06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਇਸ ਵਾਰ ਕਿਸ ਦੇ ਸਿਰ ਸਜੇਗਾ ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨਗੀ ਦਾ ਤਾਜ? <br/>

Ad Position 21
No active advertisement
ਅਜੀਤ ਡੈਸਕ 02-11-2025
ਅੰਮਿ੍ਤਸਰ, 1 ਨਵੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਤੇਜਾ ਸਿੰਘ ਸਮੁੰਦਰੀ ਹਾਲ 'ਚ 3 ਨਵੰਬਰ ਨੂੰ ਹੋਣ ਜਾ ਰਹੀ ਸਾਲਾਨਾ ਚੋਣ ਵਿਚ ਕੇਵਲ ਦੋ ਦਿਨ ਹੀ ਬਾਕੀ ਰਹਿ ਗਏ ਹਨ ਤੇ ਸਿੱਖ ਜਗਤ ਦੀਆਂ ਨਜ਼ਰਾਂ ਤੇ ਕੰਨ ਇਸ ਗੱਲ ਵੱਲ ਲੱਗੇ ਹੋਏ ਹਨ ਕਿ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਮੈਂਬਰਾਂ ਦੀ ਬਹੁਗਿਣਤੀ ਵਾਲੇ ਮੌਜੂਦਾ ਹਾਊਸ ਦੇ ਸਾਲਾਨਾ ਇਜਲਾਸ ਦੌਰਾਨ ਪੁਰਾਤਨ ਸਿੱਖ ਸੰਸਥਾ ਦੀ ਪ੍ਰਧਾਨਗੀ ਦਾ ਤਾਜ ਐਤਕੀਂ ਪੰਜਵੀਂ ਵਾਰ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਿਰ ਸੱਜਦਾ ਹੈ ਜਾਂ ਕਿਸੇ ਹੋਰ ਸ਼ੋ੍ਰਮਣੀ ਕਮੇਟੀ ਮੈਂਬਰ ਦੀ ਝੋਲੀ ਇਹ ਸੇਵਾ ਪੈਂਦੀ ਹੈ | ਦੂਜੇ ਪਾਸੇ ਨਵਾਂ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਜੇ ਚੋਣ ਲੜਣ ਜਾਂ ਨਾ ਲੜਣ ਅਤੇ ਪ੍ਰਧਾਨਗੀ ਪਦ ਦੇ ਉਮੀਦਵਾਰ ਦੇ ਨਾਂਅ ਨੂੰ ਲੈ ਕੇ ਦੁਚਿੱਤੀ 'ਚ ਜਾਪਦਾ ਹੈ | ਭਾਵੇਂ ਇਸੇ ਸਾਲ ਇਕ ਹੋਰ ਨਵਾਂ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਹੋੋਂਦ 'ਚ ਆ ਜਾਣ ਦੇ ਬਾਵਜੂਦ ਇਸ ਧਿਰ ਵਲੋਂ ਧਾਮੀ ਦੇ ਮੁਕਾਬਲੇ ਕਿਸੇ ਤਕੜੇ ਕੱਦ ਬੱੁਤ ਵਾਲੇ ਮੈਂਬਰ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਕਾਂਟੇ ਦੀ ਟੱਕਰ ਦੇਣ ਦੀ ਸੰਭਾਵਨਾ ਮੱਧਮ ਨਜ਼ਰ ਆ ਰਹੀ ਹੈ | ਅਸਲ 'ਚ ਇਸ ਵਾਰ ਸ਼ੋ੍ਰਮਣੀ ਕਮੇਟੀ ਪ੍ਰਧਾਨਗੀ ਤੇ ਹੋਰ ਅਹੁਦੇਦਾਰੀਆਂ ਨੂੰ ਲੈ ਕੇ ਉਸ ਤਰ੍ਹਾਂ ਦੀ ਲਾਮਬੰਦੀ ਨਜ਼ਰ ਨਹੀਂ ਆ ਰਹੀ ਜਿਸ ਤਰ੍ਹਾਂ ਪਿਛਲੇ ਸਾਲਾਂ ਦੌਰਾਨ ਹੁੰਦੀ ਰਹੀ ਹੈ | ਦੂਜੇ ਪਾਸੇ ਪੰਜਾਬ ਵਿਚ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਣ ਨਵਾਂ ਅਕਾਲੀ ਦਲ ਵੀ ਅਜੇ ਆਪਣੀ ਪੰਥਕ ਰਫ਼ਤਾਰ ਪੂਰੀ ਤਰ੍ਹਾਂ ਨਹੀਂ ਫੜ ਸਕਿਆ | ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਵੇਂ ਜਥੇਦਾਰ ਵਲੋਂ ਨਿਯੁਕਤੀ ਤੇ ਕੁਝ ਸਿੱਖ ਜਥੇਬੰਦੀਆਂ ਵਲੋਂ ਪਹਿਲਾਂ ਕੀਤੇ ਵਿਰੋਧ ਤੇ ਹਾਲ ਹੀ ਵਿਚ ਨਿਹੰਗ ਸਿੰਘ ਸੰਪ੍ਰਰਦਾਵਾਂ ਸਮੇਤ ਇਕ ਦੋ ਨੂੰ ਛੱਡ ਕੇ ਬਹੁਤੀਆਂ ਸਿੱਖ ਜਥੇਬੰਦੀਆਂ ਵਲੋਂ ਗਿਆਨੀ ਗੜਗੱਜ ਦੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਲੋਂ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੇ ਜਾਣ ਬਾਅਦ ਅਕਾਲੀ ਦਲ ਦੇ ਨਾਲ-ਨਾਲ ਧਾਮੀ ਵੀ ਉਨ੍ਹਾਂ ਨੂੰ ਮਨਾਉਣ ਵਿਚ ਸਫ਼ਲ ਹੋਣ ਕਾਰਣ ਫਿਰ ਉਭਰ ਕੇ ਸਾਹਮਣੇ ਆਏ ਹਨ | ਪੰਥਕ ਹਲਕਿਆਂ ਵਿਚ ਅਕਾਲੀ ਦਲ ਵਲੋਂ ਧਾਮੀ ਨੂੰ ਹੀ ਮੁੜ ਪੰਜਵੀਂ ਵਾਰ ਉਮੀਦਵਾਰ ਬਣਾਏ ਜਾਣ ਦੀਆਂ ਕਿਆਸ ਅਰਾਈਆਂ ਦੌਰਾਨ ਇਹ ਵੀ ਚਰਚਾ ਹੈ ਕਿ 350 ਸਾਲਾ ਸ਼ਤਾਬਦੀ ਸਮਾਗਮ ਐਨ ਸਿਰ 'ਤੇ ਹਨ, ਜਿਨ੍ਹਾਂ ਦੀ ਰੂਪ ਰੇਖਾ ਤੇ ਤਿਆਰੀਆਂ ਦੇ ਸਮਾਗਮ ਤੇ ਨਗਰ ਕੀਰਤਨ ਮੌਜੂਦਾ ਪ੍ਰਧਾਨ ਧਾਮੀ ਦੀ ਅਗਵਾਈ ਵਿਚ ਉਲੀਕੇ ਹੋਏ ਹਨ | ਇਸ ਦੇ ਨਾਲ ਹੀ ਪੰਜਾਬ ਸਰਕਾਰ ਤੇ ਦਿੱਲੀ ਕਮੇਟੀ ਵਲੋਂ ਉਲੀਕੇ ਵੱਖਰੇ ਸ਼ਤਾਬਦੀ ਸਮਾਗਮ ਵੀ ਸ਼ੋ੍ਰਮਣੀ ਕਮੇਟੀ ਤੇ ਅਕਾਲੀ ਦਲ ਲਈ ਚੁਣੌਤੀ ਬਣੇ ਹੋਏ ਹਨ, ਜਿਨ੍ਹਾਂ ਨਾਲ ਨਜਿੱਠਣ ਵਿਚ ਧਾਮੀ ਕਾਫੀ ਹੱਦ ਤੱਕ ਕਾਮਯਾਬ ਹੋ ਸਕਦੇ ਹਨ | ਬਾਕੀ ਅਕਾਲੀ ਦਲ (ਬ) ਵਲੋਂ ਇਸ ਵਾਰ ਪ੍ਰਧਾਨਗੀ ਦਾ ਉਮੀਦਵਾਰ ਕੌਣ ਹੋਵੇਗਾ, ਇਸ ਦਾ ਤਾਂ ਖ਼ੁਲਾਸਾ ਕੱਲ੍ਹ ਸ਼ਾਮ ਨੂੰ ਅਕਾਲੀ ਦਲ (ਬ) ਵਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼ੋ੍ਰਮਣੀ ਕਮੇਟੀ ਮੈਂਬਰਾਂ ਤੇ ਹੋਰ ਸੀਨੀਅਰ ਆਗੂਆਂ ਦੀ ਹੋਣ ਜਾ ਰਹੀ ਇਕੱਤਰਤਾ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੀ ਕੀਤਾ ਜਾ ਸਕਦਾ ਹੈ | ਦੂਜੇ ਪਾਸੇ ਜਾਣਕਾਰ ਸੂਤਰਾਂ ਅਨੁਸਾਰ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਨਵਾਂ ਅਕਾਲੀ ਦਲ ਫਿਲਹਾਲ ਦੁਚਿੱਤੀ ਵਿਚ ਜਾਪਦਾ ਹੈ ਕਿ ਸ਼ੋ੍ਰਮਣੀ ਕਮੇਟੀ ਅਹੁਦੇਦਾਰੀਆਂ ਲਈ ਚੋਣ ਲੜੀ ਜਾਵੇ ਕਿ ਨਾ ਲੜੀ ਜਾਵੇ | ਕਿਉਂਕਿ ਅਜੇ ਉਹ ਸ਼ੋ੍ਰਮਣੀ ਅਕਾਲੀ ਦਲ ਮੈਂਬਰਾਂ ਨੂੰ ਆਪਣੇ ਦਲ ਵਿਚ ਸ਼ਾਮਿਲ ਨਹੀਂ ਕਰ ਸਕੇ | ਵੇਰਵਿਆਂ ਅਨੁਸਾਰ ਕੱਲ੍ਹ 2 ਨਵੰਬਰ ਨੂੰ ਦੁਪਹਿਰ 2 ਵਜੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਪਾਰਟੀ ਦੇ ਸ਼ੋ੍ਰਮਣੀ ਕਮੇਟੀ ਮੈਂਬਰਾਂ, ਸੀਨੀਅਰ ਅਹੁਦੇਦਾਰਾਂ ਤੇ ਵਰਕਿੰਗ ਕਮੇਟੀ ਮੈਂਬਰਾਂ ਦੀ ਅੰਮਿ੍ਤਸਰ ਵਿਚ ਹੋਣ ਜਾ ਰਹੀ ਇਕੱਤਰਤਾ ਵਿਚ ਚੋਣ ਲੜਨ, ਨਾ ਲੜਣ ਜਾਂ ਕਿਸ ਆਗੂ ਨੂੰ ਲੜਾਉਣ ਸੰਬੰਧੀ ਮੈਂਬਰਾਂ ਦੀ ਰਾਇ ਲੈਣ ਤੋਂ ਬਾਅਦ ਹੀ ਫੈਸਲਾ ਕੀਤਾ ਜਾਵੇਗਾ, ਪਰ ਪਿਛਲੀ ਵਾਰ ਧਾਮੀ ਨੂੰ ਵਿਰੋਧੀ ਧਿਰਾਂ ਵਲੋਂ ਕਰੜੀ ਟੱਕਰ ਦੇਣ ਵਾਲੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਇਸ ਵਾਰ ਸਿਹਤ ਠੀਕ ਨਾ ਹੋਣ ਕਾਰਣ ਸ਼ਾਇਦ ਚੋਣ ਲੜਣ ਦੇ ਇੱਛੁਕ ਨਹੀਂ ਜਾਪਦੇ | ਅਜਿਹੇ ਵਿਚ ਬਲਬੀਰ ਸਿੰਘ ਘੁੰਨਸ, ਜਸਵੰਤ ਸਿੰਘ ਪੁੜੈਣ ਜਾਂ ਕਿਸੇ ਹੋਰ ਮੈਂਬਰ ਨੂੰ ਅਕਾਲੀ ਦਲ (ਬ) ਦੇ ਉਮੀਦਵਾਰ ਵਿਰੁੱਧ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸੰਤ ਜਰਨੈਲ ਸਿੰਘ ਖ਼ਾਲਸਾ ਦੇ ਵੱਡੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਦਾ ਦਿਹਾਂਤ-ਸਸਕਾਰ ਅੱਜ <br/> ਅਗਲੀ ਖ਼ਬਰ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਵਲੋਂ 'ਸਟੱਡੀ ਅਬਰੋਡ ਸੈਮੀਨਾਰ' ਕੱਲ੍ਹ ਤੋਂ <br/>
Ad Position 24
No active advertisement