22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਰਹੱਦੀ ਪਿੰਡ ਘੋਨੇਵਾਲ 'ਚ ਦਰਿਆ ਕੰਢੇ ਤੋਂ ਮਿਲਿਆ ਹਥਿਆਰਾਂ ਦਾ ਵੱਡਾ ਜ਼ਖੀਰਾ <br/>

Ad Position 21
No active advertisement
ਅਜੀਤ ਡੈਸਕ 05-11-2025

2 ਏ.ਕੇ ਸੀਰੀਜ਼ ਦੀਆਂ ਅਸਾਲਟਾਂ, ਇਕ ਪਿਸਤੌਲ ਤੇ ਵੱਡੀ ਤਾਦਾਦ 'ਚ ਮਿਲਿਆ ਗੋਲੀ ਸਿੱਕਾ
ਅੰਮਿ੍ਤਸਰ/ਅਜਨਾਲਾ/ ਗਗੋਮਾਹਲ/ ਰਮਦਾਸ, 4 ਨਵੰਬਰ (ਰੇਸ਼ਮ ਸਿੰਘ, ਢਿੱਲੋਂ, ਸੰਧੂ, ਵਾਹਲਾ)-ਅੰਮਿ੍ਤਸਰ ਦਿਹਾਤੀ ਪੁਲਿਸ ਨੂੰ ਅੱਜ ਸ਼ਾਮ ਪਾਕਿਸਤਾਨ ਤੋਂ ਹੋ ਰਹੀ ਕੌਮਾਂਤਰੀ ਹਥਿਆਰ ਤਸਕਰੀ 'ਚ ਇਕ ਵੱਡੀ ਸਫ਼ਲਤਾ ਹਾਸਲ ਹੋਈ ਜਦੋਂਕਿ ਇਥੇ ਸਰਹੱਦੀ ਪਿੰਡ ਘੋਨੇਵਾਲ 'ਚ ਦਰਿਆ ਦੇ ਕੰਢਿਓ 2 ਏ.ਕੇ. ਸੀਰੀਜ਼ ਦੀਆਂ ਰਾਈਫਲਾਂ, ਇਕ ਪਿਸਤੌਲ ਤੇ ਵੱਡੀ ਤਾਦਾਦ 'ਚ ਗੋਲੀ ਸਿੱਕਾ ਮਿਲਿਆ ਹੈ | ਅੱਜ ਦੇਰ ਸ਼ਾਮ ਇਥੇ ਪੁਲਿਸ ਪ੍ਰਸ਼ਾਸਨ ਦਫ਼ਤਰ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਦਿਹਾਤੀ ਮਨਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਸ਼ੱਕੀ ਬੈਗ ਦਰਿਆ ਰਾਵੀ ਦੇ ਕੰਢੇ ਨੇੜੇ ਲਾਵਾਰਸ ਹਾਲਾਤ 'ਚ ਪਿਆ ਹੋਇਆ ਹੈ | ਪੁਲਿਸ ਟੀਮਾਂ ਵਲੋਂ ਜਾ ਕੇ ਜਦੋਂ ਬੈਗ ਨੂੰ ਖੋਲਿ੍ਹਆ ਗਿਆ ਤਾਂ ਉਸ ਵਿਚੋਂ ਬਰਾਮਦ ਕੀਤੇ ਗਏ ਹਥਿਆਰਾਂ 'ਚ 2 ਏ.ਕੇ. ਸੀਰੀਜ਼ ਦੀਆਂ ਅਸਾਲਟ ਰਾਈਫਲਾਂ ਨਾਲ 8 ਮੈਗਜ਼ੀਨ ਤੇ 245 ਜਿੰਦਾ ਕਾਰਤੂਸ, ਇਕ ਪਿਸਤੌਲ 30 ਬੋਰ ਤੇ 2 ਮੈਗਜ਼ੀਨ ਤੇ 50 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ | ਇਸ ਮੌਕੇ ਐਸ.ਪੀ. ਏ.ਐਸ. ਵਾਰੀਅਰ, ਡੀ.ਐਸ.ਪੀ. ਗੁਰਿੰਦਪਾਲ ਸਿੰਘ ਨਾਗਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਰਿਵਾਰਕ ਜਾਇਦਾਦ ਦੇ ਵਿਵਾਦਾਂ ਨੂੰ ਹੱਲ ਕਰਨ ਲਈ ਸੀਨੀਅਰ ਸਿਟੀਜ਼ਨਜ਼ ਐਕਟ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ -ਹਾਈ ਕੋਰਟ... ਅਗਲੀ ਖ਼ਬਰ 1947 'ਚ ਅੰਮਿ੍ਤਸਰ ਜ਼ਿਲ੍ਹੇ 'ਚ ਮੁਸਲਿਮ ਪ੍ਰਵਾਸੀਆਂ ਵਲੋਂ ਛੱਡੀਆਂ ਨਿੱਜੀ ਜਾਇਦਾਦਾਂ ਦੇ ਗੈਰ-ਕਾਨੂੰਨੀ ਨਿੱਜੀ ਗ੍ਰਹਿਣ...
Ad Position 24