਹਾਂਤ-ਸਸਕਾਰ ਅੱਜ <br/>

Ad Position 21
No active advertisement
ਅਜੀਤ ਡੈਸਕ 02-11-2025
ਮੋਗਾ/ਠੱਠੀ ਭਾਈ, 1 ਨਵੰਬਰ (ਸੁਰਿੰਦਰਪਾਲ ਸਿੰਘ, ਜਗਰੂਪ ਸਿੰਘ ਮਠਾੜੂ)-ਪੰਥਕ ਹਲਕਿਆਂ ਵਿਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਸੁਣੀ ਜਾਵੇਗੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ 1 ਨਵੰਬਰ ਸਵੇਰੇ 6 ਵਜੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ | 2 ਨਵੰਬਰ ਸਵੇਰੇ 11 ਵਜੇ ਉਨ੍ਹਾਂ ਦੇ ਜੱਦੀ ਪਿੰਡ ਰੋਡੇ (ਮੋਗਾ) ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ | ਕੈਪਟਨ ਹਰਚਰਨ ਸਿੰਘ ਦਾ ਜਨਮ 1936 ਵਿਚ ਹੋਇਆ ਅਤੇ ਉਨ੍ਹਾਂ ਕਰੀਬ 90 ਸਾਲ ਦੀ ਉਮਰ ਬਤੀਤ ਕੀਤੀ | ਕੈਪਟਨ ਰੋਡੇ ਆਪਣੀ ਮੁਢਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਕਰੀਬ 20 ਸਾਲ ਦੀ ਉਮਰ ਵਿਚ ਹੀ ਫੌਜ ਵਿਚ ਭਰਤੀ ਹੋ ਗਏ ਸਨ ਅਤੇ ਕਰੀਬ 28 ਸਾਲ ਦੀ ਸਰਵਿਸ ਤੋਂ ਬਾਅਦ ਕੈਪਟਨ ਰੈਂਕ ਲੈ ਕੇ ਸੇਵਾ ਮੁਕਤ ਹੋਏ | ਉਹ ਬਾਬਾ ਜੋਗਿੰਦਰ ਸਿੰਘ ਦੇ ਅੱਠ ਬੱਚਿਆਂ 'ਚੋਂ ਸ਼ਹੀਦ ਭਾਈ ਜਾਗੀਰ ਸਿੰਘ ਅਤੇ ਸ਼ਹੀਦ ਭਾਈ ਜਗਜੀਤ ਸਿੰਘ ਤੋਂ ਬਾਅਦ ਤੀਜੇ ਸਥਾਨ 'ਤੇ ਸਨ | ਉਹ ਆਪਣੇ ਸਾਰੇ ਭੈਣ-ਭਰਾਵਾਂ 'ਚੋਂ ਸਭ ਤੋਂ ਲੰਬੀ ਉਮਰ ਬਤੀਤ ਕਰਨ ਵਾਲੇ ਆਖਰੀ ਮੈਂਬਰ ਸਨ | ਕੈਪਟਨ ਰੋਡੇ ਨੇ 1985 ਤੋਂ ਬਾਅਦ ਆਪਣੇ ਪਿਤਾ ਬਾਬਾ ਜੋਗਿੰਦਰ ਸਿੰਘ ਨਾਲ ਮਿਲ ਕੇ ਪੰਥਕ ਰਾਜਨੀਤੀ ਵਿਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾਇਆ ਸੀ |

Ad Position 22
No active advertisement
ਪਿਛਲੀ ਖ਼ਬਰ ਏਡਿਡ ਸਕੂਲ ਅਧਿਆਪਕਾਂ ਤੇ ਕਰਮਚਾਰੀਆਂ ਵਲੋਂ ਤਨਖਾਹਾਂ ਨਾ ਮਿਲਣ ਕਾਰਨ ਨੰਗੇ ਧੜ ਹੋ ਕੇ ਤਰਨ ਤਾਰਨ 'ਚ ਰੋਸ ਮਾਰਚ <br/>... ਅਗਲੀ ਖ਼ਬਰ ਇਸ ਵਾਰ ਕਿਸ ਦੇ ਸਿਰ ਸਜੇਗਾ ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨਗੀ ਦਾ ਤਾਜ? <br/>
Ad Position 24
No active advertisement